ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਿਸੇ ਨੇ ਨੋਟਿਸ ਹੀ ਨਹੀਂ ਲਿਆ: ਸੁਖਬੀਰ ਬਾਦਲ ਨੇ ਘਟਾਇਆ 8 ਕਿਲੋ ਵਜ਼ਨ

ਕਿਸੇ ਨੇ ਨੋਟਿਸ ਹੀ ਨਹੀਂ ਲਿਆ: ਸੁਖਬੀਰ ਬਾਦਲ ਨੇ ਘਟਾਇਆ 8 ਕਿਲੋ ਵਜ਼ਨ

ਕਾਰਟੂਨ–ਕਲਾ: ਦਲਜੀਤ ਕੌਰ ਸੰਧੂ

 

 

ਕੇਂਦਰੀ ਫ਼ੂਡ ਪ੍ਰਾਸੈਸਿੰਗ ਉਦਯੋਗ ਮੰਤਰੀ ਹਰਸਿਮਰਤ ਕੌਰ ਬਾਦਲ ਅੱਜ-ਕੱਲ੍ਹ ਆਪਣੇ ਕੁਝ ਜਾਣਕਾਰਾਂ ਤੇ ਪੱਤਰਕਾਰਾਂ ਤੋਂ ਨਾਰਾਜ਼ ਹਨ। ਇਸ ਦਾ ਕਾਰਨ?

 

 

ਇਸ ਦਾ ਕਾਰਨ ਸਿਰਫ਼ ਇਹੋ ਹੈ ਕਿ ਕਿਸੇ ਨੇ ਵੀ ਪਿਛਲੇ ਕੁਝ ਦਿਨਾਂ ਦੌਰਾਨ ਇਹ ਗੱਲ ਨੋਟ ਹੀ ਨਹੀਂ ਕੀਤੀ ਬੀਬਾ ਬਾਦਲ ਦੇ ਪਤੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਈ ਜਤਨ ਕਰ ਕੇ ਆਪਣਾ ਵਜ਼ਨ 8 ਕਿਲੋਗ੍ਰਾਮ ਘਟਾ ਲਿਆ ਹੈ।

 

 

ਫ਼ਿਰੋਜ਼ਪੁਰ ਹਲਕੇ ਤੋਂ ਐੱਮਪੀ ਸ੍ਰੀ ਸੁਖਬੀਰ ਬਾਦਲ ਬਾਰੇ ਜਾਣਕਾਰੀ ਦਿੰਦਿਆਂ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਬਠਿੰਡਾ ਦੇ ਕੁਝ ਪੱਤਰਕਾਰਾਂ ਨੂੰ ਖ਼ਾਸ ਗੱਲਬਾਤ ਦੌਰਾਨ ਦੱਸਿਆ ਕਿ ਬਾਦਲ ਸਾਹਿਬ ਕਦੇ ਵੀ ਵਰਜ਼ਿਸ਼ ਕਰਨੀ ਨਹੀਂ ਭੁੱਲਦੇ। ਇਹ ਪੱਤਰਕਾਰ ਬੀਬਾ ਬਾਦਲ ਨੂੰ ਮਿਲਣ ਲਈ ਦਿੱਲੀ ਪੁੱਜੇ ਹੋਏ ਸਨ।

 

 

ਸ੍ਰੀਮਤੀ ਬਾਦਲ ਨੇ ਇਸ ਗੱਲ ਉੱਤੇ ਹੈਰਾਨੀ ਪ੍ਰਗਟਾਈ ਕਿ ਸ੍ਰੀ ਸੁਖਬੀਰ ਬਾਦਲ ਹੁਰਾਂ ਦਾ ਵਜ਼ਨ ਘਟਣ ਦੇ ਤੱਥ ਨੂੰ ਕਿਸੇ ਨੇ ਵੀ ਨੋਟ ਹੀ ਨਹੀਂ ਕੀਤਾ।

 

 

ਇੱਥੇ ਵਰਨਣਯੋਗ ਹੈ ਕਿ ਸ੍ਰੀ ਬਾਦਲ ਨੂੰ ਪੀਜ਼ਾ ਤੇ ਡਾਇਟ ਕੋਕ ਬਹੁਤ ਪਸੰਦ ਹਨ। ਉਹ ਬੀਤੇ ਦਿਨੀਂ ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਨੂੰ ਮਿਲੇ। ਉਨ੍ਹਾਂ ਨੇ ਵੀ ਇਹ ਗੱਲ ਨੋਟ ਨਹੀਂ ਕੀਤੀ ਤੇ ਸਗੋਂ ਉਨ੍ਹਾਂ ਨੂੰ ਆਪਣਾ ਵਜ਼ਨ ਘਟਾਉਣ ਦੀ ਨਸੀਹਤ ਦੇ ਦਿੱਤੀ।

ਕਿਸੇ ਨੇ ਨੋਟਿਸ ਹੀ ਨਹੀਂ ਲਿਆ: ਸੁਖਬੀਰ ਬਾਦਲ ਨੇ ਘਟਾਇਆ 8 ਕਿਲੋ ਵਜ਼ਨ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:None noticed: Sukhbir Badal reduced his weight by 8 KG