ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

SIT `ਚ ਪੰਜਾਬ ਸਰਕਾਰ ਦਾ ਕੋਈ ਦਖ਼ਲ ਨਹੀਂ: ਕੈਪਟਨ ਅਮਰਿੰਦਰ ਸਿੰਘ

SIT `ਚ ਪੰਜਾਬ ਸਰਕਾਰ ਦਾ ਕੋਈ ਦਖ਼ਲ ਨਹੀਂ: ਕੈਪਟਨ ਅਮਰਿੰਦਰ ਸਿੰਘ

--  ਉਮਰ ਨਾਲ ਬਾਦਲ ਦੀ ਯਾਦਦਾਸ਼ਤ ਘਟੀ, ਮੈਥੋਂ ਵੀ ਪੁਲਿਸ ਨੇ ਪੁੱਛਗਿੱਛ ਕੀਤੀ ਸੀ

 

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਇਸ ਵੇਲੇ ਕੋਟਕਪੂਰਾ ਤੇ ਬਹਿਬਲ ਕਲਾਂ ਦੇ ਪੁਲਿਸ ਗੋਲੀਕਾਂਡਾਂ ਦੀ ਪਰਖ-ਪੜਚੋਲ ‘ਵਿਸ਼ੇਸ਼ ਜਾਂਚ ਟੀਮ` (SIT - Special Investigation Team) ਵੱਲੋਂ ਕੀਤੀ ਜਾ ਰਹੀ ਹੈ। ਸਾਬਕਾ ਮੁੱਖ ਮੰਤਰੀ ਤੇ ਅਕਾਲੀ ਆਗੂ ਸ੍ਰੀ ਪ੍ਰਕਾਸ਼ ਸਿੰਘ ਬਾਦਲ ਹੁਣ ਕੁਝ ਨਿਰਾਸ਼ਾ ਵਿੱਚ ਉਸ ਜਾਂਚ ਤੋਂ ਆਮ ਜਨਤਾ ਦਾ ਧਿਆਨ ਲਾਂਭੇ ਕਰਨ ਦੇ ਨਾਕਾਮ ਜਤਨ ਕਰ ਰਹੇ ਹਨ।


ਚੇਤੇ ਰਹੇ ਕਿ ਸ੍ਰੀ ਬਾਦਲ ਨੇ ਕੱਲ੍ਹ ਬਿਆਨ ਦਿੱਤਾ ਸੀ ਕਿ ‘ਵਿਸ਼ੇਸ਼ ਜਾਂਚ ਟੀਮ ਤਾਂ ਉਹੀ ਕੁਝ ਕਰੇਗੀ, ਜੋ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਸ ਨੂੰ ਕਹਿਣਗੇ।` ਇਸ ਦੇ ਜਵਾਬ ਵਿੱਚ ਅੱਜ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ `ਚ ਸਰਬਸੰਮਤੀ ਨਾਲ ‘ਵਿਸ਼ੇਸ਼ ਜਾਂਚ ਟੀਮ` ਕਾਇਮ ਕਰਨ ਦਾ ਜੋ ਫ਼ੈਸਲਾ ਲਿਆ ਗਿਆ ਸੀ, ਪੰਜਾਬ ਸਰਕਾਰ ਨੇ ਸਿਰਫ਼ ਉਸੇ ਫ਼ੈਸਲੇ ਦੀ ਇੰਨ੍ਹ-ਬਿੰਨ੍ਹ ਪਾਲਣਾ ਕੀਤੀ ਹੈ।


ਮੁੱਖ ਮੰਤਰੀ ਨੇ ਕਿਹਾ,‘ਵਿਸ਼ੇਸ਼ ਜਾਂਚ ਟੀਮ ਇੱਕ ਸੁਤੰਤਰ ਇਕਾਈ ਹੈ ਤੇ ਉਸ ਦੇ ਕੰਮ-ਕਾਜ ਵਿੱਚ ਸਰਕਾਰ ਦੀ ਕੋਈ ਭੂਮਿਕਾ ਨਹੀਂ ਹੈ।` ਉਨ੍ਹਾਂ ਕਿਹਾ ਕਿ ਇਸ ਟੀਮ ਵਿੱਚ ਬਹੁਤ ਜਿ਼ਆਦਾ ਸਮਰੱਥ ਤੇ ਯੋਗ ਅਧਿਕਾਰੀ ਮੌਜੂਦ ਹਨ ਤੇ ਉਹ ਕਿਸੇ ਨੂੰ ਵੀ ਸੰਮਨ ਭੇਜ ਕੇ ਜਾਂਚ ਲਈ ਸੱਦ ਸਕਦੇ ਹਨ ਤੇ ਕਿਸੇ ਨੂੰ ਵੀ ਸੁਆਲ ਕਰ ਸਕਦੇ ਹਨ। ਜੇ ਕੋਈ ਵੀ ਦੋਸ਼ੀ ਪਾਇਆ ਜਾਂਦਾ ਹੈ, ਤਾਂ ਉਹ ਅਗਲੇਰੀ ਕਾਰਵਾਈ ਲਈ ਰਿਪੋਰਟ ਕਰਨਗੇ।


ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਬਾਦਲ `ਤੇ ਥੋੜ੍ਹਾ ਤਨਜ਼ ਕਸਦਿਆਂ ਆਖਿਆ ਕਿ ਉਹ ਉਨ੍ਹਾਂ ਤੋਂ ਉਲਟ ਦੇਸ਼ ਦੇ ਕਾਨੂੰਨ ਤੇ ਨਿਆਂਪੂਰਨ ਜਾਂਚ ਵਿੱਚ ਪੂਰਾ ਭਰੋਸਾ ਰੱਖਦੇ ਹਨ।


ਸ੍ਰੀ ਬਾਦਲ ਨੇ ਕੱਲ੍ਹ ਇੱਕ ਹੋਰ ਵੀ ਦਾਅਵਾ ਕੀਤਾ ਸੀ ਕਿ ਆਜ਼ਾਦ ਭਾਰਤ ਵਿੱਚ ਕਦੇ ਵੀ ਜਮਹੂਰੀ ਢੰਗ ਨਾਲ ਚੁਣੇ ਗਏ ਮੁੱਖ ਮੰਤਰੀ ਨੂੰ ਇੰਝ ਕਦੇ ਵੀ ਪੁੱਛਗਿੱਛ ਲਈ ਨਹੀਂ ਸੱਦਿਆ ਗਿਆ। ਇਸ ਟਿੱਪਣੀ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ - ‘ਲੱਗਦਾ ਹੈ ਕਿ ਹੁਣ ਉਮਰ ਦੇ ਲਿਹਾਜ਼ ਨਾਲ ਬਾਦਲ ਹੁਰਾਂ ਦੀ ਯਾਦਦਾਸ਼ਤ ਘਟ ਗਈ ਹੈ। ਤੁਹਾਡੀ ਸਰਕਾਰ ਵੇਲੇ ਮੈਨੂੰ ਵੀ ਸੰਮਨ ਮਿਲੇ ਸਨ ਤੇ ਪਟਿਆਲਾ ਸਰਕਟ ਹਾਊਸ `ਚ ਪੁਲਿਸ ਨੇ ਐਂਵੇਂ ਫੋਕੇ ਦੋਸ਼ਾਂ ਲਈ ਮੈਥੋਂ ਵੀ ਸੁਆਲ ਕੀਤੇ ਸਨ।`    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:No interference in SIT Captain Amrinder Singh