ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੁਣ ਵ੍ਹਟਸਐਪ ਕਾੱਲ ’ਤੇ ਲੈ ਸਕੋਗੇ ਬਠਿੰਡਾ AIIMS ਦੇ ਮਾਹਿਰ ਡਾਕਟਰਾਂ ਦੀ ਸਲਾਹ

 ਬਠਿੰਡਾ AIIMS ਓਪੀਡੀ। ਤਸਵੀਰ: ਸੰਜੀਵ ਕੁਮਾਰ, ਹਿੰਦੁਸਤਾਨ ਟਾਈਮਜ਼

ਤਸਵੀਰਾਂ: ਸੰਜੀਵ ਕੁਮਾਰ, ਹਿੰਦੁਸਤਾਨ ਟਾਈਮਜ਼

 

ਏਮਸ (AIIMS) ਦੇ ਬਠਿੰਡਾ ਸਥਿਤ ਹਸਪਤਾਲ ਦੀ ਹਕੀਕੀ–ਓਪੀਡੀ (ਵਰਚੂਅਲ ਓਪੀਡੀ – Virtual OPD) ਭਲਕੇ ਸੋਮਵਾਰ 27 ਅਪ੍ਰੈਲ, 2020 ਤੋਂ ਸ਼ੁਰੂ ਹੋ ਜਾਵੇਗੀ। ਤਦ ਬਠਿੰਡਾ ਤੋਂ ਹੀ ਨਹੀਂ, ਪੰਜਾਬ ਦੇ ਕਿਸੇ ਵੀ ਹਿੱਸੇ ਤੋਂ ਲੋਕ/ਮਰੀਜ਼ ਇਸ ‘ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼’ (ਏਮਸ – AIIMS) ਦੇ 13 ਵੱਖੋ–ਵੱਖਰੇ ਵਿਭਾਗਾਂ ਦੇ ਮਾਹਿਰ ਡਾਕਟਰਾਂ ਨੂੰ ਵ੍ਹਟਸਐਪ ਕਾੱਲ ਕਰ ਕੇ ਆਪਣੇ ਰੋਗ ਜਾਂ ਕਿਸੇ ਵੀ ਮੈਡੀਕਲ ਸਥਿਤੀ ਬਾਰੇ ਯੋਗ ਸਲਾਹ ਲੈ ਸਕਣਗੇ।

 

 

ਏਮਸ ਦੇ ਅਧਿਕਾਰੀਆਂ ਨੇ ਬਠਿੰਡਾ ’ਚ ‘ਹਿੰਦੁਸਤਾਨ ਟਾਈਮਜ਼’ ਨੂੰ ਦੱਸਿਆ ਕਿ ਵਰਚੂਅਲ ਓਪੀਡੀ ਭਲਕੇ ਸੋਮਵਾਰ ਤੋਂ ਪੂਰੀ ਤਰ੍ਹਾਂ ਕੰਮ ਕਰਨਾ ਸ਼ੁਰੂ ਕਰ ਦੇਵੇਗੀ। ਕੋਰੋਨਾ ਲੌਕਡਾਊਨ ਕਾਰਨ ਇੱਛੁਕ ਵਿਅਕਤੀ ਹੁਣ ਵ੍ਹਟਸਐਪ ਕਾਲਜ਼ ਉੱਤੇ ਯੋਗ ਡਾਕਟਰਾਂ ਤੋਂ ਸਲਾਹ ਲੈ ਸਕਣਗੇ।

 

 

ਮੈਡੀਕਲ ਸੁਪਰਇੰਟੈਂਡੈਂਟ ਡਾ. ਸਤੀਸ਼ ਗੁਪਤਾ ਨੇ ਦੱਸਿਆ ਕਿ ਇਹ ਇਸ ਖੇਤਰ ਵਿੱਚ ਰਵਾਇਤੀ ਟੈਲੀ–ਮੈਡੀਸਨ ਲਈ ਆਪਣੀ ਕਿਸਮ ਦੀ ਪਹਿਲਕਦਮੀ ਹੈ। ਏਮਸ ਮਾਹਿਰ ਕਿਸੇ ਵੀ ਰੋਗੀ ਦਾ ਮੈਡੀਕਲ ਨਿਰੀਖਣ ਇੱਕ ਵਿਡੀਓ ਕਾਲ ਰਾਹੀਂ ਕਰ ਸਕਣਗੇ।

 

 

 

ਇਸ ਦੇ ਨਾਲ ਹੀ ਰੋਗੀ ਆਪਣੀਆਂ ਕਲੀਨਿਕਲ ਰਿਪੋਰਟਾਂ, ਐਕਸ–ਰੇਅ ਰਿਪੋਰਟਾਂ ਬਿਨਾ ਕਿਸੇ ਕਨਸਲਟੇਸ਼ਨ ਫ਼ੀਸ ਮਾਹਿਰਾਂ ਕੋਲ ਭੇਜ ਕੇ ਯੋਗ ਮੈਡੀਕਲ ਸਲਾਹ ਲੈ ਸਕਦੇ ਹਨ।

 

 

ਡਰਮਾਟੌਲੋਜੀ, ਆੱਨਕੌਲੋਜੀ, ਯੂਰੌਲੋਜੀ, ਈਐੱਨਟੀ ਤੇ ਆਮ ਦਵਾਈਆਂ ਇਸ ਵਰਚੂਅਲ ਓਪੀਡੀ ਲਈ ਉਪਲਬਧ ਹੋਣਗੀਆਂ। ਡਾ. ਗੁਪਤਾ ਨੇ ਦੱਸਿਆ ਕਿ ਇਸ ਸੁਵਿਧਾ ਦਾ ਮੰਤਵ ਸਿਰਫ਼ ਰੋਗੀਆਂ ਦੇ ਘਰਾਂ ਤੋਂ ਬਾਹਰ ਨਿੱਕਲਣਾ ਘਟਾਉਣਾ ਹੈ; ਖਾਸ ਕਰ ਕੇ ਬਜ਼ੁਰਗਾਂ ਤੇ ਬੱਚਿਆਂ ਲਈ ਲੌਕਡਾਊਨ ਦੇ ਸਮੇਂ ਘਰਾਂ ਤੋਂ ਬਾਹਰ ਨਿੱਕਲਣਾ ਠੀਕ ਨਹੀਂ ਹੁੰਦਾ।

 

 

ਆਮ ਦਿਨਾਂ ’ਚ ਮਰੀਜ਼ ਸਵੇਰੇ 10 ਵਜੇ ਤੋਂ ਦੁਪਹਿਰ ਤੱਕ ਆਪਣੇ ਰੋਗ ਦੇ ਵੇਰਵੇ ਟੈਲੀਫ਼ੋਨ ਲਾਈਨਾਂ ਉੱਤੇ ਜਮ੍ਹਾ ਕਰਵਾ ਸਕਣਗੇ। ਰੋਗੀ ਨੂੰ ਟੈਲੀ–ਕਾਨਫ਼ਰੰਸ ਲਈ ਸਮਾਂ ਅਗਲੇ ਦਿਨ ਦਿੱਤਾ ਜਾਵੇਗਾ। ਮੈਡੀਕਲ–ਨੁਸਖਾ (ਪ੍ਰਿਸਕ੍ਰਿਪਸ਼ਨ) ਮਰੀਜ਼ ਦੇ ਰਜਿਸਟਰਡ ਵ੍ਹਟਸਐਪ ਨੰਬਰ ਉੱਤੇ ਸ਼ਾਮ ਨੂੰ ਭੇਜਿਆ ਜਾਵੇਗਾ।

 

 

ਡਾ. ਗੁਪਤਾ ਨੇ ਦੱਸਿਆ ਕਿ ਕਿਸੇ ਸਰਜਰੀ ਭਾਵ ਆਪਰੇਸ਼ਨ ਤੋਂ ਬਾਅਦ ਸੋਜ਼ਿਸ਼, ਡੈਂਟਲ ਜਾਂ ਆਰਥੋਪੈਡਿਕ ਤੇ ਮਨੋਰੋਗੀਆਂ ਨੂੰ ਵਿਡੀਓ ਕਾਲ ਰਾਹੀਂ ਸਲਾਹ ਦਿੱਤੀ ਜਾ ਸਕੇਗੀ। ਹੋਰ ਮਰੀਜ਼ ਵੀ ਆਪਣੀ ਈਮ–ਮੇਲ ਰਾਹੀਂ ਸਾਰੇ ਮੈਡੀਕਲ ਵੇਰਵੇ ਭੇਜ ਕੇ ਡਾਕਟਰਾਂ ਦੀ ਯੋਗ ਸਲਾਹ ਲੈ ਸਕਣਗੇ।

 

 

ਕਿਸੇ ਮਰੀਜ਼ ਨੂੰ ਵਿਸਤ੍ਰਿਤ ਮੈਡੀਕਲ ਮੁਆਇਨੇ ਲਈ ਹਸਪਤਾਲ ’ਚ ਵੀ ਸੱਦਿਆ ਜਾ ਸਕੇਗਾ, ਜੋ ਕਦੇ ਕੋਈ ਲੋੜ ਮਹਿਸੂਸ ਹੁੰਦੀ ਹੋਵੇਗੀ।

 

 

ਚੇਤੇ ਰਹੇ ਕਿ ਏਮਸ ਨੇ 22 ਮਾਰਚ ਤੋਂ ਓਪੀਡੀ ਸਰਵਿਸ ਮੁਲਤਵੀ ਕਰ ਦਿੱਤੀ ਸੀ। ਓਪੀਡੀ ਸਰਵਿਸ 7 ਅਪ੍ਰੈਲ ਤੋਂ ਦੋਬਾਰਾ ਸ਼ੁਰੂ ਕਰ ਦਿੱਤੀ ਗਈ ਸੀ। ਟੈਲੀ–ਮੈਡੀਸਨ ਦੀ ਸ਼ੁਰੂਆਤ 17 ਅਪ੍ਰੈਲ ਤੋਂ ਕਰ ਦਿੱਤੀ ਗਈ ਸੀ।

 

ਮਰੀਜ਼ ਆਪਣੀ ਰਜਿਸਟ੍ਰੇਸ਼ਨ ਲਈ ਹੇਠ ਲਿਖੇ ਫ਼ੋਨ ਨੰਬਰਾਂ ਦੀ ਵਰਤੋਂ ਕਰ ਸਕਣਗੇ:

0164-2867250; 2867253; 2867254; 2867255; 2867256

ਡਾ. ਸਤੀਸ਼ ਗੁਪਤਾ ਇੱਕ ਰੋਗੀ ਨਾਲ ਗੱਲਬਾਤ ਕਰਦੇ ਹੋਏ। ਤਸਵੀਰ: ਸੰਜੀਵ ਕੁਮਾਰ

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Now Bathinda AIIMS Doctors may be consulted on WhatsApp Call