ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਖਰੜ, ਨਵਾਂ ਚੰਡੀਗੜ੍ਹ ਤੇ ਜ਼ੀਰਕਪੁਰ ਦੇ 8 ਬਿਲਡਰਾਂ ਨੂੰ ਨੋਟਿਸ

​​​​​​​ਖਰੜ, ਨਵਾਂ ਚੰਡੀਗੜ੍ਹ ਤੇ ਜ਼ੀਰਕਪੁਰ ਦੇ 8 ਬਿਲਡਰਾਂ ਨੂੰ ਨੋਟਿਸ

‘ਪੰਜਾਬ ਰੀਅਲ ਐਸਟੇਟ ਰੈਗੂਲੇਟਰੀ ਅਥਾਰਟੀ’ (PRERA - ਪਰੇਰਾ) ਨੇ ਖਰੜ, ਜ਼ੀਰਕਪੁਰ ਤੇ ਨਵਾਂ ਚੰਡੀਗੜ੍ਹ ਵਿੱਚ ਕਥਿਤ ਤੌਰ ਉੱਤੇ ਗ਼ੈਰ–ਕਾਨੂੰਨੀ ਢੰਗ ਨਾਲ ਸੰਪਤੀਆਂ ਵੇਚਣ ਵਾਲੇ ਅੱਠ ਬਿਲਡਰਾਂ ਨੂੰ ਨੋਟਿਸ ਜਾਰੀ ਕੀਤੇ ਹਨ। ਦੋਸ਼ ਹੈ ਕਿ ਇਨ੍ਹਾਂ ਬਿਲਡਰਾਂ ਨੇ ਆਪਣੇ ਪ੍ਰੋਜੈਕਟਾਂ ਦੀ ਰਜਿਸਟ੍ਰੇਸ਼ਨ ਨਹੀਂ ਕਰਵਾਈ ਸੀ।

 

 

ਕਿਸੇ ਰੀਅਲ ਐਸਟੇਟ ਰੈਗੂਲੇਟਰੀ ਅਥਾਰਟੀ ਵੱਲੋਂ ਦੇਸ਼ ਵਿੱਚ ਕੀਤੀ ਜਾਣ ਵਾਲੀ ਇਹ ਆਪਣੀ ਕਿਸਮ ਦੀ ਪਹਿਲੀ ਕਾਰਵਾਈ ਹੈ। ਇਨ੍ਹਾਂ ਤਿੰਨੇ ਸ਼ਹਿਰਾਂ ਵਿੱਚ ਸਰਗਰਮ ਇਨ੍ਹਾਂ ਬਿਲਡਰਾਂ ਕੋਲ ਨਕਲੀ ਗਾਹਕ ਭੇਜੇ ਗਏ ਸਨ, ਜਿਨ੍ਹਾਂ ਨੇ ਉਨ੍ਹਾਂ ਕੋਲੋਂ ਵਪਾਰਕ ਤੇ ਰਿਹਾਇਸ਼ੀ ਦੋਵੇਂ ਕਿਸਮ ਦੀਆਂ ਸੰਪਤੀਆਂ ਖ਼ਰੀਦਣ ਦੀ ਇੱਛਾ ਪ੍ਰਗਟਾਈ ਸੀ।

 

 

‘ਪਰੇਰਾ’ ਦੇ ਇੱਕ ਸੀਨੀਅਰ ਅਧਿਕਾਰੀ ਨੇ ਆਪਣਾ ਨਾਂਅ ਗੁਪਤ ਰੱਖੇ ਜਾਣ ਦੀ ਸ਼ਰਤ ਉੱਤੇ ਦੱਸਿਆ ਕਿ ਉਨ੍ਹਾਂ ਤੱਕ ਵਾਰ–ਵਾਰ ਸ਼ਿਕਾਇਤਾਂ ਪੁੱਜ ਰਹੀਆਂ ਸਨ ਕਿ ਰੀਅਲ ਐਸਟੇਟ ਕਾਨੂੰਨ ਦੀ ਉਲੰਘਣਾ ਕਰ ਕੇ ਸੰਪਤੀਆਂ ਖ਼ਰੀਦਣ ਦੀਆਂ ਪੇਸ਼ਕਸ਼ਾਂ ਇਨ੍ਹਾਂ ਬਿਲਡਰਾਂ ਵੱਲੋਂ ਕੀਤੀਆਂ ਜਾ ਰਹੀਆਂ ਸਨ।

 

 

ਇਸੇ ਲਈ ‘ਪਰੇਰਾ’ ਵੱਲੋਂ ਨਕਲੀ ਗਾਹਕ ਉਨ੍ਹਾਂ ਬਿਲਡਰਾਂ ਕੋਲ ਭੇਜਣ ਦਾ ਫ਼ੈਸਲਾ ਲਿਆ ਗਿਆ ਸੀ। ਕੁਝ ਮਾਮਲਿਆਂ ਵਿੱਚ ਤਾਂ ਬਿਲਡਰ ਦੇ ਨੁਮਾਇੰਦਿਆਂ ਨੇ ਕੋਈ ਜਾਇਦਾਦ ਇਹ ਆਖ ਕੇ ਵੇਚਣ ਤੋਂ ਨਾਂਹ ਕਰ ਦਿੱਤੀ ਸੀ ਕਿ ਉਹ ਹਾਲੇ ‘ਪਰੇਰਾ’ ਨਾਲ ਰਜਿਸਟਰਡ ਨਹੀਂ ਹਨ।

 

 

ਨਕਲੀ ਗਾਹਕਾਂ ਨੇ ਉਨ੍ਹਾਂ ਬਿਲਡਰਾਂ ਨਾਲ ਹੋਈ ਗੱਲਬਾਤ ਰਿਕਾਰਡ ਵੀ ਕੀਤੀ ਹੈ।

 

 

ਇਨ੍ਹਾਂ ਤਿੰਨੇ ਸ਼ਹਿਰਾਂ ਵਿੱਚ ਜਿਹੜੇ ਬਿਲਡਰਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ, ਉਨ੍ਹਾਂ ਦੇ ਨਾਂਅ ਇਸ ਪ੍ਰਕਾਰ ਹਨ: ਗੋਮਤੀ ਇੰਟਰਪ੍ਰਾਈਜ਼ਸ, ਗੁਪਤਾ ਬਿਲਡਰਜ਼ ਐਂਡ ਪ੍ਰੋਮੋਟਰਜ਼ ਪ੍ਰਾਈਵੇਟ ਲਿਮਿਟੇਡ, ਗੁਰਸੇਵਕ ਸਿੰਘ, ਸੁਸ਼ਮਾ ਬਿਲਡਟੈੱਕ ਲਿਮਿਟੇਡ, ਟਾਊਨਸਿਟੀ ਰੀਐਲਟਰਜ਼ ਪ੍ਰਾਈਵੇਟ ਲਿਮਿਟੇਡ, ਅਕਾਲ ਟੈਕ ਇਨਫ਼੍ਰਾਲੌਗਿਸ, ਓਮ ਡਿਵਾਈਨ ਡਿਵੈਲਪਰਜ਼ ਐਂਡ ਇਨਫ਼੍ਰਾਸਟਰੱਕਚਰ ਅਤੇ WWICS ਐਸਟੇਟਸ ਪ੍ਰਾਈਵੇਟ ਲਿਮਿਟੇਡ।

 

 

ਬਹੁਤ ਸਾਰੇ ਬਿਲਡਰਾਂ ਦੇ ਪ੍ਰਬੰਧਕਾਂ ਤੇ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ ਗਈ, ਤਾਂ ਉਨ੍ਹਾਂ ਦਾ ਜਵਾਬ ਜ਼ਿਆਦਾਤਰ ਇਹ ਸੀ ਕਿ ਉਨ੍ਹਾਂ ਨੂੰ ਹਾਲੇ ਕੋਈ ਨੋਟਿਸ ਨਹੀਂ ਮਿਲਿਆ ਤੇ ਜਦੋਂ ਵੀ ਮਿਲੇਗਾ, ਤਾਂ ਉਸ ਦੇ ਸਪੱਸ਼ਟੀਕਰਨ ਦੇ ਦਿੱਤੇ ਜਾਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Notices to 8 Builders of Kharar Nawan Chandigarh and Zirakpur