ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਹੁਣ ਪਹਿਲਾਂ ਜਿਹੇ ਵਧੀਆ ਬੁਲਾਰੇ ਸਟੂਡੈਂਟ ਲੀਡਰ ਨਹੀਂ ਦਿਸਦੇ: ਦਲਵੀਰ ਸਿੰਘ ਗੋਲਡੀ

​​​​​​​ਹੁਣ ਪਹਿਲਾਂ ਜਿਹੇ ਵਧੀਆ ਬੁਲਾਰੇ ਸਟੂਡੈਂਟ ਲੀਡਰ ਨਹੀਂ ਦਿਸਦੇ: ਦਲਵੀਰ ਸਿੰਘ ਗੋਲਡੀ

ਪੰਜਾਬ ਯੂਨੀਵਰਸਿਟੀ ‘ਚ ਵਿਦਿਆਰਥੀ ਚੋਣਾਂ ਆਉਂਦੀ 6 ਸਤੰਬਰ ਨੂੰ ਹੋਣੀਆਂ ਤੈਅ ਹਨ; ਜਿਸ ਕਾਰਨ ਯੂਨੀਵਰਸਿਟੀ ਕੈਂਪਸ ਵਿੱਚ ਸਿਆਸਤ ਪੂਰੀ ਤਰ੍ਹਾਂ ਭਖੀ ਹੋਈ ਹੈ। ‘ਹਿੰਦੁਸਤਾਨ ਟਾਈਮਜ਼’ ਵੱਲੋਂ ਇਸ ਮੌਕੇ ਯੂਨੀਵਰਸਿਟੀ ਦੇ ਪ੍ਰਮੁੱਖ ਵਿਦਿਆਰਥੀ ਆਗੂਆਂ ਨਾਲ ਗੱਲਬਾਤ ਦਾ ਇੱਕ ਸਿਲਸਿਲਾ ਅਰੰਭਿਆ ਗਿਆ ਹੈ; ਜਿਸ ਅਧੀਨ ਅੱਜ ਦਲਵੀਰ ਸਿੰਘ ਗੋਲਡੀ ਨਾਲ ਗੱਲਬਾਤ ਕੀਤੀ ਗਈ ਹੈ।

 

 

ਦਲਵੀਰ ਸਿੰਘ ਗੋਲਡੀ ਜਿਥੇ ਧੂਰੀ ਤੋਂ ਵਿਧਾਇਕ ਹਨ; ਉੱਥੇ ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਦਿਆਰਥੀ ਕੌਂਸਲ ਵਿੱਚ ਵੀ ਸਰਗਰਮ ਰਹੇ ਹਨ। ਉਹ ‘ਸਟੂਡੈਂਟਸ ਆਰਗੇਨਾਇਜ਼ੇਸ਼ਨ ਆੱਫ਼ ਪੰਜਾਬ ਯੂਨੀਵਰਸਿਟੀ’ (ਸੋਪੂ – SOPU) ਵੱਲੋਂ ‘ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟਸ’ ਕੌਂਸਲ’ (PUCSC) ਦੇ ਸਾਲ 2006–07 ਦੌਰਾਨ ਪ੍ਰਧਾਨ ਰਹੇ ਹਨ।  ਉਨ੍ਹਾਂ ਆਪਣੇ ਵਿਰੋਧੀ ਉਮੀਦਵਾਰ ਨੂੰ 581 ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ। ਉਸ ਤੋਂ ਅਗਲੇ ਸਾਲ 2007 ’ਚ ਉਹ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ।

 

 

‘ਹਿੰਦੁਸਤਾਨ ਟਾਈਮਜ਼’ ਨਾਲ ਖ਼ਾਸ ਗੱਲਬਾਤ ਦੌਰਾਨ ਸ੍ਰੀ ਦਲਵੀਰ ਸਿੰਘ ਗੋਲਡੀ ਨੇ ਦੱਸਿਆ ਕਿ ਉਹ ਸਭ ਤੋਂ ਪਹਿਲਾਂ ਚੰਡੀਗੜ੍ਹ ਸਥਿਤ ਐੱਸਡੀ ਕਾਲਜ ਵਿੱਚ ਆਪਣੇ ਵਿਭਾਗ ਦੇ ਪ੍ਰਤੀਨਿਧ (DR) ਬਣੇ ਸਨ। ਪੰਜਾਬ ਯੂਨੀਵਰਸਿਟੀ ਵਿੱਚ ਆਉਣ ਤੋਂ ਬਾਅਦ ਉਹ ਪ੍ਰਧਾਨ ਚੁਣੇ ਗਏ ਤੇ ਤਦ SOPU ਨੇ ਇਹ ਵਿਦਿਆਰਥੀ ਚੋਣਾਂ ਚਾਰ ਸਾਲਾਂ ਪਿੱਛੋਂ ਜਿੱਤੀਆਂ ਸਨ।

 

 

ਸੁਆਲਾਂ ਦੇ ਜੁਆਬ ਦਿੰਦਿਆਂ ਉਨ੍ਹਾਂ ਕਿਹਾ ਕਿ ਉਹ ਯੂਨੀਵਰਸਿਟੀ ’ਚ ਸਦਾ ਵਿਦਿਆਰਥੀਆਂ ਦੇ ਅਧਿਕਾਰਾਂ ਲਈ ਲੜਦੇ ਰਹੇ ਹਨ। ਜੇ ਕਿਸੇ ਨੇ ਸਿਸਟਮ ਨੂੰ ਬਦਲਣਾ ਹੈ, ਤਾਂ ਉਸ ਨੂੰ ਮੁੱਖਧਾਰਾ ਦੀ ਸਿਆਸਤ ਵਿੱਚ ਜਾਣਾ ਹੀ ਪਵੇਗਾ। ‘ਮੇਰਾ ਕੋਈ ਸਿਆਸੀ ਪਿਛੋਕੜ ਨਹੀਂ ਹੈ।’

 

 

ਦਲਵੀਰ ਸਿੰਘ ਗੋਲਡੀ ਨੇ ਕਿਹਾ ਕਿ ਵਿਦਿਆਰਥੀ ਸਿਆਸਤ ਦੌਰਾਨ ਵੀ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਕਿਉਂਕਿ ਇਹ ਸਿਆਸਤ ਦੀ ਨਰਸਰੀ ਹੈ। ‘ਬਹੁਤ ਸਾਰੇ ਜਿਹੜੇ ਮੁੱਖਧਾਰਾ ਦੇ ਆਗੂ ਵਧੀਆ ਬੁਲਾਰੇ ਹਨ; ਉਹ ਵਿਦਿਆਰਥੀ ਸਿਆਸਤ ਤੋਂ ਹੀ ਆਏ ਹਨ।’

 

 

ਸ੍ਰੀ ਗੋਲਡੀ ਨੇ ਅੱਗੇ ਕਿਹਾ ਕਿ ਸੱਚੇ ਆਗੂ ਉਹੀ ਹੁੰਦੇ ਹਨ; ਜੋ ਮੁੱਦਿਆਂ ਉੱਤੇ ਵਧੀਆ ਤਰੀਕੇ ਨਾਲ ਭਾਸ਼ਣ ਦੇ ਸਕਦੇ ਹਨ। ਪਰ ਅੱਜ–ਕੱਲ੍ਹ ਅਜਿਹੇ ਵਿਦਿਆਰਥੀ ਆਗੂਆਂ ਦੀ ਗਿਣਤੀ ਘਟ ਗਈ ਹੈ। ਉਹ ਹੁਣ ਬਹਿਸ ਨਹੀਂ ਕਰਦੇ। ਲਿੰਗਦੋਹ ਦਿਸ਼ਾ–ਨਿਰਦੇਸ਼ ਆਉਣ ਤੋਂ ਬਾਅਦ ਜਿਹੜੇ ਵਿਦਿਆਰਥੀ ਆਗੂ ਚੰਗੇ ਆਗੂ ਬਣ ਸਕਦੇ ਸਨ ਤੇ ਮੁੱਖਧਾਰਾ ਦੀ ਸਿਆਸਤ ਵਿੱਚ ਆ ਸਕਦੇ ਸਨ; ਉਨ੍ਹਾਂ ਨੂੰ ਮੌਕਾ ਹੀ ਨਹੀਂ ਮਿਲਿਆ।

 

 

ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਸਿਰਫ਼ ਅਜਿਹੇ ਆਗੂਆਂ ਨੂੰ ਹੀ ਵੋਟਾਂ ਪਾਉਣੀਆਂ ਚਾਹੀਦੀਆਂ ਹਨ; ਜਿਹੜੇ ਮੁੱਦਿਆਂ ਉੱਤੇ ਅਸਲ ਵਿੱਚ ਕੰਮ ਕਰ ਸਕਣ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Now Good Orators Students leaders are found says Dalvir Singh Goldy