ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੁਣ ਪੰਜ ਤਾਰਾ ਹੋਟਲਾਂ 'ਚ ਨਹੀਂ ਹੋਣਗੀਆਂ ਪੰਜਾਬ ਸਰਕਾਰ ਦੀਆਂ ਮੀਟਿੰਗਾਂ

ਵਿੱਤੀ ਸੰਕਟ ਨਾਲ ਦੋ-ਦੋ ਹੱਥ ਕਰ ਰਹੀ ਕੈਪਟਨ ਸਰਕਾਰ ਦੀਆਂ ਮੁਸ਼ਕਲਾਂ ਘਟਦੀਆਂ ਨਜ਼ਰ ਨਹੀਂ ਆ ਰਹੀਆਂ। ਸਰਕਾਰ ਦੀਆਂ ਕੋਸ਼ਿਸ਼ਾਂ ਦੇ ਬਾਅਦ ਵੀ ਵਿੱਤੀ ਹਾਲਤ 'ਚ ਸੁਧਾਰ ਦੇ ਅਸਾਰ ਨਜ਼ਰ ਨਹੀਂ ਆ ਰਹੇ। ਇਹੀ ਕਾਰਨ ਹੈ ਕਿ ਸਰਕਾਰ ਨੂੰ ਅਪਣੇ ਖ਼ਰਚਿਆਂ 'ਚ ਕਟੌਤੀ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਅੱਜ ਪੰਜਾਬ ਸਰਕਾਰ ਨੇ ਵਿੱਤੀ ਖਰਚੇ ਘਟਾਉਣ ਲਈ ਨਵੀਂਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ।
 

ਇਨ੍ਹਾਂ ਹਦਾਇਤਾਂ ਤਹਿਤ ਸੂਬੇ 'ਚ ਕੀਤੀਆਂ ਜਾਣ ਵਾਲੀਆਂ ਕਾਨਫਰੰਸਾਂ, ਸੈਮੀਨਾਰ ਤੇ ਵਰਕਸ਼ਾਪਾਂ ਦਾ ਆਯੋਜਨ ਪੰਜ ਤਾਰਾ ਹੋਟਲਾਂ 'ਚ ਕਰਨ 'ਤੇ ਪੂਰਨ ਤੌਰ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਬਾਹਰਲੇ ਦੇਸ਼ਾਂ 'ਚ ਨੁਮਾਇਸ਼ਾਂ ਲਾਏ ਜਾਣ 'ਤੇ ਵੀ ਪਾਬੰਦੀ ਲਾਈ ਗਈ ਹੈ। ਇਸ ਤੋਂ ਇਲਾਵਾ ਸਰਕਾਰ ਵਲੋਂ ਮੰਤਰੀਆਂ ਦੇ ਸਰਕਾਰੀ ਖਰਚੇ 'ਤੇ ਹੁੰਦੇ ਵਿਦੇਸ਼ੀ ਦੌਰਿਆਂ 'ਤੇ ਰੋਕ ਲਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਇਕ ਤੋਂ ਵੱਧ ਵਿਭਾਗ ਸਾਂਭ ਰਹੇ ਮੰਤਰੀਆਂ ਨੂੰ ਸਿਰਫ ਇਕ ਹੀ ਗੱਡੀ ਰੱਖਣ ਦੀ ਹਦਾਇਤ ਕੀਤੀ ਗਈ ਹੈ। ਮੰਤਰੀਆਂ ਨੂੰ ਫਿਲਹਾਲ ਨਵੀਆਂ ਗੱਡੀਆਂ ਮੰਗਣ ਅਤੇ ਹੋਰ ਫੁਟਕਲ ਖਰਚਿਆਂ ਤੋਂ ਗੁਰੇਜ਼ ਕਰਨ ਦੀ ਸਲਾਹ ਵੀ ਦਿੱਤੀ ਗਈ ਹੈ।
 

 

ਜਾਰੀ ਹਦਾਇਤਾਂ 'ਚ ਦਫਤਰਾਂ ਲਈ ਸਰਕਾਰੀ ਫਰਨੀਚਰ ਅਤੇ ਹੋਰ ਸਮਾਨ ਖਰਦੀਦਣ ਕਰਨ 'ਤੇ ਰੋਕ, ਸਰਕਾਰੀ ਕਰਮਚਾਰੀਆਂ ਦੇ ਮੋਬਾਈਲ ਬਿਲਾਂ ਦੀ ਅਦਾਇਗੀ ਅਤੇ ਰਿਹਾਇਸ਼ਾਂ 'ਤੇ ਲੱਗੇ ਲੈਂਡ ਲਾਈਨ ਫੋਨਾਂ, ਇੰਟਰਨੈੱਟ ਸਬੰਧੀ ਜਾਰੀ ਹਦਾਇਤਾਂ ਦੀ ਪਾਲਣਾ ਕਰਨਾ ਅਤੇ ਸਰਕਾਰੀ ਕੰਮ ਲਈ ਕਿਰਾਏ 'ਤੇ ਲਏ ਜਾਣ ਵਾਲੇ ਵਹੀਕਲਾਂ ਸਬੰਧੀ ਵੀ ਵਿੱਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਨੂੰ ਯਕੀਨੀ ਬਣਾਉਣ ਬਾਰੇ ਕਿਹਾ ਗਿਆ ਹੈ।
 

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਵੀ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਵਿਭਾਗਾਂ ਨੂੰ ਪੱਤਰ ਜਾਰੀ ਕਰਕੇ ਖਰਚਿਆਂ 'ਚ 20 ਫੀਸਦੀ ਕਮੀ ਕਰਨ ਦੀ ਹਦਾਇਤ ਜਾਰੀ ਕੀਤੀ ਗਈ ਸੀ। ਜਾਰੀ ਕੀਤੇ ਪੱਤਰ ਅਨੁਸਾਰ ਮੁੱਖ ਮੰਤਰੀ ਨਾਲ ਵਿੱਤੀ ਹਾਲਤ ਦੀ ਸਥਿਤੀ ਦੇ ਮੱਦੇਨਜ਼ਰ ਖਰਚਿਆਂ 'ਚ 20 ਫੀਸਦੀ ਕਟੌਤੀ ਦੇ ਨਾਲ ਹੀ ਭਵਿੱਖ 'ਚ ਨਵੇਂ ਟੈਂਡਰ ਜਾਰੀ ਕਰਨ ਅਤੇ ਨਵੇਂ ਵਿਕਾਸ ਕਾਰਜ ਸ਼ੁਰੂ ਕਰਨ 'ਤੇ ਵੀ ਰੋਕ ਲਾਈ ਗਈ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:No meeting will be held at five star hotels Punjab government take decision