ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ–ਪਾਕਿ ਤਣਾਅ ਕਾਰਨ ਹਾਲੇ ਕੋਈ ਨਹੀਂ ਲਾ ਰਿਹਾ ਡੇਰਾ ਬਾਬਾ ਨਾਨਕ ’ਚ ਪੈਸਾ

ਭਾਰਤ–ਪਾਕਿ ਤਣਾਅ ਕਾਰਨ ਹਾਲੇ ਕੋਈ ਨਹੀਂ ਲਾ ਰਿਹਾ ਡੇਰਾ ਬਾਬਾ ਨਾਨਕ ’ਚ ਪੈਸਾ

[ ਇਸ ਤੋਂ ਪਹਿਲਾ ਹਿੱਸਾ ਪੜ੍ਹਨ ਲਈ ਇਸ ਸਤਰ ਉੱਤੇ ਕਲਿੱਕ ਕਰੋ ]

 

 

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੰਸ਼ਜ ਤੇ ਸਮਾਜ–ਸੇਵਕ ਸੁਖਦਦੀਪ ਸਿੰਘ ਬੇਦੀ ਨੇ ਦੱਸਿਆ ਕਿ ਹਾਲੇ ਸਭ ਕੁਝ ਸੈਟਲ ਹੋਣ ਨੂੰ ਕੁਝ ਮਹੀਨੇ ਹੋਰ ਲੱਗ ਸਕਦੇ ਹਨ।

 

 

ਅੰਮ੍ਰਿਤਸਰ ਸਥਿਤ ਇੱਕ ਹੋਟਲ ਦੇ ਮਾਲਕ ਸੁਰਿੰਦਰ ਸਿੰਘ ਨੇ ਦੱਸਿਆ ਕਿ ਉਹ ਤਾਂ ਡੇਰਾ ਬਾਬਾ ਨਾਨਕ ਵਿਖੇ ਕੋਈ ਸ਼ਾਖਾ ਖੋਲ੍ਹਣੀ ਚਾਹੁੰਦੇ ਹਨ ਪਰ ਹਾਲੇ ਕੁਝ ਸ਼ੰਕੇ ਹਨ। ਕਸ਼ਮੀਰ ਮਸਲੇ ਕਾਰਨ ਹਾਲੇ ਭਾਰਤ ਤੇ ਪਾਕਿਸਤਾਨ ਵਿਚਾਲੇ ਕਾਰੋਬਾਰ ਵੀ ਠੱਪ ਪਏ ਹਨ। ਦਿੱਲੀ ਦੀ ਇੱਕ ਕੰਪਨੀ ਵੀ ਉੱਥੇ ਸ਼ਰਧਾਲੂਆਂ ਲਈ ਟੈਂਟ–ਸਿਟੀ ਕਾਇਮ ਕਰਨਾ ਚਾਹੁੰਦੀ ਹੈ ਪਰ ਸਰਮਾਇਆ ਲਾਉਣ ਵਾਲੇ ਹਾਲੇ ਝਿਜਕ ਰਹੇ ਹਨ।

 

 

ਸਥਾਨਕ ਨਗਰ ਕੌਂਸਲ ਦੇ ਪ੍ਰਧਾਨ ਪਰਨੀਤ ਸਿੰਘ ਬੇਦੀ ਨੇ ਕਿਹਾ ਕਿ ਆਮ ਲੋਕ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਣ ’ਤੇ ਤਾਂ ਖ਼ੁਸ਼ ਹਨ ਪਰ ਫਿਰ ਵੀ ਉਹ ਭਾਰਤ ਤੇ ਪਾਕਿਸਤਾਨ ਵਿਚਾਲੇ ਚੱਲ ਰਹੇ ਤਣਾਅ ਕਾਰਨ ਇੱਥੇ ਡੇਰਾ ਬਾਬਾ ਨਾਨਕ ਵਿਖੇ ਆਪਣਾ ਸਰਮਾਇਆ ਲਾਉਣ ਤੋਂ ਡਰਦੇ ਹਨ।

 

 

ਸ੍ਰੀ ਸੁਖਦੀਪ ਸਿੰਘ ਨੇ ਕਿਹਾ ਕਿ ਹਾਲੇ ਕਿਸੇ ਨੂੰ ਇਹ ਵੀ ਨਹੀਂ ਪਤਾ ਕਿ ਸਰਕਾਰ ਨੇ ਕਿੰਨੀ ਕੁ ਜ਼ਮੀਨ ਹੋਰ ਅਕਵਾਇਰ ਕਰਨੀ ਹੈ।ਇੰਥੇ ਕਸਟਮਜ਼, ਬਾਰਡਰ ਸਕਿਓਰਿਟੀ ਫ਼ੋਰਸ, ਫ਼ੌਜ, ਖ਼ੁਫ਼ੀਆ ਏਜੰਸੀਆਂ ਤੇ ਇਮੀਗ੍ਰੇਸ਼ਨ ਬਿਊਰੋ ਦੇ ਮੁਲਾਜ਼ਮਾਂ ਦੀਆਂ ਰਿਹਾਇਸ਼ੀ ਕਾਲੋਨੀਆਂ ਵੀ ਬਣਨੀਆਂ ਹਨ।

 

 

ਉਨ੍ਹਾਂ ਦੱਸਿਆ ਕਿ ਜਦੋਂ ਤੱਕ ਕੋਈ ਬਾਹਰਲੀ ਵੱਡੀ ਕੰਪਨੀ ਜਾਂ ਧਿਰ ਆਪਣਾ ਸਰਮਾਇਆ ਲਾ ਕੇ ਆਪਣਾ ਕੋਈ ਉੱਦਮ ਸ਼ੁਰੂ ਨਹੀਂ ਕਰਦੀ, ਤਦ ਤੱਕ ਡੇਰਾ ਬਾਬਾ ਨਾਨਕ ਦੇ ਕਾਰੋਬਾਰਾਂ ਉੱਤੇ ਕੋਈ ਬਹੁਤਾ ਅਸਰ ਨਹੀਂ ਪਵੇਗਾ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:None wants to invest at Dera Baba Nanak for now due to Indo Pakistan tension