ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਪੰਜਾਬ ’ਚੋਂ ਨਹੀਂ ਗਿਆ ਕੋਈ ਪ੍ਰਵਾਸੀ ਮਜ਼ਦੂਰ, ਸਭ ਰੋਕ ਲਏ’

‘ਪੰਜਾਬ ’ਚੋਂ ਨਹੀਂ ਗਿਆ ਕੋਈ ਪ੍ਰਵਾਸੀ ਮਜ਼ਦੂਰ, ਸਭ ਰੋਕ ਲਏ’

ਪੰਜਾਬ ’ਚ ਹੁਣ ਕਣਕਾਂ ਤੇ ਹਾੜ੍ਹੀ ਦੀਆਂ ਹੋਰ ਫ਼ਸਲਾਂ ਦੀ ਵਾਢੀ ਦਾ ਸਮਾਂ ਚੱਲ ਰਿਹਾ ਹੈ। ਪਿਛਲੇ ਕੁਝ ਦਹਾਕਿਆਂ ਤੋਂ ਬਿਹਾਰ ਤੇ ਉੱਤਰ ਪ੍ਰਦੇਸ਼ ਤੋਂ ਆਉਣ ਵਾਲੇ ਪ੍ਰਵਾਸੀ ਮਜ਼ਦੂਰ ਹੀ ਵਾਢੀ ਦੇ ਇਸ ਕੰਮ ਵਿੱਚ ਹੱਥ ਵਟਾਉਂਦੇ ਰਹੇ ਹਨ। ਕੋਰੋਨਾ–ਲੌਕਡਾਊਨ ਕਾਰਨ ਬਹੁਤੇ ਪ੍ਰਵਾਸੀ ਮਜ਼ਦੂਰਾਂ ਨੇ ਪੰਜਾਬ ਤੋਂ ਪੈਦਲ ਹੀ ਯੂਪੀ ਤੇ ਬਿਹਾਰ ਸਥਿਤ ਆਪੋ–ਆਪਣੇ ਪਿੰਡਾਂ ਨੂੰ ਚਾਲੇ ਪਾ ਦਿੱਤੇ ਸਨ। ਅਜਿਹੀਆਂ ਬਹੁਤ ਸਾਰੀਆਂ ਖ਼ਬਰਾਂ ਤੇ ਤਸਵੀਰਾਂ ਪ੍ਰਕਾਸ਼ਿਤ ਹੋਈਆਂ ਸਨ।

 

 

ਪੰਜਾਬ ਦੇ ਕਿਸਾਨਾਂ ਨੂੰ ਇਸ ਵੇਲੇ ਚਿੰਤਾ ਲੱਗੀ ਹੋਈ ਹੈ ਕਿ ਆਖ਼ਰ ਉਹ ਐਤਕੀਂ ਕਣਕਾਂ ਦੀ ਵਾਢੀ ਲਈ ਮਜ਼ਦੂਰ/ਕਾਮੇ ਕਿੱਥੋਂ ਲੈ ਕੇ ਆਉਣਗੇ। ਪਰ ਇਸ ਦੌਰਾਨ ਹੁਣ ਪੰਜਾਬ ਦੇ ਕੈਬਿਨੇਟ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਇੱਕ ਰਾਹਤ ਭਰਿਆ ਬਿਆਨ ਆਇਆ ਹੈ ਕੋਈ ਵੀ ਪ੍ਰਵਾਸੀ ਮਜ਼ਦੂਰ ਪੰਜਾਬ ਛੱਡ ਕੇ ਨਹੀਂ ਗਿਆ।

 

 

ਖ਼ਬਰ ਏਜੰਸੀ ਏਐੱਨਆਈ ਅਨੁਸਾਰ ਮੰਤਰੀ ਨੇ ਦਾਅਵਾ ਕੀਤਾ ਕਿ ਪ੍ਰਵਾਸੀ ਮਜ਼ਦੂਰ ਲੌਕਡਾਊਨ ਕਾਰਨ ਪੰਜਾਬ ਛੱਡ ਕੇ ਜਾਣ ਜ਼ਰੂਰ ਲੱਗੇ ਸਨ ਪਰ ਉਨ੍ਹਾਂ ਸਭਨਾਂ ਨੂੰ ਰੋਕ ਲਿਆ ਗਿਆ ਸੀ। ਉਨ੍ਹਾਂ ਕਿਹਾ ਕਿ ਮਨਰੇਗਾ ਅਧੀਨ ਕਾਮਿਆਂ ਦੀ ਇੱਕ ਸੂਚੀ ਤਿਆਰ ਕੀਤੀ ਜਾ ਰਹੀ ਹੈ। ਇਸ ਲਈ ਚਿੰਤਾ ਦੀ ਕੋਈ ਗੱਲ ਨਹੀਂ ਹੈ।

 

 

ਸ੍ਰੀ ਆਸ਼ੂ ਨੇ ਕਿਹਾ ਕਿ ਸਾਰੇ ਪ੍ਰਵਾਸੀ ਮਜ਼ਦੂਰ ਹੁਣ ਕੰਮ ਕਰਨ ਲਈ ਤਿਆਰ ਹਨ। ਉਨ੍ਹਾਂ ਸਾਰੇ ਮਜ਼ਦੂਰਾਂ ਨੂੰ ਵੀ ਭਰੋਸਾ ਦਿਵਾਇਆ ਕਿ ਉਨ੍ਹਾਂ ਨੂੰ ਰਹਿਣ ਲਈ ਆਸਰਾ ਮਿਲੇਗਾ ਤੇ ਖਾਣੇ ਦੀ ਵੀ ਉਹ ਕੋਈ ਚਿੰਤਾ ਨਾ ਕਰਨ।

 

 

ਇੱਥੇ ਵਰਨਣਯੋਗ ਹੈ ਕਿ ਪੰਜਾਬ ਦੇ ਮਾਲਵਾ ਤੇ ਪੁਆਧ ਇਲਾਕਿਆਂ ਦੇ ਬਹੁਤੇ ਕਿਸਾਨ ਫ਼ਸਲਾਂ ਦੀ ਵਾਢੀ ਦੇ ਦਿਨਾਂ ’ਚ ਸਰਹਿੰਦ ਤੇ ਰਾਜਪੁਰਾ ਦੇ ਰੇਲਵੇ ਸਟੇਸ਼ਨਾਂ ’ਤੇ ਆ ਕੇ ਪ੍ਰਵਾਸੀ ਮਜ਼ਦੂਰਾਂ ਨਾਲ ਦਿਹਾੜੀ ਦਾ ਸੌਦਾ ਤੈਅ ਕਰ ਕੇ ਉਨ੍ਹਾਂ ਨੂੰ ਆਪਣੇ ਨਾਲ ਲਿਜਾਂਦੇ ਰਹੇ ਹਨ।

 

 

ਜਦੋਂ ਵੀ ਕਦੇ ਕੋਈ ਰੇਲ–ਗੱਡੀ ਆਉਂਦੀ ਹੈ, ਤਾਂ ਉਸ ਵਿੱਚੋਂ ਦਰਜਨਾਂ ਦੀ ਤਾਦਾਦ ਵਿੱਚ ਯੂਪੀ ਤੇ ਬਿਹਾਰ ਦੇ ਪ੍ਰਵਾਸੀ ਮਜ਼ਦੂਰ ਸਰਹਿੰਦ ਤੇ ਰਾਜਪੁਰਾ ਦੇ ਰੇਲਵੇ ਸਟੇਸ਼ਨਾਂ ਉੱਤੇ ਜ਼ਰੂਰ ਆਉਂਦੇ ਰਹੇ ਹਨ। ਪੰਜਾਬ ਦੇ ਕਿਸਾਨ ਉਨ੍ਹਾਂ ਨਾਲ ਦਿਹਾੜੀ ਤੈਅ ਕਰ ਕੇ ਉੱਥੋਂ ਹੀ ਉਨ੍ਹਾਂ ਨੂੰ ਟਰੈਕਟਰ–ਟਰਾਲੀਆਂ ਉੱਤੇ ਬਿਠਾ ਕੇ ਆਪੋ–ਆਪਣੇ ਖੇਤਾਂ ਤੇ ਪਿੰਡਾਂ ਵੱਲ ਲਿਜਾਂਦੇ ਰਹੇ ਹਨ।

 

 

ਪਰ ਐਤਕੀਂ ਲੌਕਡਾਊਨ ਕਾਰਨ ਯੂਪੀ ਤੇ ਬਿਹਾਰ ਤੋਂ ਕਿਸੇ ਵੀ ਮਜ਼ਦੂਰ ਦੇ ਆਉਣ ਦੀ ਕੋਈ ਆਸ ਨਹੀਂ ਹੈ। ਪੰਜਾਬ ’ਚ ਇਸ ਵੇਲੇ ਜਿੰਨੇ ਕੁ ਪ੍ਰਵਾਸੀ ਮਜ਼ਦੂਰ ਬਾਕੀ ਬਚੇ ਹਨ, ਕਿਸਾਨਾਂ ਨੂੰ ਉਨ੍ਹਾਂ ਨਾਲ ਹੀ ਕੰਮ ਚਲਾਉਣਾ ਪਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:No Immigrant Labourer left from Punjab they were stopped