ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇੱਕ ਸਾਲ ਤੋਂ ਪੰਜਾਬ ਦੇ ਕੈਂਸਰ ਮਰੀਜ਼ਾਂ ਲਈ ਕੋਈ ਮੁਫ਼ਤ ਯਾਤਰਾ ਕੂਪਨ ਨਹੀਂ

ਇੱਕ ਸਾਲ ਤੋਂ ਪੰਜਾਬ ਦੇ ਕੈਂਸਰ ਮਰੀਜ਼ਾਂ ਲਈ ਕੋਈ ਮੁਫ਼ਤ ਯਾਤਰਾ ਕੂਪਨ ਨਹੀਂ

ਕੈਂਸਰ ਰੋਗ ਤੋਂ ਪੀੜਤ ਮਰੀਜ਼ਾਂ ਨੂੰ ਪੰਜਾਬ ਦੀਆਂ ਸਰਕਾਰੀ (ਰੋਡਵੇਜ਼ ਤੇ ਪੈਪਸੂ) ਬੱਸਾਂ ਵਿੱਚ ਮੁਫ਼ਤ ਸਫ਼ਰ ਕਰਨ ਦੀ ਪ੍ਰਵਾਲਗੀ ਮਿਲੀ ਹੋਈ ਹੈ ਪਰ ਪਿਛਲੇ ਇੱਕ ਸਾਲ ਤੋਂ ਵੀ ਵੱਧ ਸਮੇਂ ਤੋਂ ਇਨ੍ਹਾਂ ਮਰੀਜ਼ਾਂ ਨੂੰ ਆਪਣੇ ਇਲਾਜ ਲਈ ਪੀਜੀਆਈ ਜਾਣ ਵਾਸਤੇ ਕਿਰਾਇਆਂ `ਤੇ ਮੋਟੀਆਂ ਰਕਮਾਂ ਖ਼ਰਚ ਕਰਨੀਆ ਪੈ ਰਹੀਆਂ ਹਨ। ਪਰ ਹੁਣ ਸਿਵਲ ਹਸਪਤਾਲਾਂ `ਚ ਇਹ ਮੁਫ਼ਤ ਯਾਤਰਾ ਕੂਪਨ ਖ਼ਤਮ ਹੋ ਚੁੱਕੇ ਹਨ, ਜੋ ਉਨ੍ਹਾਂ ਨੂੰ ਜੂਨ 2011 `ਚ ਮਿਲੇ ਸਨ।


ਪ੍ਰਾਪਤ ਜਾਣਕਾਰੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ-ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ 2011 `ਚ ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਸਕੀਮ ਅਧੀਨ ਕੈਂਸਰ ਰੋਗੀਆਂ ਲਈ ਮੁਫ਼ਤ ਯਾਤਰਾ ਦੀ ਸਹੂਲਤ ਦਾ ਐਲਾਨ ਕੀਤਾ ਸੀ।


ਇਸ ਯੋਜਨਾ ਨੂੰ ਲਾਗੂ ਕਰਦਿਆਂ ਸਰਕਾਰ ਨੇ ਵੱਡੀ ਗਿਣਤੀ ਵਿੱਚ 20 ਰੁਪਏ, 10 ਰੁਪਏ ਅਤੇ 1 ਰੁਪਏ ਦੇ ਮੁਫ਼ਤ ਯਾਤਰਾ ਕੂਪਨ ਸੂਬੇ ਦੇ ਸਰੇ ਸਿਵਲ ਹਸਪਤਾਲਾਂ ਵਿੱਚ ਭੇਜੇ ਸਨ। ਹਸਪਤਾਲ ਇਹ ਕੂਪਨ ਆਪਣੀ ਜ਼ਰੂਰਤ ਅਨੁਸਾਰ ਲਾਭਪਾਤਰੀਆਂ `ਚ ਵੰਡ ਸਕਦੇ ਹਨ। ਇਹ ਕੂਪਨ ਸਿਰਫ਼ ਪੰਜਾਬ ਰੋਡਵੇਜ਼ ਤੇ ਪੀਆਰਟੀਸੀ ਦੀਆਂ ਬੱਸਾਂ ਲਈ ਹੀ ਵੈਧ ਹਨ।


ਨਵਾਂਸ਼ਹਿਰ ਜਿ਼ਲ੍ਹਾ ਸਿਹਤ ਅਧਿਕਾਰੀ ਡਾ. ਕੁਲਦੀਪ ਰਾਏ ਨੇ ਦੱਸਿਆ ਕਿ ਕੈਂਸਰ ਰੋਗੀ ਵੱਡੀ ਗਿਣਤੀ `ਚ ਮੌਜੂਦ ਹਨ, ਜਿਨ੍ਹਾਂ ਵਿੱਚੋਂ ਜਿ਼ਆਦਾਤਰ ਮਜ਼ਦੂਰ ਸ਼੍ਰੇਣੀ ਨਾਲ ਸਬੰਧਤ ਹਨ। ਪਰ ਹੁਣ ਉਹ ਚੰਡੀਗੜ੍ਹ ਸਥਿਤ ਪੀਜੀਆਈ ਜਾ ਕੇ ਆਪਣਾ ਇਲਾਜ ਕਰਵਾਉਣ ਤੋਂ ਅਸਮਰੱਥ ਹੋ ਗਏ ਹਨ ਕਿਉਂਕਿ ਉਹ ਆਉਣ-ਜਾਣ ਦਾ ਖ਼ਰਚਾ ਝੱਲਣ ਤੋਂ ਅਸਮਰੱਥ ਹਨ। ਉਨ੍ਹਾਂ ਕਿਹਾ ਕਿ ਇੱਕ ਮਰੀਜ਼ ਦੇ ਨਾਲ ਉਸ ਦਾ ਕੋਈ ਸਹਾਇਕ ਜਾਂ ਸਾਥੀ ਵੀ ਜ਼ਰੁਰ ਜਾਂਦਾ ਹੈ ਤੇ ਇੱਕ ਵਾਰ ਆਉਣ-ਜਾਣ ਦਾ ਖ਼ਰਚਾ 700 ਰੁਪਏ ਤੋਂ ਲੈ ਕੇ 800 ਰੁਪਏ ਤੱਕ ਹੋ ਜਾਂਦਾ ਹੈ। ਉੱਪਰੋਂ ਉਨ੍ਹਾਂ ਦੀ ਦਿਹਾੜੀ ਵੱਖਰੀ ਟੁੱਟਦੀ ਹੈ।


ਜਲੰਧਰ ਸਿਵਲ ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਇਹ ਸਕੀਮ ਸ਼ੁਰੂ ਹੋਈ ਸੀ, ਤਦ ਉਨ੍ਹਾਂ ਨੂੰ 11 ਲੱਖ ਰੁਪਏ ਦੇ ਯਾਤਰਾ ਕੂਪਨ ਮਿਲੇ ਸਨ। ਤੇ ਇਹ ਕੁਪਨ ਨਵੰਬਰ 2016 `ਚ ਖ਼ਤਮ ਹੋ ਗਏ ਸਨ। ਉੱਚ ਅਧਿਕਾਰੀਆਂ ਨੇ ਅਜਿਹੇ ਕੁਝ ਕੂਪਨ ਰੋਪੜ ਦੇ ਸਿਵਲ ਹਸਪਤਾਲ ਤੋਂ ਲਿਆਉਣ ਲਈ ਆਖਿਆ ਸੀ, ਜਿੱਥੇ ਕੁਝ ਕੂਪਨ ਵਾਧੂ ਪਏ ਸਨ। ਫਿਰ ਉੱਥੋਂ 50,000 ਰੁਪਏ ਦੇ ਕੂਪਨ ਲਿਆਂਦੇ ਗਏ ਸਨ ਪਰ ਉਹ ਸਿਰਫ਼ ਦੋ ਕੁ ਮਹੀਨਿਆਂ ਅੰਦਰ ਹੀ ਖ਼ਤਮ ਹੋ ਗਏ ਸਨ। ਹੁਣ ਮਰੀਜ਼ ਆ ਕੇ ਉਨ੍ਹਾਂ ਤੋਂ ਇਹ ਕੂਪਨ ਮੰਗਦੇ ਹਨ।


‘ਹਿੰਦੁਸਤਾਨ ਟਾਈਮਜ਼` ਵੱਲੋਂ ਜਾ ਕੇ ਚੈੱਕ ਕੀਤਾ ਗਿਆ, ਤਾਂ ਵੇਖਿਆ ਕਿ ਤਰਨ ਤਾਰਨ, ਅੰਮ੍ਰਿਤਸਰ, ਨਵਾਂਸ਼ਹਿਰ, ਲੁਧਿਆਣਾ, ਮੋਗਾ ਤੇ ਪਟਿਆਲਾ ਦੇ ਸਿਵਲ ਹਸਪਤਾਲਾਂ `ਚ ਵੀ ਇਹੋ ਹਾਲਾਤ ਹਨ। ਇਨ੍ਹਾਂ ਸਾਰੇ ਥਾਵਾਂ `ਤੇ ਮੁਫ਼ਤ ਯਾਤਰਾ ਕੂਪਨ ਖ਼ਤਮ ਹੋ ਚੁੱਕੇ ਹਨ। ਪਰ ਕਪੂਰਥਲਾ ਤੇ ਫ਼ਰੀਦਕੋਟ ਦੇ ਸਿਵਲ ਹਸਪਤਾਲਾਂ `ਚ ਪੁਰਾਣੇ ਯਾਤਰਾ ਕੂਪਨ ਹਾਲੇ ਪਏ ਹਨ।


ਲੁਧਿਆਣਾ `ਚ ਆਮ ਮਰੀਜ਼ਾਂ ਦੀ ਰਾਹਤ ਲਈ ਸਿਵਲ ਸਰਜਨ ਦੇ ਹਸਤਾਖਰਾਂ ਵਾਲਾ ਇੱਕ ਕੈਂਸਰ ਸਰਟੀਫਿ਼ਕੇਟ ਦਿੱਤਾ ਜਾਣ ਲੱਗਾ ਹੈ,ਇਸ ਦੇ ਆਧਾਰ `ਤੇ ਵੀ ਸਰਕਾਰੀ ਬੱਸਾਂ ਵਿੱਚ ਮੁਫ਼ਤ ਯਾਤਰਾ ਦੀ ਇਜਾਜ਼ਤ ਮਿਲ ਜਾਂਦੀ ਹੈ।


ਸਰਕਾਰੀ ਅੰਕੜਿਆਂ ਅਨੁਸਾਰ 29 ਦਸੰਬਰ, 2017 ਤੱਕ 8,799 ਮਰੀਜ਼ ਐੱਐੱਮਪੀਸੀਆਰਕੇਐੱਸ ਯੋਜਨਾ ਅਧੀਨ ਰਜਿਸਟਰਡ ਸਨ; ਜਦ ਕਿ 3,ੵ089 ਮਰੀਜ਼ 1 ਜਨਵਰੀ, 2018 ਤੋਂ ਲੈ ਕੇ 11 ਮਈ, 2018 ਤੱਕ ਦੌਰਾਨ ਰਜਿਸਟਰਡ ਹੋਏ ਹਨ।


ਉੱਧਰ ਵਧੀਕ ਮੁੱਖ ਸਕੱਤਰ (ਸਿਹਤ ਤੇ ਪਰਿਵਾਰ ਕਲਿਆਣ) ਸਤੀਸ਼ ਚੰਦਰਾ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਗੋਚਰੇ ਨਹੀਂ ਹੈ ਅਤੇ ਉਹ ਇਸ `ਤੇ ਗ਼ੌਰ ਕਰਨਗੇ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:no free travel coupons for punjab cancer patients