ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੋ ਖ਼ਾਲਿਸਤਾਨੀ ਆਗੂਆਂ ਨੀਟਾ ਤੇ ਬੱਗਾ ਦੇ ਗ਼ੈਰ–ਜ਼ਮਾਨਤੀ ਵਾਰੰਟ ਜਾਰੀ

ਦੋ ਖ਼ਾਲਿਸਤਾਨੀ ਆਗੂਆਂ ਨੀਟਾ ਤੇ ਬੱਗਾ ਦੇ ਗ਼ੈਰ–ਜ਼ਮਾਨਤੀ ਵਾਰੰਟ ਜਾਰੀ। ਫ਼ਾਈਲ ਫ਼ੋਟੋ, ਹਿੰਦੁਸਤਾਨ ਟਾਈਮਜ਼

ਕੌਮੀ ਜਾਂਚ ਏਜੰਸੀ (NIA) ਦੀ ਮੋਹਾਲੀ ਸਥਿਤ ਵਿਸ਼ੇਸ਼ ਅਦਾਲਤ ਨੇ ਦੋ ਖ਼ਾਲਿਸਤਾਨੀ ਆਗੂਆਂ ਰਣਜੀਤ ਸਿੰਘ ਨੀਟਾ ਤੇ ਗੁਰਮੀਤ ਸਿੰਘ ਉਰਫ਼ ਬੱਗਾ ਦੇ ਗ਼ੈਰ–ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ। ਇਹ ਵਾਰੰਟ ਪਾਕਿਸਤਾਨੀ ਡ੍ਰੋਨਾਂ ਰਾਹੀਂ ਪਿਛਲੇ ਵਰ੍ਹੇ ਸਤੰਬਰ ਮਹੀਨੇ ਤਰਨ ਤਾਰਨ ਦੇ ਪਿੰਡ ਚੋਹਲਾ ਸਾਹਿਬ ’ਚ ਹਥਿਆਰ ਸੁੱਟਣ ਦੇ ਮਾਮਲੇ ’ਚ ਜਾਰੀ ਕੀਤੇ ਗਏ ਹਨ।

 

 

NIA ਦੀ ਸਪੈਸ਼ਲ ਕੋਰਟ ਦੇ ਜੱਜ ਕਰੁਣੇਸ਼ ਕੁਮਾਰ ਨੇ ਪਾਕਿਸਤਾਨ ’ਚ ਰਹਿੰਦੇ ਖ਼ਾਲਿਸਤਾਨੀ ਆਗੂ ਰਣਜੀਤ ਸਿੰਘ ਨੀਟਾ ਤੇ ਜਰਮਨੀ ’ਚ ਰਹਿੰਦੇ ਗੁਰਮੀਤ ਸਿੰਘ ਉਰਫ਼ ਬੱਗਾ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਹਨ। ਬੱਗਾ ਹੁਸ਼ਿਆਰਪੁਰ ਦਾ ਜੰਮਪਲ਼ ਹੈ।

 

 

ਜਾਂਚ ਦੌਰਾਨ ਇਹੋ ਤੱਥ ਸਾਹਮਣੇ ਆਇਆ ਹੈ ਕਿ ਗ਼ੈਰ–ਕਾਨੂੰਨੀ ਤਰੀਕੇ ਨਾਲ ਹਥਿਆਰ, ਅਸਲਾ, ਵਿਸਫ਼ੋਟਕ ਪਦਾਰਥ ਤੇ ਹੋਰ ਗੋਲੀ–ਸਿੱਕਾ ਗ਼ੈਰ–ਕਾਨੂੰਨੀ ਤਰੀਕੇ ਭਾਰਤ ਪਹੁੰਚਾਉਣ ਦੀ ਵਾਰਦਾਤ ਪਿੱਛੇ ਪਾਬੰਦੀਸ਼ੁਦਾ ਸੰਗਠਨ ਖ਼ਾਲਿਸਤਾਨ ਜ਼ਿੰਦਾਬਾਦ ਫ਼ੋਰਸ (KZF) ਦੇ ਪਾਕਿਸਤਾਨ ਸਥਿਤ ਮੁਖੀ ਰਣਜੀਤ ਸਿੰਘ ਨੀਟਾ ਅਤੇ ਹੈਮਬਰਗ–ਜਰਮਨੀ ’ਚ ਰਹਿੰਦੇ ਖ਼ਾਲਿਸਤਾਨ ਜ਼ਿੰਦਾਬਾਦ ਫ਼ੋਰਸ ਦੇ ਮੁੱਖ ਮੈਂਬਰ ਗੁਰਮੀਤ ਸਿੰਘ ਉਰਫ਼ ਬੱਗਾ ਦਾ ਹੱਥ ਪਾਇਆ ਗਿਅਆਸੀ।

 

 

ਦੋਸ਼ ਹੈ ਕਿ ਇਹ ਹਥਿਆਰ ਮਨੁੱਖੀ ਜਾਨਾਂ ਤੇ ਮਾਲ ਦਾ ਨੁਕਸਾਨ ਕਰਨ ਤੇ ਦੀ ਸੁਰੱਖਿਆ ਨੂੰ ਖ਼ਤਰਾ ਪੈਦਾ ਕਰਨ ਦੇ ਇਰਾਦਿਆਂ ਨਾਲ ਭਾਰਤ ਭੇਜੇ ਗਏ ਸਨ। ਜਾਂਚ ਦੌਰਾਨ ਇਹ ਤੱਥ ਵੀ ਸਾਹਮਣੇ ਆਇਆ ਹੈ ਕਿ ਖ਼ਾਲਿਸਤਾਨ ਦੇ ਇਹ ਦੋਵੇਂ ਆਗੂ ਪੰਜਾਬ ’ਚ ਕਥਿਤ ਦਹਿਸ਼ਤਗਰਦ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਪੰਜਾਬ ’ਚ ਕੁਝ ਵਿਅਕਤੀਆਂ ਨੂੰ ਆਪਣੀ ਜੱਥੇਬੰਦੀ ਵਿੱਚ ਭਰਤੀ ਕਰਨ ’ਚ ਵੀ ਕਾਮਯਾਬ ਰਹੇ ਹਨ। ਹੁਣ ਇਹ ਦੋਵੇਂ ਆਗੂ ਪਾਕਿਸਤਾਨੀ ਡ੍ਰੋਨਾਂ ਰਾਹੀਂ ਭਾਰਤੀ ਖੇਤਰ ਅੰਦਰ ਹਥਿਆਰ ਤੇ ਹੋਰ ਗੋਲੀ–ਸਿੱਕਾ ਸੁਟਵਾਉਣ ਲਈ ਪੰਜਾਬ ਪੁਲਿਸ ਤੇ ਭਾਰਤ ਦੀਆਂ ਖ਼ੁਫ਼ੀਆ ਤੇ ਹੋਰ ਸੁਰੱਖਿਆ ਏਜੰਸੀਆਂ ਨੂੰ ਲੋੜੀਂਦੇ ਹਨ।

 

 

ਇਸ ਮਾਮਲੇ ਦੇ 9 ਮੁਲਜ਼ਮਾਂ – ਰੋਮਨਦੀਪ ਸਿੰਘ, ਹਰਭਜਨ ਸਿੰਘ, ਬਲਬੀਰ ਸਿੰਘ, ਆਕਾਸ਼ਦੀਪ, ਬਲਵੰਤ ਸਿੰਘ, ਸ਼ੁਭਦੀਪ ਸਿੰਘ, ਮਾਨ ਸਿੰਘ, ਸਾਜਨ ਪ੍ਰੀਤ, ਮਲਕੀਤ ਸਿੰਘ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।

 

 

ਚੇਤੇ ਰਹੇ ਕਿ ਪਿਛਲੇ ਸਾਲ ਸਤੰਬਰ ’ਚ ਪੰਜਾਬ ਪੁਲਿਸ ਨੇ ਪੰਜ ਏਕੇ–47 ਰਾਈਫ਼ਲਾਂ, 16 ਮੈਗਜ਼ੀਨ, 472 ਰਾਊਂਡ ਗੋਲੀ–ਸਿੱਕਾ, ਚੀਨ ’ਚ ਬਣੀਆਂ ਚਾਰ 30 ਬੋਰਡ ਪਿਸਤੌਲਾਂ, 8 ਮੈਗਜ਼ੀਨ ਅਤੇ 72 ਰਾਊਂਡ ਗੋਲੀਆਂ ਬਰਾਮਦ ਕੀਤੀਆਂ ਸਨ। ਇਸ ਤੋਂ ਇਲਾਵਾ 9 ਹੱਥਗੋਲੇ, ਦੋ ਮੋਬਾਇਲ ਫ਼ੋਨ, ਦੋ ਵਾਇਰਲੈੱਸ ਸੈੱਟ, ਜਾਅਲੀ ਕਰੰਸੀ ਅਤੇ ਪੰਜ ਸੈਟੇਲਾਇਟ ਫ਼ੋਨ ਵੀ ਫੜੇ ਗਏ ਸਨ। ਬਾਅਦ ’ਚ ਇਸ ਮਾਮਲੇ ਦੀ ਜਾਂਚ NIA ਨੂੰ ਸੌਂਪ ਦਿੱਤੀ ਗਈ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Non bailable warrants issued against Two Khalistani leaders Neeta and Bagga