ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੀਨ ਤੋਂ ਪਠਾਨਕੋਟ ਪਰਤੇ ਵਿਦਿਆਰਥੀ ’ਚ ਨਹੀਂ ਮਿਲੇ ਕੋਰੋਨਾ ਵਾਇਰਸ ਦੇ ਲੱਛਣ

ਚੀਨ ਤੋਂ ਪਠਾਨਕੋਟ ਪਰਤੇ ਵਿਦਿਆਰਥੀ ’ਚ ਨਹੀਂ ਮਿਲੇ ਕੋਰੋਨਾ ਵਾਇਰਸ ਦੇ ਲੱਛਣ

ਚੀਨ ’ਚ ਮੈਡੀਕਲ ਦੀ ਪੜ੍ਹਾਈ ਕਰ ਰਿਹਾ ਵਿਦਿਆਰਥੀ ਪਠਾਨਕੋਟ ਪਰਤ ਆਇਆ ਹੈ। ਉਸ ਨੇ ਸਿਵਲ ਹਸਪਤਾਲ ਪੁੱਜ ਕੇ ਕੋਰੋਨਾ ਵਾਇਰਸ ਲਈ ਮੈਡੀਕਲ ਚੈੱਕਅੱਪ ਕਰਵਾਇਆ।

 

 

ਹਸਪਤਾਲ ’ਚ ਰੈਪਿਡ ਰੈਸਪੌਂਸ ਟੀਮ ਨੇ ਵਿਦਿਆਰਥੀ ਦਾ ਚੈਕਅਪ ਕੀਤਾ। ਉਂਝ ਸਿਹਤ ਵਿਭਾਗ ਨੇ ਉਸ ਨੂੰ 14 ਦਿਨਾਂ ਤੱਕ ਨਿਗਰਾਨੀ ’ਚ ਰੱਖਿਆ ਹੈ।

 

 

SMO ਡਾ. ਭੁਪਿੰਦਰ ਸਿੰਘ ਨੇ ਦੱਸਿਆ ਕਿ ਉਪਰੋਕਤ ਵਿਦਿਆਰਥੀ ਦੱਖਣੀ ਚੀਨ ’ਚ ਮੈਡੀਕਲ ਦੀ ਪੜ੍ਹਾਈ ਕਰ ਰਿਹਾ ਸੀ। ਜਿਸ ਖੇਤਰ ਵਿੱਚ ਵਿਦਿਆਰਥੀ ਰਹਿ ਰਿਹਾ ਸੀ; ਉੱਥੇ ਕੋਰੋਨਾ ਵਾਇਰਸ ਦਾ ਕਹਿਰ ਨਹੀਂ ਹੈ।

 

 

ਵਿਦਿਆਰਥੀ ਨੇ ਦੱਸਿਆ ਕਿ ਉਹ ਜਿੱਥੇ ਪੜ੍ਹ ਰਿਹਾ ਹੈ, ਉਹ ਥਾਂ ਵੁਹਾਨ ਤੋਂ ਸੈਂਕੜੇ ਕਿਲੋਮੀਟਰ ਦੀ ਦੂਰੀ ’ਤੇ ਹੈ। ਡਾਕਟਰਾਂ ਨੇ ਵੀ ਦੱਸਿਆ ਕਿ ਇਸ ਵਿਦਿਆਰਥੀ ਵਿੱਚ ਕੋਰੋਨਾ ਵਾਇਰਸ ਦਾ ਕੋਈ ਲੱਛਣ ਮੌਜੂਦ ਨਹੀਂ ਹੈ।

 

ਇਸ ਦੇ ਬਾਵਜੂਦ ਵਿਦਿਆਰਥੀ ਦੀ ਟੀਮ ਨੇ ਆਈਸੋਲੇਸ਼ਨ, ਕਲਚਰ ਸਮੇਤ ਚੈੱਕਅਪ ਕੀਤੇ ਤੇ ਵਿਦਿਆਰਥੀ ਨੂੰ 14 ਦਿਨਾਂ ਤੱਕ ਅਹਿਤਿਆਤ ਰੱਖਣ ਦੀ ਸਲਾਹ ਦਿੱਤੀ ਗਈ ਹੈ ਤੇ ਉਸ ਨੂੰ ਮਾਸਕ ਪਹਿਨਣ ਲਈ ਆਖਿਆ ਗਿਆ ਹੈ।

 

 

ਅੱਜ ਰੈਪਿਡ ਰੈਸਪੌਂਸ ਟੀਮ ਉਸ ਵਿਦਿਆਰਥੀ ਦੇ ਘਰ ਵੀ ਪੁੱਜ ਰਹੀ ਹੈ, ਜਿੱਥੇ ਉਸ ਦਾ ਤਾਜ਼ਾ ਸੈਂਪਲ ਲਿਆ ਜਾਵੇਗਾ। ਉਸ ਦੇ ਸਮੁੱਚੇ ਪਰਿਵਾਰ ਨੂੰ ਮਾਸਕ ਦਿੱਤੇ ਗਏ ਹਨ ਤੇ ਉਨ੍ਹਾਂ ਨੂੰ ਕੁਝ ਹਦਾਇਤਾਂ ਵੀ ਦਿੱਤੀਆਂ ਗਈਆਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:No symptoms of Corona Virus found in the Student returned Pathankot from China