ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਸ਼ੂਆਂ ਦੀ ਢੋਆ-ਢੁਆਈ ਲਈ ਹੁਣ ਡੀਸੀ ਤੋਂ ਇਤਰਾਜਹੀਣਤਾ ਸਰਟੀਫ਼ਿਕੇਟ ਲੈਣ ਦੀ ਲੋੜ ਨਹੀਂ 

ਪਸ਼ੂ ਪਾਲਣ ਮੰਤਰੀ ਵੱਲੋਂ ਵੈਟਰਨਰੀ ਅਫ਼ਸਰਾਂ ਨੂੰ ਸਰਟੀਫ਼ਿਕੇਟ ਜਾਰੀ ਕਰਨ ਦਾ ਅਧਿਕਾਰ 

ਪਸ਼ੂ-ਪਾਲਕਾਂ ਦੀ ਖੱਜਲ- ਖੁਆਰੀ ਘੱਟੇਗੀ ਅਤੇ ਮਾਰਕੀਟਿੰਗ ਵਧੇਗੀ - ਤ੍ਰਿਪਤ ਰਜਿੰਦਰ ਸਿੰਘ ਬਾਜਵਾ


ਸੂਬੇ ਵਿੱਚ ਪਸ਼ੂ ਪਾਲਕਾਂ ਦੀ ਖੱਜਲ ਖੁਆਰੀ ਨੂੰ ਘਟਾਉਣ ਅਤੇ ਪਸ਼ੂ ਪਾਲਣ ਧੰਦੇ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਨੇ ਪਸ਼ੂਆਂ ਦੀ ਢੋਆ-ਢੁਆਈ ਸਬੰਧੀ ਇਤਰਾਜ਼ਹੀਣਤਾ ਸਰਟੀਫ਼ਿਕੇਟ ਦੀ ਸ਼ਰਤ ਨੂੰ ਨਰਮ ਕਰਨ ਦਾ ਫ਼ੈਸਲਾ ਕੀਤਾ ਹੈ। ਪਸ਼ੂਆਂ ਦੀ ਢੋਆ-ਢੁਆਈ ਸਬੰਧੀ ਹੁਣ ਇਤਰਾਜ਼ਹੀਣਤਾ ਸਰਟੀਫ਼ਿਕੇਟ ਡਿਪਟੀ ਕਮਿਸ਼ਨਰਾਂ ਦੀ ਬਜਾਏ ਵੈਟਰਨਰੀ ਅਫ਼ਸਰਾਂ ਨੂੰ ਜਾਰੀ ਕਰਨ ਲਈ ਅਧਿਕਾਰਤ ਕੀਤਾ ਜਾ ਰਿਹਾ ਹੈ। ਇਹ ਐਲਾਨ ਪੰਜਾਬ ਦੇ ਪਸ਼ੂ ਅਤੇ ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਤ੍ਰਿਪਤਾ ਰਜਿੰਦਰ ਸਿੰਘ ਬਾਜਵਾ ਨੇ ਸਥਾਨਕ ਪਸ਼ੂ ਮੰਡੀ ਵਿਖੇ ਪ੍ਰੋਗਰੈਸਿਵ ਡੇਅਰੀ ਫਾਰਮਰਜ਼ ਵੱਲੋਂ ਆਯੋਜਿਤ ਕੀਤੇ ਮੇਲੇ ਦੌਰਾਨ ਕੀਤਾ।

 

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪੰਜਾਬ ਨੂੰ ਪਸ਼ੂਆਂ ਦੀ ਬੀਮਾਰੀ ਮੁਕਤ ਏਰੀਆ ਬਣਾਉਣ ਲਈ ਮੂੰਹ ਖੁਰ ਤੇ  ਗਲ-ਘੋਟੂ ਦੇ ਮੁਫ਼ਤ ਟੀਕੇ ਲਾਏ ਜਾ ਰਹੇ ਹਨ ਤਾਂ ਜੋ ਕਿ ਅਸੀਂ ਆਪਣੇ ਦੁੱਧ ਤੇ ਮੀਟ ਬਾਹਰਲੇ ਮੁਲਕ ਨੂੰ ਭੇਜ ਸਕੀਏ।

 

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਰੇਕ ਜ਼ਿਲ੍ਹੇ ਦੇ 100-100 ਪਿੰਡ ਚੁਣਕੇ ਮੁਫ਼ਤ ਬਨਾਉਟੀ ਗਰਭਾਦਾਨ ਟੀਕੇ ਲਾਏ ਜਾ ਰਹੇ ਹਨ। ਪਸ਼ੂਆਂ ਦੀ ਨਸਲ ਸੁਧਾਰ ਲਈ ਮਾਝੇ ਵਿੱਚ ਨੀਲੀ ਰਾਵੀ, ਬਾਰਡਰ ਏਰੀਏ ਵਿੱਚ ਸਾਹੀਵਾਲ ਅਤੇ ਮਾਲਵੇ ਵਿੱਚ ਮੁਰ੍ਹਾ ਨਸਲ ਦੇ ਵਧੀਆ ਪਸ਼ੂ ਤਿਆਰ ਕਰਨ ਲਈ ਨਵੀਂ ਸਕੀਮ ਆਰੰਭੀ ਹੈ। 

 

ਉਨ੍ਹਾਂ ਕਿਹਾ ਕਿ ਪੰਜ ਸੂਰਾਂ ਦੇ ਸਰਕਾਰੀ ਫਾਰਮਾਂ ਤੋਂ ਰਿਆਇਤੀ ਦਰਾਂ ਉੱਤੇ ਸੂਰਾਂ ਦੇ ਬੱਚੇ ਦਿੱਤੇ ਜਾ ਰਹੇ ਹਨ। ਬੱਕਰੀਆਂ ਲਈ ਬੀਟਲ ਨਸਲ ਦੇ ਨਰ ਬੱਚੇ ਪਸ਼ੂ ਪਾਲਕਾਂ ਨੂੰ ਮੁਫ਼ਤ ਦਿੱਤੇ ਜਾ ਰਹੇ ਹਨ।

 

ਪ੍ਰੋਗਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ ਦੇ ਪ੍ਰਧਾਨ ਦਲਜੀਤ ਸਿੰਘ, ਸਾਰੇ ਜ਼ਿਲ੍ਹਾ ਪ੍ਰਧਾਨ ਅਤੇ ਮੈਬਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੀ.ਡੀ.ਐਫ.ਏ. ਦੇ ਮੈਬਰਾਂ ਵੱਲੋਂ ਬਣਾਏ ਗਏ ਡੇਅਰੀ ਫਾਰਮ ਅਤੇ ਵਧੀਆ ਨਸਲ ਦੇ ਪਸ਼ੂਆਂ ਨੂੰ ਦੇਸ਼ ਦੇ ਜਿੱਥੇ ਨਵੀਂ ਪੀੜੀ ਦੇ ਨੌਜਵਾਨਾਂ ਦੇ ਕੰਮ ਕਰਨ ਦੀ ਭਾਵਨਾ ਪੈਦਾ ਹੁੰਦੀ ਹੈ, ਉੱਥੇ ਉਹ ਆਪਣੇ ਆਧੁਨਿਕ ਫਾਰਮ ਵੀ ਬਣਾ ਰਹੇ ਹਨ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:no need to take no objection certificate from deputy commissioner for transportation of animals