ਫਾਈਲ ਫ਼ੋਟੋ
ਪੰਜਾਬ ਸਰਕਾਰ ਵੱਲੋਂ ਕਰਫਿਊ ਲਗਾਉਣ ਦੇ ਫੈਸਲੇ ਕਾਰਨ ਕੁਝ ਲੋਕ ਘਰ ਤੋਂ ਲਗਭਗ 300 ਕਿਲੋਮੀਟਰ ਦੂਰ ਫਸ ਗਏ ਹਨ। ਇਸੇ ਤਹਿਤ ਸ਼ੁੱਕਰਵਾਰ ਨੂੰ ਪਠਾਨਕੋਟ ਕੋਲ ਪਿੰਡ ਸੁਜਾਨਪੁਰ ਵਿੱਚ 17 ਕਸ਼ਮੀਰੀ ਮਜ਼ਦੂਰਾਂ ਨੇ ਪੈਦਲ ਵਾਪਸ ਪਰਤਣ ਦਾ ਫੈਸਲਾ ਕੀਤਾ ਹੈ।
ਇਕ ਸਮੂਹ ਵਿੱਚੋਂ ਅਲੀ ਮੁਹੰਮਦ ਇੱਕ ਛੋਟੇ ਜਿਹੇ ਪਿੰਡ ਨੇੜੇ ਬੈਨੀਹਾਲ, ਜੰਮੂ-ਕਸ਼ਮੀਰ ਦਾ ਵਸਨੀਕ ਹੈ। ਇਹ ਪਠਾਨਕੋਟ ਨੇੜੇ ਇਕ ਪ੍ਰਾਈਵੇਟ ਠੇਕੇਦਾਰ ਕੋਲ ਖੁਸ਼ੀ ਖੁਸ਼ੀ ਕੰਮ ਕਰ ਰਿਹਾ ਸੀ ਜਦੋਂ ਕੋੋਰੋਨਾ ਕਾਰਨ ਅਚਾਨਕ ਕੰਮ ਬੰਦ ਕਰ ਦਿੱਤਾ ਗਿਆ।
ਸਥਿਤੀ ਆਮ ਹੋਣ ਉੱਤੇ ਵਾਪਸੀ ਦੀ ਉਮੀਦ ਕਰਦੇ ਹੋਏ ਸਮੂਹ ਨੇ ਕੁਝ ਦਿਨਾਂ ਲਈ ਇੰਤਜ਼ਾਰ ਕਰਨ ਦਾ ਫੈਸਲਾ ਕੀਤਾ ਪਰ ਜਿਵੇਂ ਹੀ ਸਥਿਤੀ ਵਿਗੜਨ ਲੱਗੀ ਅਤੇ ਕਰਫਿਊ ਲੱਗ ਗਿਆ ਤਾਂ ਜੱਥੇ ਨੇ ਵਾਪਸ ਪਰਤਣ ਦਾ ਫੈਸਲਾ ਕੀਤਾ ਪਰ ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਸਮਾਂ ਹੋਰ ਖ਼ਰਾਬ ਹੋਣ ਜਾ ਰਿਹਾ ਹੈ। ਇਨ੍ਹਾਂ ਨੂੰ ਸਥਿਤੀ ਹੋਰ ਖ਼ਰਾਬ ਹੋਣ ਬਾਰੇ ਉਦੋਂ ਪਤਾ ਲੱਗਾ ਜਦੋਂ ਜੰਮੂ ਕਸ਼ਮੀਰ ਨੇ ਪੰਜਾਬ ਨਾਲ ਲੱਗਦੀਆਂ ਸਰਹੱਦਾਂ ਨੂੰ ਸੀਲ ਕਰ ਦਿੱਤਾ।
ਸਾਨੂੰ ਉਮੀਦ ਸੀ ਕਿ ਸਾਡਾ ਸੂਬਾ ਸਾਡੀ ਦੇਖਭਾਲ ਕਰੇਗਾ ਪਰ ਕੋਈ ਹੁੰਗਾਰਾ ਨਾ ਮਿਲਣ 'ਤੇ ਅਸੀਂ ਪੈਦਲ ਹੀ ਆਪਣੀ ਯਾਤਰਾ ਸ਼ੁਰੂ ਕਰ ਦਿੱਤੀ ਹੈ ਜੋ ਅਲੀ ਦਾ ਦਾਅਵਾ ਹੈ ਕਿ ਸਾਡੇ ਕੋਲ ਇਕੋ ਇਕ ਵਿਕਲਪ ਬਚਿਆ ਹੈ। ਹਾਲਾਂਕਿ ਇਹ ਜੋਖ਼ਮ ਭਰਪੂਰ ਅਤੇ ਥਕਾਵਟ ਵਾਲੀ ਗੱਲ ਹੈ ਪਰ ਅਸੀਂ ਆਪਣੇ ਨੇੜਲੇ ਅਤੇ ਪਿਆਰਿਆਂ ਤੱਕ ਪਹੁੰਚਣ ਲਈ ਇਸ ਦੀ ਕੋਸ਼ਿਸ਼ ਕਰਾਂਗੇ।
ਦੇਸ਼ ਅਜਿਹੇ ਬਹੁਤ ਸਾਰੇ ਮਾਮਲਿਆਂ ਨੂੰ ਵੇਖ ਰਿਹਾ ਹੈ ਜਿਥੇ ਅਨੇਕਾਂ ਸੂਬਿਆਂ ਵੱਲੋਂ ਟ੍ਰਾਂਸਪੋਰਟ ਪ੍ਰਣਾਲੀ ਨੂੰ ਮੁਅੱਤਲ ਕੀਤੇ ਜਾਣ ਦੀ ਸੂਰਤ ਵਿੱਚ ਆਪਣੇ ਜੱਦੀ ਕਸਬਿਆਂ ਵਿੱਚ ਪਹੁੰਚਣ ਲਈ ਲੋਕਾਂ ਨੇ ਅਜਿਹੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ।