ਅੰਗਰੇਜ਼ ਹਕੂਮਤ ਨੇ 23 ਮਾਰਚ, 1931 ਨੂੰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਫਾਂਸੀ ਦਿੱਤੀ ਸੀ ਤੇ ਅੱਜ ਦੇ ਦਿਨ ਫ਼ਿਰੋਜ਼ਪੁਰ ਲਾਗੇ ਹੁਸੈਨੀਵਾਲਾ ਵਿਖੇ ਇਨ੍ਹਾਂ ਮਹਾਨ ਸ਼ਹੀਦਾਂ ਦੀਆਂ ਅਸਥੀਆਂ ਜਲ–ਪ੍ਰਵਾਹ ਕਰ ਦਿੱਤੀਆਂ ਸਨ। ਇੰਝ ਅੱਜ ਇਨ੍ਹਾਂ ਸ਼ਹੀਦਾਂ ਦਾ 89ਵਾਂ ਸ਼ਹਾਦਤ ਦਿਵਸ ਸੀ।
ਹੁਸੈਨੀਵਾਲਾ ਤਿੰਨੇ ਸ਼ਹੀਦਾਂ ਦੀ ਯਾਦ ’ਚ ਸਮਾਰਕ ਬਣਿਆ ਹੋਇਆ ਹੈ ਪਰ ਕੋਰੋਨਾ ਵਾਇਰਸ ਦੀ ਲਾਗ ਫੈਲੇ ਹੋਣ ਕਾਰਨ ਐਲਾਨੇ ਲੌਕਡਾਊਨ ਤੇ ਫਿਰ ਦੁਪਹਿਰ ਤੋਂ ਬਾਅਦ ਕਰਫ਼ਿਊ ਲਾਗੂ ਹੋ ਜਾਣ ਕਰਕੇ ਕੋਈ ਸਰਕਾਰੀ ਅਧਿਕਾਰੀ ਜਾਂ ਆਮ ਲੋਕ ਸਮਾਰਕ ’ਤੇ ਨਹੀਂ ਪੁੱਜ ਸਕੇ।
ਅੱਜ ‘ਹਿੰਦੁਸਤਾਨ ਟਾਈਮਜ਼’ ਦੀ ਟੀਮ ਜਦੋਂ ਹੁਸੈਨੀਵਾਲਾ ਵਿਖੇ ਸ਼ਹੀਦਾਂ ਦੇ ਸਮਾਰਕ ’ਤੇ ਪੁੱਜੀ, ਤਾਂ ਉੱਥੇ ਹਰ ਪਾਸੇ ਸੁੰਨਸਾਨ ਸੀ; ਕੋਈ ਵੀ ਉੱਥੇ ਮੌਜੂਦ ਨਹੀਂ ਸਨ।
ਚੇਤੇ ਰਹੇ ਕਿ ਆਮ ਤੌਰ ’ਤੇ ਸ਼ਹਾਦਤ ਦਿਵਸ ਮੌਕੇ ਤਾਂ ਕਾਫ਼ੀ ਭੀੜ ਰਹਿੰਦੀ ਹੈ ਪਰ ਅੱਜ ਇਸ ਦੇ ਉਲਟ ਉੱਥੇ ਕੋਈ ਵੀ ਨਹੀਂ ਸੀ।
ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਲਾਹੌਰ ਸਾਜ਼ਿਸ਼ ਕੇਸ ਵਿੱਚ ਮੌਤ ਦੀ ਸਜ਼ਾ ਦਿੱਤੀ ਗਈ ਸੀ ਅਤੇ 24 ਮਾਰਚ 1931 ਨੂੰ ਉਨ੍ਹਾਂ ਨੂੰ ਫਾਂਸੀ ਦੇਣ ਦਾ ਹੁਕਮ ਦਿੱਤਾ ਗਿਆ ਸੀ ਪਰ ਸਮੇਂ ਵਿੱਚ ਫੇਰ ਬਦਲ ਕੀਤੀ ਅਤੇ 23 ਮਈ 1931 ਨੂੰ ਲਾਹੌਰ ਜੇਲ੍ਹ ਵਿੱਚ ਤਿੰਨਾਂ ਨੂੰ ਫਾਂਸੀ ਦੇ ਦਿੱਤੀ ਗਈ ਸੀ। ਇਹ ਰਿਪੋਰਟ ਕੀਤੀ ਗਈ ਹੈ ਕਿ ਉਸ ਸਮੇਂ ਕੋਈ ਮੈਜਿਸਟ੍ਰੇਟ ਸਿੰਘ ਦੀ ਫਾਂਸੀ ਦੀ ਨਿਗਰਾਨੀ ਕਰਨ ਲਈ ਤਿਆਰ ਨਹੀਂ ਸੀ, ਜਿਵੇਂ ਕਾਨੂੰਨ ਦੁਆਰਾ ਲੋੜੀਂਦਾ ਸੀ।
ਇਸ ਦੀ ਬਜਾਏ ਇੱਕ ਆਨਰੇਰੀ ਜੱਜ ਦੁਆਰਾ ਫਾਂਸੀ ਦੀ ਨਿਗਰਾਨੀ ਕੀਤੀ ਗਈ ਸੀ, ਜਿਸ ਨੇ ਤਿੰਨ ਮੌਤ ਵਾਰੰਟਾਂ 'ਤੇ ਹਸਤਾਖਰ ਵੀ ਕੀਤੇ, ਕਿਉਂਕਿ ਉਨ੍ਹਾਂ ਦੇ ਅਸਲੀ ਵਾਰੰਟ ਦੀ ਮਿਆਦ ਖਤਮ ਹੋ ਗਈ ਸੀ। ਜੇਲ੍ਹ ਪ੍ਰਸ਼ਾਸਨ ਫਿਰ ਜੇਲ੍ਹ ਦੀ ਪਿਛਲੀ ਕੰਧ ਭੰਨ ਕੇ ਲਾਸ਼ਾਂ ਨੂੰ ਬਾਹਰ ਲੈ ਗਏ ਅਤੇ ਗੁਪਤ ਰੂਪ ਵਿੱਚ ਗੰਡਾ ਸਿੰਘ ਵਾਲਾ ਪਿੰਡ ਦੇ ਬਾਹਰ ਤਿੰਨਾਂ ਦਾ ਅੰਤਮ ਸਸਕਾਰ ਕਰ ਦਿੱਤਾ ਅਤੇ ਫਿਰ ਫ਼ਿਰੋਜ਼ਪੁਰ ਤੋਂ ਕਰੀਬ 10 ਕਿਲੋਮੀਟਰ ਦੂਰ ਸਤਲੁਜ ਨਦੀ ਵਿੱਚ ਉਨ੍ਹਾਂ ਦੇ ਫੁੱਲ ਸੁੱਟ ਦਿੱਤੇ।