ਅਗਲੀ ਕਹਾਣੀ

‘ਰਾਇਸ਼ੁਮਾਰੀ-2020` ਦੀ ਕਿਤੇ ਕੋਈ ਪੁੱਛ-ਪ੍ਰਤੀਤ ਨਹੀਂ: ਮਨੀਸ਼ ਤਿਵਾੜੀ

‘ਰਾਇਸ਼ੁਮਾਰੀ-2020` ਦੀ ਕਿਤੇ ਕੋਈ ਪੁੱਛ-ਪ੍ਰਤੀਤ ਨਹੀਂ: ਮਨੀਸ਼ ਤਿਵਾੜੀ

ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਕਿਹਾ ਹੈ ਕਿ ਪੰਜਾਬ `ਚ ‘ਰਾਇਸ਼ੁਮਾਰੀ-2020` ਦੀ ਬਿਲਕੁਲ ਵੀ ਕਿਤੇ ਕੋਈ ਪੁੱਛ-ਪ੍ਰਤੀਤ ਨਹੀਂ ਹੈ। ਉਨ੍ਹਾਂ ਇੱਥੋਂ ਤੱਕ ਵੀ ਕਿਹਾ ਕਿ ਇਸ ਵਿਚਾਰ ਦਾ ਤਾਂ ਸਮੁੱਚੇ ਵਿਸ਼ਵ `ਚ ਹੀ ਕੋਈ ਸਮਰਥਕ ਨਹੀਂ ਹੈ। ਇਹ ਸਿਰਫ਼ ਕੁਝ ਲੋਕਾਂ ਦੀ ਨਿਰਾਸ਼ਾਜਨਕ ਕੋਸਿ਼ਸ਼ ਹੈ, ਜੋ ਐਂਵੇਂ ਕੁਝ ਨਿਜੀ ਕਾਰਨਾਂ ਕਰ ਕੇ ਖ਼ਬਰਾਂ ਜਾਂ ਚਰਚਾ `ਚ ਬਣੇ ਰਹਿਣਾ ਚਾਹੁੰਦੇ ਹਨ।


ਪਾਰਟੀ ਆਗੂ ਪਲਵਿੰਦਰ ਸਿੰਘ ਤੱਗੜ ਦੀ ਰਿਹਾਇਸ਼ਗਾਹ `ਤੇ ਇੱਕ ਮੀਟਿੰਗ ਦੇ ਚੱਲਦਿਆਂ ਪੱਤਰਕਾਰਾਂ ਦੇ ਇੱਕ ਸਮੂਹ ਨਾਲ ਗੱਲ ਕਰਦਿਆਂ ਸ੍ਰੀ ਤਿਵਾੜੀ ਨੇ ਕਿਹਾ ਕਿ ਪੰਜਾਬੀਆਂ ਦੇ ਮਨਾਂ `ਚ ਹਾਲੇ ਵੀ ਦਹਿਸ਼ਤਗਰਦੀ ਦੇ ਉਸ ਕਾਲੇ ਦੌਰ ਦੀਆਂ ਯਾਦਾਂ ਤਾਜ਼ਾ ਹਨ। ਉਹ ਵੇਲੇ ਹਾਲੇ ਤੱਕ ਕੋਈ ਵੀ ਭੁਲਾ ਨਹੀਂ ਸਕਿਆ ਹੈ। ਇਸੇ ਲਈ ਆਮ ਲੋਕ ਕਿਸੇ ਨੂੰ ਵੀ ਸੂਬੇ ਦੀ ਸ਼ਾਂਤੀ ਭੰਗ ਨਹੀਂ ਕਰਨ ਦੇਣਗੇ।


ਸਾਲ 2019 `ਚ ਇੱਕਜੁਟ ਸਾਂਝਾ ਵਿਰੋਧੀ ਗੱਠਜੋੜ ਕਾਇਮ ਕਰਨ ਦੇ ਮੁੱਦੇ `ਤੇ ਸ੍ਰੀ ਮਨੀਸ਼ ਤਿਵਾੜੀ ਨੇ ਕਿਹਾ ਕਿ ਕਾਂਗਰਸ ਪਾਰਟੀ ਹਮਖਿ਼ਆਲ ਧਰਮ-ਨਿਰਪੱਖ ਤੇ ਪ੍ਰਗਤੀਵਾਦੀ ਤਾਕਤਾਂ ਨਾਲ ਮਿਲ ਕੇ ਇੱਕ ਵਿਆਪਕ ਆਧਾਰ ਵਾਲਾ ਗੱਠਜੋੜ ਕਾਇਮ ਕਰਨ ਦੇ ਹੱਕ `ਚ ਹੈ। ਉਨ੍ਹਾਂ ਆਸ ਪ੍ਰਗਟਾਈ ਇਹ ਗੱਠਜੋੜ ਹਰੇਕ ਸੂਬੇ `ਚ ਸੀਟ ਐਡਜਸਟਮੈਂਟ ਵੀ ਕਰੇਗਾ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:No say of referendum 2020 anywhere