ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਹੁਣ ਬਿਨਾ ਛੂਤ ਵਾਲੇ ਰੋਗ ਲੈ ਰਹੇ ਭਾਰਤ ’ਚ ਜ਼ਿਆਦਾ ਲੋਕਾਂ ਦੀ ਜਾਨ

​​​​​​​ਹੁਣ ਬਿਨਾ ਛੂਤ ਵਾਲੇ ਰੋਗ ਲੈ ਰਹੇ ਭਾਰਤ ’ਚ ਜ਼ਿਆਦਾ ਲੋਕਾਂ ਦੀ ਜਾਨ

ਪਿਛਲੇ ਕੁਝ ਸਮੇਂ ਦੌਰਾਨ ਭਾਰਤ ਵਿੱਚ ਬਿਨਾ ਛੂਤ ਵਾਲੇ ਰੋਗਾਂ ਦੀ ਸਮੱਸਿਆ ਜ਼ਿਆਦਾ ਵਧਦੀ ਜਾ ਰਹੀ ਹੈ। ਇਹ ਜਾਣਕਾਰੀ ਡਾ. ਸੰਜੇ ਕੁਮਾਰ ਭਡਾਡਾ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਸਾਲ 1990 ਦੌਰਾਨ ਇਨ੍ਹਾਂ ਰੋਗਾਂ ਕਾਰਨ 37.9 ਫ਼ੀ ਸਦੀ ਮੌਤਾਂ ਹੁੰਦੀਆਂ ਸਨ ਪਰ 2016 ’ਚ ਇਹ ਗਿਣਤੀ ਵਧ ਕੇ 61.8 ਫ਼ੀ ਸਦੀ ਹੋ ਗਈ।

 

 

ਪੀਜੀਆਈ (PGIMER) ਚੰਡੀਗੜ੍ਹ ਦੇ ਐਂਡੋਕ੍ਰਾਇਨੌਲੋਜੀ ਵਿਭਾਗ ਦੇ ਪ੍ਰੋਫ਼ੈਸਰ ਡਾ. ਸੰਜੇ ਕੁਮਾਰ ਭਡਾਡਾ ਨੇ ‘ਬਿਨਾ ਛੂਤ ਵਾਲੇ ਰੋਗਾਂ ਦੀ ਵਧਦੀ ਜਾ ਰਹੀ ਸਮੱਸਿਆ: ਇਸ ਨੂੰ ਕਿਵੇਂ ਰੋਕੀਏ’ ਵਿਸ਼ੇ ਉੱਤੇ ਸੰਬੋਧਨ ਕਰਦਿਆਂ ਅੱਗੇ ਕਿਹਾ ਹੈ ਕਿ ਬਿਨਾ ਛੂਤ ਵਾਲੇ ਰੋਗਾਂ ਵਿੱਚ ਸਾਹ ਦੇ ਰੋਗ, ਦਿਲ ਦੇ ਰੋਗ ਤੇ ਕੈਂਸਰ ਰੋਗ ਆਉਂਦੇ ਹਨ। ਇਨ੍ਹਾਂ ਵਿੱਚ ਸ਼ੱਕਰ (ਸ਼ੂਗਰ ਜਾਂ ਡਾਇਬਟੀਜ਼) ਰੋਗ ਆਮ ਲੋਕਾਂ ਦੀ ਮੌਤ ਦੇ ਪਹਿਲੇ ਤਿੰਨ ਕਾਰਨਾਂ ਵਿੱਚ ਸ਼ਾਮਲ ਨਹੀਂ ਹਨ।

 

 

ਡਾ. ਭਡਾਡਾ ਦਾ ਇਹ ਭਾਸ਼ਣ ਚੰਡੀਗੜ੍ਹ ਸਾਇੰਸ ਕਾਂਗਰਸ (CHASCON - 2019) ਦਾ ਹਿੱਸਾ ਸੀ। ਅੱਜ ਜੰਗਲਾਤ ਵਿਭਾਗ ਦੇ ਮੁੱਖ ਵਣਪਾਲ ਅਤੇ ਚੰਡੀਗੜ੍ਹ ਨਵਿਆਉਣਯੋਗ ਊਰਜਾ, ਵਿਗਿਆਨ ਤੇ ਤਕਨਾਲੋਜੀ (CREST) ਦੇ ਮੁੱਖ ਕਾਰਜਕਾਰੀ ਅਧਿਕਾਰੀ ਦੇਵੇਂਦਰ ਦਲਾਈ ਨੇ ਅੱਜ ਦੇ ਇਸ ਸਮਾਰੋਹ ਦੀ ਪ੍ਰਧਾਨਗੀ ਕੀਤੀ।

 

 

ਡਾ. ਭਡਾਡਾ ਨੇ ਕਿਹਾ ਕਿ ਭਾਵੇਂ ਖ਼ੁਦ ਸ਼ੱਕਰ ਰੋਗ ਭਾਰਤ ਵਿੱਚ ਆਮ ਲੋਕਾਂ ਦੀਆਂ ਮੌਤਾਂ ਦੇ ਪਹਿਲੇ ਤਿੰਨ ਕਾਰਨਾਂ ਵਿੱਚ ਸ਼ਾਮਲ ਨਹੀਂ ਹੈ ਪਰ ਬਾਕੀ ਦੀਆਂ ਹੋਰ ਬੀਮਾਰੀਆਂ ਇਸੇ ਸ਼ੂਗਰ ਕਾਰਨ ਹੋ ਰਹੀਆਂ ਹਨ। ਇਸ ਵੇਲੇ ਸਭ ਤੋਂ ਵੱਧ ਮੌਤਾਂ ਬਿਨਾ ਛੂਤ ਵਾਲੇ ਰੋਗ ਹੀ ਲੈ ਰਹੇ ਹਨ।

 

 

ਡਾ. ਭਡਾਡਾ ਨੇ ਸੂਚਿਤ ਕੀਤਾ ਕਿ ਮਾਰਚ ਮਹੀਨਾ ‘ਵਿਸ਼ਵ ਗੁਰਦਾ ਮਹੀਨਾ’ ਹੈ ਤੇ ਇਸ ਮਹੀਨੇ ਦੇ ਦੂਜੇ ਵੀਰਵਾਰ ਨੂੰ ਹਰ ਸਾਲ ‘ਵਿਸ਼ਵ ਗੁਰਦਾ ਦਿਵਸ’ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਹੁਣ ਇੱਕ ਤਰ੍ਹਾਂ ਭਾਰਤ ’ਚ ਸ਼ੂਗਰ ਰੋਗ ਦੀ ਰਾਜਧਾਨੀ ਬਣ ਚੁੱਕਾ ਹੈ। ਐਂਡੋਕ੍ਰਾਇਨੌਲੋਜੀ ਵਿਭਾਗ ਦੇ ਇੱਕ ਹਾਲੀਆ ਅਧਿਐਨ ਮੁਤਾਬਕ ਚੰਡੀਗੜ੍ਹ ਵਿੱਚ ਇਸ ਵੇਲੇ 40 ਫ਼ੀ ਸਦੀ ਰੋਗੀ ਸ਼ੂਗਰ ਤੋਂ ਪੀੜਤ ਹਨ, ਜਦ ਕਿ ਕੁੱਲ ਰੋਗੀਆਂ ਵਿੱਚੋਂ 15 ਫ਼ੀ ਸਦੀ ਰੋਗੀਆਂ ਨੂੰ ਸ਼ੂਗਰ ਰੋਗ ਹੋਣ ਵਾਲਾ ਹੈ।

 

 

ਡਾ. ਭਡਾਡਾ ਨੇ ਦੱਸਿਆ ਕਿ ਗੁਰਦਿਆਂ ਦੇ ਪੁਰਾਣੇ ਰੋਗ ਵੀ ਵਧਦੇ ਜਾ ਰਹੇ ਹਨ ਤੇ ਇਹ ਚਿੰਤਾ ਦਾ ਵਿਸ਼ਾ ਹੈ। ਬਿਨਾ ਛੂਤ ਦੇ ਇਹ ਰੋਗ ਹਾਈਪਰਟੈਂਸ਼ਨ ਤੇ ਡਾਇਬਟੀਜ਼ ਦੇ ਸਿੱਧੇ ਅਨੁਪਾਤ ਵਿੱਚ ਹਨ। ਹਾਈਪਰਟੈਂਸ਼ਨ (ਵਧਿਆ ਬਲੱਡ ਪ੍ਰੈਸ਼ਰ) ਵਧੇਰੇ ਲੂਣ ਲੈਣ ਨਾਲ ਹੁੰਦਾ ਹੈ ਤੇ ਇਹ ਲੂਣ ਇੱਕ ਦਿਨ ਵਿੱਚ 5 ਗ੍ਰਾਮ ਤੋਂ ਘੱਟ ਲੈਣਾ ਚਾਹੀਦਾ ਹੈ। ਉਨ੍ਹਾਂ ਆਦਰਸ਼ ਸਰੀਰਕ ਵਜ਼ਨ ਦੇ ਰੱਖ–ਰਖਾਅ ਬਾਰੇ ਵੀ ਸੁਝਾਅ ਦਿੱਤੇ।

 

 

ਡਾ. ਭਡਾਡਾ ਨੇ ਸੂਚਿਤ ਕੀਤਾ ਕਿ ਸਰੀਰ ਦਾ ਆਦਰਸ਼ ਵਜ਼ਨ ਸੰਤੁਲਤ ਖ਼ੁਰਾਕ ਤੇ ਕਸਰਤ ਨਾਲ ਹਾਸਲ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਲੂਣ ਤੇ ਕੈਲੋਰੀਆਂ ਲੈਣ ਦੀ ਸੀਮਾ ਵੀ ਤੈਅ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਹਫ਼ਤੇ ਦੇ ਪੰਜ ਦਿਨ 45 ਮਿੰਟਾਂ ਤੱਕ ਰੋਜ਼ਾਨਾ ਕਸਰਤ ਜ਼ਰੂਰੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Non communicable diseases are taking more lives in India