ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਪੂਰਥਲਾ ਬੈਂਕ ਦੇ ਚਾਰ ਅਧਿਕਾਰੀਆਂ ਦੇ ਗ਼ੈਰ-ਜ਼ਮਾਨਤੀ ਵਾਰੰਟ

ਕਪੂਰਥਲਾ ਬੈਂਕ ਦੇ ਚਾਰ ਅਧਿਕਾਰੀਆਂ ਦੇ ਗ਼ੈਰ-ਜ਼ਮਾਨਤੀ ਵਾਰੰਟ

ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ਨੇ ਸਟੇਟ ਬੈਂਕ ਆਫ਼ ਇੰਡੀਆ ਦੀ ਕਪੂਰਥਲਾ ਸ਼ਾਖ਼ਾ ਦੇ ਚਾਰ ਸੀਨੀਅਰ ਅਧਿਕਾਰੀਆਂ ਖਿ਼ਲਾਫ਼ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ। ਇਹ ਮਾਮਲਾ ਇੱਕ ਪ੍ਰਾਈਵੇਟ ਫ਼ਰਮ ਨੂੰ ਸਾਲ 2014 ਦੌਰਾਨ 6 ਕਰੋੜ ਰੁਪਏ ਦੀ ਕਥਿਤ ਕਰਜ਼ਾ-ਧੋਖਾਧੜੀ ਨਾਲ ਸਬੰਧਤ ਹੈ।


ਪੁਲਿਸ ਨੇ ਇਸ ਕਥਿਤ ਧੋਖਾਧੜੀ ਦੀ ਜਾਂਚ ਤੋਂ ਬਾਅਦ ਬੀਤੇ ਮਈ ਮਹੀਨੇ ਦੌਰਾਨ ਇੱਕ ਸਥਾਨਕ ਅਦਾਲਤ ਸਾਹਵੇਂ ਇੱਕ ਦੋਸ਼-ਪੱਤਰ ਪੇਸ਼ ਕੀਤਾ ਸੀ। ਇਹ ਜਾਂਚ ਮੋਹਾਲੀ ਦੀ ਅਪਰਾਧ ਸ਼ਾਖ਼ਾ ਵੱਲੋਂ ਕੀਤੀ ਗਈ ਸੀ। ਉਸ ਦੋਸ਼-ਪੱਤਰ ਵਿੱਚ ਪੁਲਿਸ ਨੇ 14 ਜਣਿਆਂ ਨੂੰ ਨਾਮਜ਼ਦ ਕੀਤਾ ਸੀ, ਜਿਨ੍ਹਾਂ ਵਿੱਚ ਬੈਂਕ ਦੇ 9 ਅਧਿਕਾਰੀ ਵੀ ਸ਼ਾਮਲ ਸਨ।


ਚਾਲਾਨ ਵਿੱਚ ਜਿਹੜੇ ਅਧਿਕਾਰੀਆਂ ਦੇ ਨਾਂਅ ਹਨ, ਉਨ੍ਹਾਂ ਵਿੱਚ ਬਾਂਚ ਮੈਨੇਜਰ ਸੋਨਲ ਗੁਪਤਾ, ਐਡੀਸ਼ਨਲ ਮੈਨੇਜਰ ਧਰਮਿੰਦਰ ਤਿਵਾਰੀ, ਉਦੋਂ ਦੇ ਅਸਿਸਟੈਂਟ ਜਨਰਲ ਮੈਨੇਜਰ ਵਿਪਨ ਨੇਗੀ, ਅਦਿਤੀ ਵਾਲੀਆ, ਗਰਿਮਾ ਪ੍ਰੀਤਮਮ ਤੇ ਕੋਟਕ ਮਹਿੰਦਰਾ ਬੈਂਕ ਦੇ ਸੇਲਜ਼ ਮੈਨੇਜਰ ਦੀਪਕ ਬਜਾਜ, ਕ੍ਰੈਡਿਟ ਮੈਨੇਜਰ ਨਵਲ ਕਿਸ਼ੋਰ, ਡਾਇਰੈਕਟ ਸੇਲਜ਼ ਏਜੰਟ ਗੁਰਿੰਦਰ ਬਾਜਵਾ, ਐਕਸਿਸ ਬੈਂਕ ਦੇ ਤਤਕਾਲੀਨ ਸੇਲਜ਼ ਮੈਨੇਜਰ ਅਜੇ ਕੁਮਾਰ ਗੌਤਮ, ਚਾਰਟਰਡ ਅਕਾਊਂਟੈਂਟ ਰਾਜਵੀ ਸਿੰਘ ਤੇ ਫ਼ਰਮ ਪਾਰਟਨਰ ਸੁਖਵਿੰਦਰ ਸਿੰਘ ਅਤੇ ਉਨ੍ਹਾਂ ਦੇ ਤਿੰਨ ਪਰਿਵਾਰਕ ਮੈਂਬਰ ਸ਼ਾਮਲ ਹਨ।


ਅਦਾਲਤ ਨੇ ਤਤਕਾਲੀਨ ਐਡੀਸ਼ਨਲ ਮੈਨੇਜਰ ਧਰਮਿੰਦਰ ਤਿਵਾਰੀ, ਉਦੋਂ ਦੇ ਅਸਿਸਟੈਂਟ ਜਨਰਲ ਮੈਨੇਜਰਾਂ ਵਿਪਨ ਨੇਗੀ, ਅਦਿਤੀ ਵਾਲੀਆ, ਗਰਿਮਾ ਪ੍ਰੀਤਮ ਤੇ ਸੀਏ ਰਾਜੀਵ ਸਿੰਘ ਨੂੰ ਬੀਤੀ 13 ਜੁਲਾਈ ਨੂੰ ਅਦਾਲਤ ਸਾਹਵੇਂ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਸਨ।


ਪਰ ਮੁਲਜ਼ਮ ਸੁਣਵਾਈ ਲਈ ਜਦੋਂ ਪੇਸ਼ ਨਾ ਹੋਏ, ਤਾਂ ਅਦਾਲਤ ਨੇ ਚਾਰ ਬੈਂਕ ਅਧਿਕਾਰੀਆਂ ਸਮੇਤ ਪੰਜ ਜਣਿਆਂ ਖਿ਼ਲਾਫ਼ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤੇ।


ਮਈ 2014 ਦੌਰਾਨ 14 ਵਿਅਕਤੀਆਂ ਖਿ਼ਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। ਤਦ ‘ਇਕੌਮ ਇੰਪੈਕਸ` ਦੀ ਮਾਲਕਣ ਸੋਨੀਆ ਬਾਵਾ, ਨਿਵਾਸੀ ਕਪੂਰਥਲਾ ਨੇ ਆਪਣੇ ਭਾਈਵਾਲ ਸੁਖਵਿੰਦਰ ਸਿੰਘ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ-ਨਾਲ ਬੈਂਕ ਅਧਿਕਾਰੀਆਂ ਖਿ਼ਲਾਫ਼ ਸਿ਼ਕਾਇਤ ਦਾਇਰ ਕਰਵਾਈ ਸੀ ਕਿ ਉਨ੍ਹਾਂ ਸਭ ਨੇ ਮਿਲ ਕੇ ਕਥਿਤ ਤੌਰ `ਤੇ ਜਾਅਲੀ ਦਸਤਾਵੇਜ਼ਾਂ ਦੇ ਆਧਾਰ `ਤੇ 6 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਹੈ।


ਸੋਨੀਆ ਨੇ ਦੋਸ਼ ਲਾਇਆ ਸੀ ਕਿ ਭਾਈਵਾਲੀ ਦੇ ਸਮਝੌਤੇ ਅਨੁਸਾਰ ਉਨ੍ਹਾਂ ਦੇ ਭਾਈਵਾਲ ਨੂੰ ਬੈਂਕ ਨਾਲ ਕੋਈ ਵੀ ਗੱਲਬਾਤ ਜਾਂ ਲੈਣ-ਦੇਣ ਕਰਨ ਤੋਂ ਪਹਿਲਾਂ ਉਨ੍ਹਾਂ ਤੋਂ ਹਸਤਾਖਰ ਕਰਵਾਉਣੇ ਚਾਹੀਦੇ ਸਨ ਪਰ ਭਾਈਵਾਲ ਨੇ ਕਰਜ਼ੇ ਲਈ ਅਰਜ਼ੀ ਦਿੰਦੇ ਸਮੇਂ ਬੈਂਕ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਕਾਰਨ ਅਜਿਹਾ ਨਹੀਂ ਕੀਤਾ।


ਜਾਂਚ ਦੌਰਾਨ ਪੁਲਿਸ ਨੇ ਪਾਇਆ ਕਿ ਫ਼ਰਮ ਦੇ ਦਸਤਾਵੇਜ਼ਾਂ ਨਾਲ ਛੇੜਖਾਨੀ ਕੀਤੀ ਗਈ ਸੀ।


ਪੁਲਿਸ ਅਨੁਸਾਰ ਸੁਖਵਿੰਦਰ ਸਿੰਘ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਦੇਸ਼ ਛੱਡ ਕੇ ਜਾ ਚੁੱਕੇ ਹਨ ਅਤੇ ਹੁਣ ਉਸ ਨੂੰ ਭਗੌੜਾ ਕਰਾਰ ਦੇ ਦਿੱਤਾ ਗਿਆ ਹੈ।


ਸਿਟੀ ਪੁਲਿਸ ਥਾਣੇ ਦੇ ਐੱਸਐੱਚਓ ਗੱਬਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਮੁਲਜ਼ਮ ਦੀਆਂ ਚੰਡੀਗੜ੍ਹ ਤੇ ਹਰਿਆਣਾ ਦੇ ਸ਼ਹਿਰ ਪੰਚਕੂਲਾ ਸਥਿਤ ਰਿਹਾਇਸ਼ਗਾਹਾਂ `ਤੇ ਵੀ ਛਾਪੇ ਮਾਰੇ ਸਨ ਪਰ ਉਹ ਸਾਰੇ ਫ਼ਰਾਰ ਹਨ। ਉਨ੍ਹਾਂ ਦਾਅਵਾ ਕੀਤਾ ਕਿ ਮੁਲਜ਼ਮਾਂ ਨੂੰ ਛੇਤੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Non bailable warrants against Kapurthala Bank officials