ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ’ਚ ਔਰਤ–ਵਿਰੋਧੀ ਰਵੱਈਏ ਵਾਲੇ ਪੁਲਿਸ ਅਫ਼ਸਰਾਂ ਦੀ ਹੁਣ ਖ਼ੈਰ ਨਹੀਂ

ਪੰਜਾਬ ’ਚ ਔਰਤ–ਵਿਰੋਧੀ ਰਵੱਈਏ ਵਾਲੇ ਪੁਲਿਸ ਅਫ਼ਸਰਾਂ ਦੀ ਹੁਣ ਖ਼ੈਰ ਨਹੀਂ

ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਡੀਜੀਪੀ ਨੂੰ ਕਿਹਾ ਹੈ ਕਿ ਸੂਬਾ ਪੁਲਿਸ ਵਿੱਚ ਉੱਚ ਪੱਧਰ ਉੱਤੇ ਅਧਿਕਾਰੀਆਂ ਦੀ ਨਿਯੁਕਤੀ ਲਈ ਰਾਜ ਮਹਿਲਾ ਕਮਿਸ਼ਨ ਦੀ ਸਲਾਹ ਵੀ ਲਈ ਜਾਵੇ। DGP ਸ੍ਰੀ ਦਿਨਕਰ ਗੁਪਤਾ ਨੇ ਮੁਲਾਕਾਤ ਦੌਰਾਨ ਰਾਜ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਮਨੀਸ਼ਾ ਗੁਲਾਟੀ ਨੂੰ ਕਿਹਾ ਹੈ ਕਿ ਪੁਲਿਸ ਅਧਿਕਾਰੀਆਂ ਦੀ ਨਿਯੁਕਤੀ ਕਾਰਗੁਜ਼ਾਰੀ ਦੇ ਆਧਾਰ ’ਤੇ ਤਾਂ ਕੀਤੀ ਹੀ ਜਾਣੀ ਚਾਹੀਦੀ ਹੈ, ਸਗੋਂ ਨਾਲ ਹੀ ਔਰਤਾਂ ਨਾਲ ਸਬੰਧਤ ਮਾਮਲੇ ਛੇਤੀ ਨਿਬੇੜਨ ਅਤੇ ਪੀੜਤ ਔਰਤਾਂ ਨੂੰ ਇਨਸਾਫ਼ ਦਿਵਾਉਣ ਵੱਲ ਵੀ ਖ਼ਾਸ ਧਿਆਨ ਦਿੱਤਾ ਜਾਣਾ ਚਾਹੀਦਾ ਹੈ।

 

 

ਕਮਿਸ਼ਨ ਨੇ ਦਾਗ਼ੀ ਪੁਲਿਸ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਕਿਸੇ ਉੱਚੇ ਅਹੁਦੇ ਉੱਤੇ ਤਾਇਨਾਤ ਕਰਨ ਤੋਂ ਪਹਿਲਾਂ ਉਨ੍ਹਾਂ ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਔਰਤਾਂ ਪ੍ਰਤੀ ਸੋਚ ਤੇ ਮਹਿਲਾ ਪੁਲਿਸ ਮੁਲਾਜ਼ਮਾਂ ਲਈ ਉਨ੍ਹਾਂ ਦੇ ਵਿਵਹਾਰ ਬਾਰੇ ਕਮਿਸ਼ਨ ਨੂੰ ਜਾਣਕਾਰੀ ਦੇਣ ਦੀ ਵੀ ਸਲਾਹ ਦਿੱਤੀ।

 

 

ਸ੍ਰੀਮਤੀ ਗੁਲਾਟੀ ਦਾ ਮੰਨਣਾ ਹੈ ਕਿ ਇਸ ਜਾਂਚ ਨਾਲ ਦਾਗ਼ੀ ਤੇ ਔਰਤਾਂ ਪ੍ਰਤੀ ਗ਼ੈਰ–ਜ਼ਿੰਮੇਵਾਰਾਨਾ ਤੇ ਗ਼ੈਰ–ਵਾਜਬ ਰਵੱਈਆ ਰੱਖਣ ਵਾਲੇ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਥਾਣਿਆਂ, ਪੁਲਿਸ ਚੌਕੀਆਂ ਵਿੱਚ ਤਾਇਨਾਤੀ ਤੋਂ ਦੂਰ ਰੱਖਿਆ ਜਾ ਸਕੇਗਾ।

 

 

ਔਰਤਾਂ ਨਾਲ ਸਬੰਧਤ ਮਾਮਲਿਆਂ ਉੱਤੇ ਗੰਭੀਰਤਾ ਨਾਲ ਕਾਰਵਾਈ ਕਰਨ ਵਾਲੇ ਅਧਿਕਾਰੀਆਂ–ਮੁਲਾਜ਼ਮਾਂ ਨੂੰ ਹੀ ਔਰਤਾਂ ਸਬੰਧੀ ਕੇਸਾਂ ਦੀ ਜ਼ਿੰਮੇਵਾਰੀ ਸੌਂਪੀ ਜਾਵੇ।

 

 

ਸ੍ਰੀਮਤੀ ਗੁਲਾਟੀ ਨੇ ਦੱਸਿਆ ਕਿ ਡੀਜੀਪੀ ਨੇ ਇਸ ਸੁਝਾਅ ਉੱਤੇ ਸਹਿਮਤੀ ਪ੍ਰਗਟਾਈ ਹੈ ਤੇ ਔਰਤਾਂ ਸਬੰਧੀ ਮਾਮਲੇ ਵਿੱਚ ਅੜਿੱਕਾ ਬਣਨ ਵਾਲੇ ਅਧਿਕਾਰੀਆਂ ਦੀ ਸੂਚੀ ਮੰਗੀ ਹੈ।

 

 

ਇੰਝ ਹੁਣ ਪੰਜਾਬ ਵਿੱਚ ਔਰਤਾਂ ਵਿਰੋਧੀ ਸੋਚ ਵਾਲੇ ਪੁਲਿਸ ਅਧਿਕਾਰੀਆਂ ਦੀ ਖ਼ੈਰ ਨਹੀਂ ਲੱਗਦੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Now Anti-women police officers in Punjab will have to change their behaviour