ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੌਣੀ ਸਦੀ ਤੋਂ ਗ਼ੈਰ–ਮੁਸਲਿਮ ਪਿੰਡ ਕਰ ਰਿਹੈ ਇੱਕ ਮਸਜਿਦ ਦੀ ਸਾਂਭ–ਸੰਭਾਲ

ਪੌਣੀ ਸਦੀ ਤੋਂ ਗ਼ੈਰ–ਮੁਸਲਿਮ ਪਿੰਡ ਕਰ ਰਿਹੈ ਇੱਕ ਮਸਜਿਦ ਦੀ ਸਾਂਭ–ਸੰਭਾਲ

ਲੁਧਿਆਣਾ ਜ਼ਿਲ੍ਹੇ ’ਚ ਹੈਡੋਂ ਬੇਟ ਇੱਕ ਅਜਿਹਾ ਪਿੰਡ ਹੈ, ਜਿੱਥੇ ਮੁਸਲਿਮ ਭਾਈਚਾਰੇ ਦਾ ਕੋਈ ਵੀ ਵਿਅਕਤੀ ਨਹੀਂ ਵੱਸਦਾ; ਅੱਜ ਤੋਂ ਨਹੀਂ, ਪਿਛਲੇ 70 ਸਾਲਾਂ ਤੋਂ ਕੋਈ ਨਹੀਂ ਵੱਸਦਾ। ਪਰ ਪਿੰਡ ਵਾਸੀਆਂ ਨੇ ਲਗਭਗ ਪਿਛਲੀ ਪੌਣੀ ਸਦੀ ਦੌਰਾਨ ਨਾ ਤਾਂ ਇਸ ਨੂੰ ਢਹਿਣ ਦਿੱਤਾ ਹੈ, ਸਗੋ ਉਸ ਦੀ ਤਹਿ ਦਿਲੋਂ ਸਾਂਭ–ਸੰਭਾਲ ਵੀ ਕਰਦੇ ਰਹੇ ਹਨ।

 

 

ਲੁਧਿਆਣਾ ਤੋਂ 55 ਕਿਲੋਮੀਟਰ ਦੂਰ ਪਿੰਡ ਹੈਡੋਂ ਬੇਟ ਦੇ ਨਿਵਾਸੀਆਂ ਨੇ ਦੱਸਿਆ ਕਿ 1947 ’ਚ ਦੇਸ਼ ਦੀ ਵੰਡ ਤੋਂ ਪਹਿਲਾਂ ਇੱਥੇ 50 ਮੁਸਲਿਮ ਪਰਿਵਾਰ ਵਸਦੇ ਸਨ ਪਰ ਦੰਗੇ ਭੜਕਣ ਸਮੇਂ ਉਨ੍ਹਾਂ ਨੂੰ ਪਾਕਿਸਤਾਨ ਜਾਣਾ ਪਿਆ। ਤਦ ਤੋਂ ਇੱਥੇ ਇੱਕ ਵੀ ਮੁਸਲਿਮ ਪਰਿਵਾਰ ਜਾਂ ਵਿਅਕਤੀ ਨਹੀਂ ਹੈ।

 

 

95 ਸਾਲਾ ਬੀਬੀ ਧਨਵੰਤ ਕੌਰ ਹੁਰਾਂ ਦੱਸਿਆ ਕਿ ਇਹ ਮਸਜਿਦ ਪਿੰਡ ਵਿੱਚ ਸਦਾ ਕਾਇਮ ਰਹੀ ਤੇ ਕਿਸੇ ਨੇ ਇਸ ਨੂੰ ਢਾਹੁਣ ਜਾਂ ਕਿਸੇ ਹੋਰ ਮਕਸਦ ਲਈ ਵਰਤਣ ਬਾਰੇ ਸੋਚਿਆ ਤੱਕ ਨਹੀਂ। ਇਹ ਤਾਂ ਰੱਬ ਦਾ ਘਰ ਹੈ। ਉਨ੍ਹਾਂ ਦੱਸਿਆ ਕਿ ਉਹ ਖ਼ੁਦ ਸਿਆਲਕੋਟ ਇਲਾਕੇ ’ਚੋਂ ਇੱਥੇ ਪੁੱਜੇ ਸਨ।

 

 

ਇੱਕ ਹੋਰ ਪਿੰਡ ਵਾਸੀ ਸ੍ਰੀ ਭਗਤ ਸਿੰਘ (88) ਨੇ ਦੱਸਿਆ ਕਿ ਇਹ ਮਸਜਿਦ 1910 ਤੋ਼ 1920 ਦੌਰਾਨ ਬਣੀ ਸੀ। 1947 ਤੱਕ ਮੁਸਲਿਮ ਭਰਾ ਇੱਥੇ ਰੋਜ਼ਾਨਾ ਨਮਾਜ਼ ਪੜ੍ਹਦੇ ਸਨ। ਉਨ੍ਹਾਂ ਦੱਸਿਆ ਕਿ ਇਸ ਪਿੰਡ ਵਿੱਚ ਦੇਸ਼ ਦੀ ਵੰਡ ਸਮੇਂ ਵੀ ਕਿਸੇ ਕਿਸਮ ਦਾ ਕੋਈ ਫਿਰਕੂ ਤਣਾਅ ਨਹੀਂ ਵੇਖਿਆ ਗਿਆ।

 

 

ਸ੍ਰੀ ਭਗਤ ਸਿੰਘ ਨੇ ਦੱਸਿਆ ਕਿ ਦੇਸ਼ ਦੀ ਵੰਡ ਸਮੇਂ ਉਨ੍ਹਾਂ ਦੇ ਇੱਕ ਮੁਸਲਿਮ ਦੋਸਤ ਨੇ ਪਾਕਿਸਤਾਨ ਜਾਂਦੇ ਸਮੇਂ ਆਪਣੀਆਂ ਸਾਰੀਆਂ ਮੱਝਾਂ ਉਨ੍ਹਾਂ ਹਵਾਲੇ ਕਰ ਦਿੱਤੀਆਂ ਸਨ। ਉਨ੍ਹਾਂ ਕਿਹਾ ਕਿ ਉਹ ਸਮਾਂ ਬਹੁਤ ਭਿਆਨਕ ਸੀ ਤੇ ਅਜਿਹਾ ਕੋਈ ਵੀ ਵੇਲਾ ਮੁੜ ਕਦੇ ਨਹੀਂ ਆਉਣਾ ਚਾਹੀਦਾ।

 

 

ਉਂਝ ਭਾਵੇਂ ਇਸ ਮਸਜਿਦ ਦੀ ਹੁਣ ਕਾਫ਼ੀ ਮੁਰੰਮਤ ਹੋਣ ਵਾਲੀ ਹੈ ਪਰ ਇਸ ਦੀ ਸਫ਼ਾਈ ਹਾਲੇ ਵੀ ਰੋਜ਼ਾਨਾ ਕੀਤੀ ਜਾਂਦੀ ਹੈ। ਮੁਕੱਦਸ ਕੁਰਆਨ ਸ਼ਰੀਫ਼ ਨੂੰ ਅੰਦਰ ਸੰਭਾਲ ਕੇ ਰੱਖਿਆ ਗਿਆ ਹੈ।

 

 

ਇਸ ਮਸਜਿਦ ਦੀ ਸਾਂਭ–ਸੰਭਾਲ ਕਰ ਰਹੇ ਸ੍ਰੀ ਪ੍ਰੇਮ ਸਿੰਘ ਨੇ ਦੱਸਿਆ ਕਿ ਇਸ ਦੀ ਛੱਤ ਉੱਤੇ ਪਿੱਪਲ਼ ਦੇ ਰੁੱਖ ਨੇ ਆਪਣੀਆਂ ਜੜ੍ਹਾਂ ਬਣਾ ਲਈਆਂ ਸਨ; ਉਨ੍ਹਾਂ ਨੂੰ ਵੱਢਿਆ ਗਿਆ ਕਿ ਤਾਂ ਜੋ ਉਹ ਛੱਤ ਨਾ ਡੇਗ ਦੇਵੇ। ਇਸ ਮਸਜਿਦ ’ਚ ਰੋਜ਼ਾਨਾ ਸ਼ਾਮ ਨੂੰ ਦੀਵਾ ਵੀ ਬਾਲ਼ ਕੇ ਰੱਖਿਆ ਜਾਂਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:No Muslim lives at Village Hedon Bet but mosque is being maintained