ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ `ਚ ਅੱਤਵਾਦ ਦਾ ਖਤਰਾ ਨਹੀ, ਪ੍ਰੰਤੂ ਸਾਵਧਾਨ ਰਹਿਣਾ ਜ਼ਰੂਰੀ : ਸੈਨਾ ਮੁੱਖੀ

ਪੰਜਾਬ `ਚ ਅੱਤਵਾਦ ਦਾ ਖਤਰਾ ਨਹੀ, ਪ੍ਰੰਤੂ ਸਾਵਧਾਨ ਰਹਿਣਾ ਜ਼ਰੂਰੀ : ਸੈਨਾ ਮੁੱਖੀ

ਭਾਰਤੀ ਸੈਨਾ ਮੁੱਖੀ ਜਨਰਲ ਬਿਪਿਨ ਰਾਵਤ ਨੇ ਸੋਮਵਾਰ ਨੂੰ ਕਿਹਾ ਕਿ ਪੰਜਾਬ `ਚ ਅੱਤਵਾਦ ਦਾ ਖਤਰਾ ਨਹੀਂ ਹੈ, ਪ੍ਰੰਤੂ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਸੈਨਾ ਮੁੱਖੀ ਮਾਮੁਨ ਕੈਂਟੋਨਮੈਂਟ `ਚ ਇਕ ਸਮਾਰੋਹ ਦੌਰਾਨ ਮੀਡੀਆ ਨਾਲ ਗੱਲ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪੰਜਾਬ `ਚ ਜਿ਼ਆਦਾ ਖਤਰਾ (ਅੱਤਵਾਦ ਦਾ) ਨਹੀਂ ਹੈ, ਪ੍ਰੰਤੂ ਸਾਨੂੰ ਇਸ ਸਬੰਧੀ ਜਾਗਰੂਕ ਰਹਿਣ ਦੀ ਜ਼ਰੂਰਤ ਹੈ।

 

ਉਨ੍ਹਾਂ ਕਿਹਾ ਕਿ ਇਹ ਚੰਗਾ ਹੋਵੇਗਾ ਕਿ ਅਸੀਂ ਪਹਿਲਾਂ ਹੀ ਸਾਵਧਾਨ ਰਹੀਏ। ਹੋਰਨਾਂ ਦੇਸ਼ਾਂ `ਚ ਅਲੱਗਵਾਦੀ ਅਤੇ ਖਾਲਿਸਤਾਨੀ ਸਮਰਥਕਾਂ ਵੱਲੋਂ ਸ਼ੁਰੂ ਕੀਤੀ ਗਈ ‘ਰਾਏਸ਼ੁਮਾਰੀ 2020’ ਮੁਹਿੰਮ ਦਾ ਹਵਾਲਾ ਦਿੰਦੇ ਹੋਏ ਜਨਰਲ ਰਾਵਤ ਨੇ ਕਿਹਾ ਕਿ ਸਰਕਾਰਾਂ (ਕੇਂਦਰ ਅਤੇ ਪੰਜਾਬ) ਇਸ ਮੁਹਿੰਮ ਤੋਂ ਪੂਰੀ ਤਰ੍ਹਾਂ ਜਾਣੂ ਹਨ ਅਤੇ ਉਚਿਤ ਕਾਰਵਾਈ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਇਸ `ਤੇ ਪੂਰੀ ਕਾਰਵਾਈ ਕਰੇਗੀ। ਉਨ੍ਹਾਂ ਕਿਹਾ ਕਿ ਅਸੀਂ ਵੀ ਪੂਰੀ ਤਰ੍ਹਾਂ ਜਾਣੂ ਹਾਂ ਕਿ ਕੀ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਖਾਸਤੌਰ `ਤੇ ਚਿੰਤਤ ਹਨ।

 

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਇਸ ਨੂੰ ਯਕੀਨੀ ਕਰਨ ਲਈ ਸਿੱਧੀ ਕਾਰਵਾਈ ਕਰ ਰਹੇ ਹਨ ਕਿ ਪੰਜਾਬ `ਚ ਹਿੰਸਾ ਨਾ ਫੈਲੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਇਹ ਯਕੀਨੀ ਕਰਨਾ ਹੋਵੇਗਾ ਕਿ ਹਿੰਸਾ ਨਾ ਫੈਲੇ। ਉਨ੍ਹਾਂ ਕਿਹਾ ਕਿ ਉਸ ਵਿਦਰੋਹ ਨੂੰ ਖਤਮ ਕਰਨਾ ਹੋਵੇਗਾ, ਜਦੋਂਕਿ ਬਾਹਰੀ ਇਸ ਨੂੰ ਫੈਲਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਇੱਥੋਂ ਦੇ ਲੋਕ ਬਹੁਤ ਮਜ਼ਬੂਤ ਹਨ। ਅਲੱਗਵਾਦੀ ਸਮੂਹ ਸਿੱਖ ਫਾਰ ਜਸਿਟਸ (ਐਸਐਫਜੇ) ਦੇ ਖਤਰੇ `ਤੇ ਸੈਨਾ ਮੁੱਖੀ ਨੇ ਕਿਹਾ ਕਿ ਉਹ ਉਨ੍ਹਾਂ ਨੂੰ ਲੈ ਕੇ ਜਿ਼ਆਦਾ ਪ੍ਰੇਸ਼ਾਨ ਨਹੀਂ ਹਨ।  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:No threat but need to be alert in Punjab : Army chief