ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਕੁਝ ਵੀ ਵਰਨਣਯੋਗ ਨਹੀਂ ਹੋਇਆ ਰਜ਼ੀਆ ਸੁਲਤਾਨਾ ਦੇ ਮੰਤਰਾਲੇ ’ਚ

​​​​​​​ਕੁਝ ਵੀ ਵਰਨਣਯੋਗ ਨਹੀਂ ਹੋਇਆ ਰਜ਼ੀਆ ਸੁਲਤਾਨਾ ਦੇ ਮੰਤਰਾਲੇ ’ਚ

ਪੰਜਾਬ ਦੇ ਬਹੁ–ਚਰਚਿਤ ਆਈਪੀਐੱਸ ਅਧਿਕਾਰੀ ਮੁਹੰਮਦ ਮੁਸਤਫ਼ਾ ਦੀ ਪਤਨੀ ਹਨ ਰਜ਼ੀਆ ਸੁਲਤਾਨਾ, ਜਿਨ੍ਹਾਂ ਕੋਲ ਪੰਜਾਬ ਦਾ ਉਚੇਰੀ ਸਿੱਖਿਆ ਦਾ ਵਿਭਾਗ ਹੈ। ਸ੍ਰੀਮਤੀ ਰਜ਼ੀਆ ਨੇ ਪਹਿਲੀ ਵਾਰ 2002 ’ਚ ਕਾਂਗਰਸ ਦੀ ਟਿਕਟ ਉੱਤੇ ਮਾਲੇਰਕੋਟਲਾ ਵਿਧਾਨ ਸਭਾ ਸੀਟ ਜਿੱਤੀ ਸੀ। ਉਸ ਤੋਂ ਬਾਅਦ ਉਹ 2007 ਤੇ ਫਿਰ 2017 ਦੀ ਵਿਧਾਨ ਸਭਾ ਚੋਣ ਵੀ ਜਿੱਤੇ ਸਨ। ਤੀਜੀ ਜਿੱਤ ਤੋਂ ਬਾਅਦ ਉਹ ਪੰਜਾਬ ਦੇ ਉਚੇਰੀ ਸਿੱਖਿਆ ਬਾਰੇ ਮੰਤਰੀ ਬਣੇ।

 

 

ਉਂਝ ਦੋ ਵਰ੍ਹੇ ਪਹਿਲਾਂ ਮੈਟ੍ਰਿਕ ਪਾਸ ਰਜ਼ੀਆ ਸੁਲਤਾਨਾ ਨੂੰ ਪਹਿਲਾਂ ਲੋਕ ਨਿਰਮਾਣ ਤੇ ਸਮਾਜਕ ਸੁਰੱਖਿਆ ਵਿਭਾਗ ਦਿੱਤਾ ਗਿਆ ਸੀ। ਫਿਰ ਅਪ੍ਰੈਲ 2018 ’ਚ ਉਨ੍ਹਾਂ ਨੂੰ ਉਚੇਰੀ ਸਿੱਖਿਆ ਤੇ ਜਲ–ਸਪਲਾਈ ਮੰਤਰਾਲਾ ਦੇ ਦਿੱਤਾ ਗਿਆ।  ਉਨ੍ਹਾਂ ਬਾਰੇ ਪ੍ਰਸਿੱਧ ਹੈ ਕਿ ਉਹ ਆਮ ਤੌਰ ਉੱਤੇ ਲੋਕਾਂ ਨੂੰ ਘੱਟ ਹੀ ਮਿਲਦੇ ਹਨ ਤੇ ਖ਼ਬਰਾਂ ਵਿੱਚ ਵੀ ਬਹੁਤਾ ਨਹੀਂ ਰਹਿੰਦੇ। ਸੂਬਾ ਅਸੈਂਬਲੀ ਵਿੱਚ ਉਨ੍ਹਾਂ ਦੀ ਆਪਣੀ ਕਾਂਗਰਸ ਪਾਰਟੀ ਦੇ ਹੀ ਵਿਧਾਇਕ ਉਚੇਰੀ ਸਿੱਖਿਆ ਤੇ ਜਲ–ਸਪਲਾਈ ਬਾਰੇ ਸੁਆਲ ਪੁੱਛਦੇ ਰਹਿੰਦੇ ਹਨ।

 

 

ਕਾਂਗਰਸ ਪਾਰਟੀ ਨੇ ਸਾਲ 2017 ਦੀਆਂ ਚੋਣਾਂ ਵੇਲੇ ਵਾਅਦਾ ਕੀਤਾ ਸੀ ਕਿ ਹਰੇਕ ਸਬ–ਡਿਵੀਜ਼ਨ ਵਿੱਚ ਘੱਟੋ–ਘੱਟ ਇੱਕ ਨਵਾਂ ਕਾਲਜ ਖੋਲ੍ਹਿਆ ਜਾਵੇਗਾ ਤੇ ਘੱਟੋ–ਘੱਟ 50 ਨਵੇਂ ਕਾਲਜ ਸ਼ੁਰੂ ਕੀਤੇ ਜਾਣਗੇ। ਇਸ ਤੋਂ ਇਲਾਵਾ ਪ੍ਰਾਈਵੇਟ ਯੂਨੀਵਰਸਿਟੀਜ਼ ਤੇ ਕਾਲਜਾਂ ਦੀ ਕਾਰਗੁਜ਼ਾਰੀ ਉੱਤੇ ਨਜ਼ਰ ਰੱਖਣ ਲਈ ਇੱਕ ਰੈਗੂਲੇਟਰੀ ਅਥਾਰਟੀ ਕਾਇਮ ਕਰਨ ਦਾ ਸੰਕਲਪ ਵੀ ਲਿਆ ਗਿਆ ਸੀ। ਇਸ ਦੇ ਨਾਲ ਹੀ ਠੇਕਾ–ਆਧਾਰਤ ਅਧਿਆਪਕਾਂ ਦੀਆਂ ਸੇਵਾਵਾਂ ਪੱਕੀਆਂ/ਨਿਯਮਤ ਕਰਨ ਦਾ ਵਾਅਦਾ ਵੀ ਕੀਤਾ ਗਿਆ ਸੀ।

 

 

ਇਸ ਦੇ ਨਾਲ ਹੀ ਸੂਬੇ ਦੀਆਂ ਯੂਨੀਵਰਸਿਟੀਜ਼ ਦੀ ਖ਼ੁਦਮੁਖ਼ਤਿਆਰੀ ਬਹਾਲ ਕਰਨ, ਵਿਦਿਅਕ ਮਿਆਰ ਵਿੱਚ ਸੁਧਾਰ ਲਿਆਉਣ, ਫ਼ੰਡ ਵਧਾਉਣ ਦੇ ਵਾਅਦੇ ਵੀ ਕੀਤੇ ਗਏ ਸਨ। ਪਿਛਲੇ ਸਾਲ ਮਾਰਚ ਮਹੀਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਦਿਆਰਥੀ ਯੂਨੀਅਨ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਸੀ। ਇਨ੍ਹਾਂ ਚੋਣਾਂ ਉੱਤੇ ਰਾਜ ਦੀਆਂ ਯੂਨੀਵਰਸਿਟੀਜ਼ ਤੇ ਕਾਲਜਾਂ ਵਿੱਚ ਅੱਤਵਾਦ ਦੇ ਕਾਲੇ ਦੌਰ ਦੇ ਸਮੇਂ 1984 ਤੋਂ ਹੀ ਪਾਬੰਦੀ ਲੱਗੀ ਹੋਈ ਹੈ। ਸਰਕਾਰ ਨੇ ਦੋ ਸਾਲਾਂ ਦੇ ਅੰਦਰ ਹਰੇਕ ਪਿੰਡ ਦੇ ਹਰੇਕ ਘਰ ਵਿੱਚ ਪਖਾਨਾ ਬਣਾ ਕੇ ਦੇਣ ਦਾ ਵਾਅਦਾ ਵੀ ਕੀਤਾ ਸੀ।

 

 

ਹੁਣ ਭਾਵੇਂ ਨਵੇਂ ਕਾਲਜਾਂ ਦਾ ਮਾਮਲਾ ਹੋਵੇ ਤੇ ਚਾਹੇ ਰੈਗੂਲੇਟਰੀ ਅਥਾਰਟੀ, ਅਧਿਆਪਕਾਂ ਨੂੰ ਪੱਕੇ ਕਰਨ ਤੇ ਵਿਦਿਆਰਥੀ ਚੋਣਾਂ ਦਾ ਮੁੱਦਾ ਹੋਵੇ – ਸਭ ਕੁਝ ਹਾਲੇ ਪ੍ਰਕਿਰਿਆ ਅਧੀਨ ਹੈ ਤੇ ਅਸਲ ਵਿੱਚ ਕੁਝ ਨਹੀਂ ਹੋਇਆ ਹੈ। ਪਹਿਲੇ ਦੋ ਸਾਲਾਂ ਦੌਰਾਨ ਪੰਜਾਬ ਸਰਕਾਰ ਨੇ 26 ਨਵੇਂ ਕਾਲਜ ਖੋਲ੍ਹਣ ਦਾ ਐਲਾਨ ਕੀਤਾ ਸੀ; ਜਿਨ੍ਹਾਂ ਵਿੱਚੋਂ ਸਿਰਫ਼ ਤਿੰਨ ਕਾਲਜ ਲੁਧਿਆਣਾ–ਪੂਰਬੀ, ਜਾਡਲਾ ਤੇ ਕਲਾਨੌਰ ਵਿੱਚ ਖੋਲ੍ਹੇ ਗਏ ਹਨ, ਉਹ ਵੀ ਹਾਲੇ ਅਸਥਾਈ ਕੈਂਪਸਾਂ ਵਿੱਚ ਹਨ।

 

 

ਇੱਥੇ ਵਰਨਣਯੋਗ ਹੈ ਕਿ ਜਦੋਂ ਸ੍ਰੀਮਤੀ ਰਜ਼ੀਆ ਸੁਲਤਾਨਾ ਨੂੰ ਉਚੇਰੀ ਸਿੱਖਿਆ ਦਾ ਮੰਤਰਾਲਾ ਦਿੱਤਾ ਜਾ ਰਿਹਾ ਸੀ, ਤਦ ਵੀ ਕਾਂਗਰਸ ਪਾਰਟੀ ਦੇ ਹੀ ਕੁਝ ਆਗੂਆਂ ਨੇ ਇਸ ਉੱਤੇ ਇਤਰਾਜ਼ ਪ੍ਰਗਟਾਏ ਸਨ ਕਿਉਂਕਿ ਸ੍ਰੀਮਤੀ ਰਜ਼ੀਆ ਸਿਰਫ਼ ਮੈਟ੍ਰਿਕ. ਪਾਸ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Nothing worth mentioning in Razia Sultana s ministry