ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਵੰਬਰ 2018 - 3 ਦਿਨਾਂ `ਚ ਪਰਾਲ਼ੀ ਨੂੰ ਅੱਗ ਦੀਆਂ 9,386 ਘਟਨਾਵਾਂ

ਨਵੰਬਰ 2018 - 3 ਦਿਨਾਂ `ਚ ਪਰਾਲ਼ੀ ਨੂੰ ਅੱਗ ਦੀਆਂ 9,386 ਘਟਨਾਵਾਂ

ਪਿਛਲੇ ਤਿੰਨ ਦਿਨਾਂ ਦੌਰਾਨ ਪੰਜਾਬ ਦੇ ਖੇਤਾਂ `ਚ ਝੋਨੇ ਦੀ ਪਰਾਲ਼ੀ ਅੱਗ ਨਾਲ ਸਾੜ ਕੇ ਉਸ ਦਾ ਤੁਰਤ-ਫੁਰਤ ਨਿਬੇੜਾ ਕਰਨ ਦੀਆਂ ਕੁੱਲ 9,386 ਘਟਨਾਵਾਂ ਵਾਪਰ ਚੁੱਕੀਆਂ ਹਨ। ਪੰਜਾਬ ਸਰਕਾਰ ਲਈ ਇਹ ਯਕੀਨੀ ਤੌਰ `ਤੇ ਡਾਢੀ ਚਿੰਤਾ ਵਾਲੀ ਗੱਲ ਹੈ ਕਿਉਂਕਿ ਹੁਣ ਤੱਕ ਉਸ ਨੇ ਇਹੋ ਦਾਅਵੇ ਕੀਤੇ ਹਨ ਕਿ ਉਸ ਨੇ ਪਰਾਲ਼ੀ ਸਾੜਨ ਦੀ ਸਮੱਸਿਆ ਦੇ ਹੱਲ ਲਈ ਪ੍ਰਭਾਵਸ਼ਾਲੀ ਕਦਮ ਚੁੱਕੇ ਹਨ। ਸੂਬੇ `ਚ ਪਰਾਲ਼ੀ ਨੂੰ ਅੱਗ ਲਾਉਣ ਦੀਆਂ ਕੁੱਲ ਜਿੰਨੀਆਂ ਘਟਨਾਵਾਂ ਹੁਣ ਤੱਕ ਵਾਪਰੀਆਂ ਹਨ, ਉਨ੍ਹਾਂ `ਚੋਂ 40 ਫ਼ੀ ਸਦੀ ਇਨ੍ਹਾਂ ਤਿੰਨ ਦਿਨਾਂ ਭਾਵ 1 ਤੋਂ 3 ਨਵੰਬਰ, 2018 ਦੌਰਾਨ ਵਾਪਰ ਗਈਆਂ ਗਈਆਂ ਹਨ।


ਸ਼ੁੱਕਰਵਾਰ ਨੂੰ ਖੇਤਾਂ `ਚ ਪਰਾਲ਼ੀ ਨੂੰ ਅੱਗ ਲਾਉਣ ਦੀਆਂ ਕੁੱਲ 3,415 ਘਟਨਾਵਾਂ ਸਾਹਮਣੇ ਆਈਆਂ ਸਨ। ਇਹ ਜਾਣਕਾਰੀ ਸੂਬੇ `ਚ ਜਿ਼ੀਬਲ ਇਨਫ਼੍ਰਾਰੈੱਡ ਇਮੇਜਿੰਗ ਰੇਡੀਓਮੀਟਰ ਸੁਇਟ (ਵੀਆਈਆਈਆਰਐੱਸ) ਰਾਹੀਂ ਤੁਰਤ-ਫੁਰਤ ਮਿਲ ਰਹੀ ਹੈ। ਸ਼ੁੱਕਰਵਾਰ, 2 ਨਵੰਬਰ ਨੂੰ ਅੱਗ ਲਾਉਣ ਦੀਆਂ ਸਭ ਤੋਂ ਵੱਧ 670 ਘਟਨਾਵਾਂ ਸੰਗਰੂਰ ਦੇ ਖੇਤਾਂ ਵਿੱਚ ਵਾਪਰੀਆਂ, ਦੂਜੇ ਨਵੰਬਰ `ਤੇ 503 ਘਟਨਾਵਾਂ ਨਾਲ ਬਠਿੰਡਾ ਜਿ਼ਲ੍ਹਾ ਰਿਹਾ; ਜਦ ਕਿ 353 ਘਟਨਾਵਾਂ ਨਾਲ ਸ੍ਰੀ ਮੁਕਤਸਰ ਸਾਹਿਬ ਤੀਜੇ, 328 ਘਟਨਾਵਾਂ ਨਾਲ ਮਾਨਸਾ ਚੌਥੇ, 303 ਘਟਨਾਵਾਂ ਨਾਲ ਪਟਿਆਲਾ ਪੰਜਵੇਂ ਅਤੇ ਅੱਗ ਲਾਉਣ ਦੀਆਂ 237 ਘਟਨਾਵਾਂ ਨਾਲ ਫਿ਼ਰੋਜ਼ਪੁਰ ਛੇਵੇਂ ਸਥਾਨ `ਤੇ ਰਿਹਾ। ਖੇਤਾਂ `ਚ ਝੋਨੇ ਦੀ ਪਰਾਲ਼ੀ ਨੂੰ ਅੱਗ ਲਾਉਣ ਦੀਆਂ ਸਭ ਤੋਂ ਘੱਟ ਘਟਨਾਵਾਂ ਮੋਹਾਲੀ (5), ਰੋਪੜ (3) ਤੇ ਨਵਾਂਸ਼ਹਿਰ (1) ਜਿ਼ਲ੍ਹਿਆਂ ਵਿੱਚ ਵਾਪਰੀਆਂ।


ਸਾਲ 2016 ਅਤੇ 2017 ਦੌਰਾਨ 2 ਨਵੰਬਰ ਨੂੰ ਹੀ ਸੈਟੇਲਾਇਟ ਨੇ ਝੋਨੇ ਦੀ ਪਰਾਲ਼ੀ ਨੂੰ ਅੱਗ ਲਾਉਣ ਦੀਆਂ 2,990 ਅਤੇ 1,126 ਘਟਨਾਵਾਂ ਵਾਪਰੀਆਂ ਸਨ। ਉਂਝ ਸਾਲ 2016 ਦੌਰਾਨ ਪੰਜਾਬ ਵਿੱਚ ਪਰਾਲ਼ੀ ਸਾੜਨ ਦੀਆਂ ਕੁੱਲ 80,879 ਘਟਨਾਵਾਂ ਵਾਪਰੀਆਂ ਸਨ; ਜਦ ਕਿ 2017 `ਚ ਅਜਿਹੀਆਂ ਘਟਨਾਵਾਂ `ਚ ਵੱਡੀ ਕਮੀ ਦਰਜ ਕੀਤੀ ਗਈ ਸੀ ਤੇ ਤਦ ਅਜਿਹੀਆਂ 43,660 ਘਟਨਾਵਾਂ ਵਾਪਰੀਆਂ ਸਨ।


ਪਟਿਆਲਾ ਜਿ਼ਲ੍ਹੇ ਦੇ ਕਸਬੇ ਘਨੌਰ ਦੇ ਸ੍ਰੀ ਗੁਲਜ਼ਾਰ ਸਿੰਘ ਨੇ ਦੱਸਿਆ,‘ਦਰਅਸਲ, ਹੁਣ ਕਣਕ ਦੀ ਬਿਜਾਈ ਲਈ ਸਮਾਂ ਬਹੁਤ ਥੋੜ੍ਹਾ ਰਹਿ ਗਿਆ ਹੈ; ਇਸ ਲਈ ਹੁਣ ਕਿਸਾਨਾਂ ਕੋਲ ਪਰਾਲ਼ੀ ਸਾੜਨ ਤੋਂ ਇਲਾਵਾ ਹੋਰ ਕੋਈ ਰਾਹ ਹੀ ਨਹੀਂ ਬਚਿਆ। ਝੋਨੇ ਦੀ ਵਾਢੀ 20 ਪਿਛੇਤੀ ਚੱਲ ਰਹੀ ਹੈ ਕਿਉਂਕਿ ਇਸ ਫ਼ਸਲ ਦੀ ਲਵਾਈ ਹੀ ਐਤਕੀਂ ਦੇਰੀ ਨਾਲ ਹੋਈ ਸੀ। ਫਿਰ ਵਰਖਾ ਪੈ ਗਈ ਤੇ ਉਦੋਂ ਵਾਢੀ ਦੀਆਂ ਲਗਭਗ ਤਿਆਰੀਆਂ ਸਨ।`


ਉੱਧਰ ਪੰਜਾਬ ਸਰਕਾਰ ਨੇ ਝੋਨੇ ਦੀ ਪਰਾਲ਼ੀ ਦਾ ਸਹੀ ਢੰਗ ਨਾਲ ਨਿਬੇੜਾ ਕਰਨ ਲਈ ਲਗਭਗ 30,000 ਮਸ਼ੀਨਾਂ ਵੰਡੀਆਂ ਹਨ ਤੇ ਉਨ੍ਹਾਂ ਨੂੰ ਖ਼ਰੀਦਣ ਵਾਸਤੇ ਕਿਸਾਨਾਂ ਨੂੰ 300 ਕਰੋੜ ਰੁਪਏ ਦੀ ਸਬਸਿਡੀ ਵੀ ਦਿੱਤੀ ਹੈ। ਪਰਾਲ਼ੀ ਨੂੰ ਸਾੜਨ ਤੋਂ ਰੋਕਣ ਲਈ ਫ਼ੀਲਡ ਵਿੱਚ 8,000 ਅਧਿਕਾਰੀਆਂ ਦੀ ਡਿਊਟੀ ਲਾਈ ਗਈ ਹੈ।


ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਮੈਂਬਰ ਸਕੱਤਰ ਕਰਨੇਸ਼ ਗਰਗ ਨੇ ਦਾਅਵਾ ਕੀਤਾ ਕਿ ਤਾਜ਼ਾ ਅੰਕੜਿਆਂ ਨੂੰ ਜੇ ਵੇਖੀਏ ਤੇ ਪਰਖੀਏ, ਤਾਂ ਇਸ ਵਾਰ ਪਿਛਲੇ ਸਾਲ ਦੇ ਮੁਕਾਬਲੇ ਪਰਾਲ਼ੀ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਬਹੁਤ ਘੱਟ ਵਾਪਰੀਆਂ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:November 9386 incidents of Stubble Burning in Pb