ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ `ਚ ਘਟਦੀ ਜਾ ਰਹੀ ਹੈ ਏਡਜ਼ ਪੀੜਤਾਂ ਦੀ ਗਿਣਤੀ

ਪੰਜਾਬ `ਚ ਘਟਦੀ ਜਾ ਰਹੀ ਹੈ ਏਡਜ਼ ਪੀੜਤਾਂ ਦੀ ਗਿਣਤੀ

ਪੰਜਾਬ ਵਿੱਚ ਹੁਣ ਐੱਚਆਈਵੀ-ਏਡਜ਼ ਤੋਂ ਪੀੜਤ ਵਿਅਕਤੀਆਂ ਦੀ ਗਿਣਤੀ ਘਟਦੀ ਜਾ ਰਹੀ ਹੈ। ਇਹ ਰੁਝਾਨ ਪਿਛਲੇ 9 ਵਰ੍ਹਿਆਂ ਤੋਂ ਚੱਲ ਰਿਹਾ ਹੈ। ਐੱਚਆਈਵੀ ਅਜਿਹਾ ਵਾਇਰਸ ਹੈ, ਜਿਸ ਦਾ ਜੇ ਇਲਾਜ ਨਾ ਹੋਵੇ, ਤਾਂ ਉਸ ਨਾਲ ਅੱਗੇ ਏਡਜ਼ ਹੋ ਜਾਂਦੀ ਹੈ। ਇਹ ਵਾਇਰਸ ਮਨੁੱਖੀ ਸਰੀਰ ਦੀ ਰੋਗਾਂ ਨਾਲ ਲੜਨ ਵਾਲੀ ਸ਼ਕਤੀ ਨੂੰ ਖ਼ਤਮ ਕਰ ਦਿੰਦਾ ਹੈ।


ਸਾਲ 2017 ਦੌਰਾਨ ਕੁੱਲ 10.12 ਲੱਖ ਵਿਅਕਤੀਆਂ ਨੇ ਟੈਸਟ ਕਰਵਾਏ ਸਨ, ਜਿਨ੍ਹਾਂ `ਚੋਂ 6,730 ਵਿਅਕਤੀ ਏਡਜ਼ ਤੋਂ ਪੀੜਤ ਪਾਏ ਗਏ ਤੇ ਇਹ ਫ਼ੀ ਸਦ 0.66 ਬਣਦੀ ਹੈ। ਇਹੋ ਗਿਣਤੀ ਸਾਲ 2008 ਦੌਰਾਨ 2.96 ਫ਼ੀ ਸਦੀ ਸੀ ਕਿਉਂਕਿ ਉਸ ਵਰ੍ਹੇ 1.67 ਲੱਖ ਵਿਅਕਤੀਆਂ ਨੇ ਟੈਸਟ ਕਰਵਾਇਆ ਸੀ ਤੇ 4,954 ਏਡਜ਼ ਤੋਂ ਪੀੜਤ ਨਿੱਕਲੇ ਸਨ।


ਲੋਕਾਂ `ਚ ਜਾਗਰੂਕਤਾ ਕਾਰਨ ਹੁਣ ਐੱਚਆਈਵੀ ਤੋਂ ਪੀੜਤਾਂ ਦੀ ਗਿਣਤੀ ਘਟਦੀ ਜਾ ਰਹੀ ਹੈ।


1993 `ਚ ਜਦੋਂ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਸਥਾਪਤ ਹੋਈ ਸੀ, ਤਦ 66,950 ਵਿਅਕਤੀ ਏਡਜ਼ ਤੋਂ ਪੀੜਤ ਸਨ। ਸਾਲ 2009 ਦੌਰਾਨ ਐੱਚਆਈਵੀ ਤੋਂ ਪੀੜਤ 5,351 ਕੇਸ ਸਾਹਮਣੇ ਆਏ ਸਨ ਤੇ ਫ਼ੀ ਸਦ 2.34 ਸੀ। ਫਿਰ ਅਗਲੇ ਵਰ੍ਹੇ ਇਹ ਫ਼ੀ ਸਦ 5,433 ਕੇਸਾਂ ਨਾਲ 1.96 ਰਹਿ ਗਈ ਸੀ। ਸਾਲ 2011 `ਚ 5,387 ਮਾਮਲਿਆਂ ਨਾਲ ਇਹ ਫ਼ੀ ਸਦ 1.55 ਹੋ ਗਈ, ਅਗਲੇ ਸਾਲ 2012 `ਚ ਇਹ 4,863 ਮਾਮਲਿਆਂ ਨਾਲ 1.13 ਫ਼ੀ ਸਦੀ ਰਹਿ ਗਈ। ਸਾਲ 2013 `ਚ 4,537 ਮਾਮਲਿਆਂ ਨਾਲ ਇਹ ਫ਼ੀ ਸਦ 0.90 ਰਹਿ ਗਈ।


ਸਾਲ 2014 ਦੌਰਾਨ ਏਡਜ਼ ਦੇ 5,385 ਨਵੇਂ ਮਾਮਲੇ ਸਾਹਮਣੇ ਆਏ ਤੇ ਇਹ ਦਰ 0.89 ਫ਼ੀ ਸਦੀ ਸੀ ਅਤੇ ਉਸ ਤੋਂ ਅਗਲੇ ਸਾਲ 2016 `ਚ 5,987 ਮਾਮਲੇ ਸਾਹਮਣੇ ਆਏ ਤੇ ਇਹ ਦਰ ਹੋਰ ਵੀ ਘਟ ਕੇ 0.69 ਫ਼ੀ ਸਦੀ ਰਹਿ ਗਈ।


ਮਾਹਿਰਾਂ ਅਨੁਸਾਰ ਅਸੁਰੱਖਿਅਤ ਸੈਕਸ ਤੇ ਦੂਸਿ਼ਤ ਸਿਰਿੰਜਾਂ ਦੀ ਵਰਤੋਂ ਨਾਲ ਏਡਜ਼ ਦਾ ਵਾਇਰਸ ਫੈਲਦਾ ਹੈ। ਪਟਿਆਲਾ ਜਿ਼ਲ੍ਹਾ ਏਡਜ਼ ਕੰਟਰੋਲ ਆਫ਼ੀਸਰ ਗੁਰਪ੍ਰੀਤ ਸਿੰਘ ਨਾਗਰਾ ਨੇ ਦੱਸਿਆ ਕਿ ਸਾਲ 2012 ਤੋਂ ਹਰੇਕ ਗਰਭਵਤੀ ਔਰਤ ਲਈ ਐੱਚਆਈਵੀ ਟੈਸਟ ਕਰਵਾਉਣਾ ਲਾਜ਼ਮੀ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਹੁਣ ਵਧੇਰੇ ਲੋਕਾਂ ਨੇ ਗਰਭ-ਨਿਰੋਧਕ ਵਰਤਣੇ ਸ਼ੁਰੂ ਕਰ ਦਿੱਤੇ ਹਨ। ਇਸ ਦੇ ਨਾਲ ਹੀ ਬਲੱਡ ਬੈਂਕ ਸਿਸਟਮ ਵੀ ਠੀਕ ਹੋ ਗਏ ਹਨ ਤੇ ਹੁਣ ਕਿਸੇ ਦੇ ਛੂਤਗ੍ਰਸਤ ਖ਼ੂਨ ਨਹੀਂ ਚੜ੍ਹਦਾ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Nos of AIDS victims is decreasing in Punjab