ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੁਣ ਨਹੀਂ ਆਵੇਗੀ ਭਾਰਤ–ਪਾਕਿ ‘ਦੋਸਤੀ’ ਬੱਸ

ਹੁਣ ਨਹੀਂ ਆਵੇਗੀ ਭਾਰਤ–ਪਾਕਿ ‘ਦੋਸਤੀ’ ਬੱਸ

ਤਸਵੀਰਾਂ: ਸਮੀਰ ਸਹਿਗਲ, ਹਿੰਦੁਸਤਾਨ ਟਾਈਮਜ਼

 

 

 

ਜੰਮੂ–ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ–370 ਖ਼ਤਮ ਕਰਨ ਤੋਂ ਬਾਅਦ ਔਖੇ–ਭਾਰੇ ਹੋ ਰਹੇ ਪਾਕਿਸਤਾਨ ਨੇ ਜਿੱਥੇ ਲਾਹੌਰ ਤੋਂ ਦਿੱਲੀ ਜਾਣ ਵਾਲੀ ‘ਸਮਝੌਤਾ ਐਕਸਪ੍ਰੈੱਸ’ ਅਤੇ ਜੋਧਪੁਰ ਤੋਂ ਕਰਾਚੀ ਜਾਣ ਵਾਲੀ ‘ਥਾਰ ਐਕਸਪ੍ਰੈੱਸ’ ਜਿਹੀਆਂ ਰੇਲ–ਗੱਡੀਆਂ ਬੰਦ ਕਰ ਦਿੱਤੀਆਂ ਹਨ; ਉੱਥੇ ਉਸ ਨੇ ਲਾਹੌਰ ਤੋਂ ਦਿੱਲੀ ਜਾਣ ਵਾਲੀ ‘ਦੋਸਤੀ’ ਨਾਂਅ ਦੀ ਬੱਸ ਵੀ ਬੰਦ ਕਰ ਦਿੱਤੀ ਹੈ।

 

 

ਪਾਕਿਸਤਾਨ ਦੇ ਸੰਚਾਰ ਮੰਤਰੀ ਮੁਰਾਦ ਸਈਦ ਨੇ ਕੱਲ੍ਹ ਐਲਾਨ ਕੀਤਾ ਸੀ ਕਿ ਭਾਰਤ–ਪਾਕਿਸਤਾਨ ਬੱਸ ਸੇਵਾ ਹੁਣ ਬੰਦ ਕੀਤੀ ਜਾ ਰਹੀ ਹੈ ਤੇ ਹੁਣ ਇਸ ਦੇ ਅਗਲੇ ਹੁਕਮਾਂ ਤੱਕ ਇਸ ਦੇ ਮੁੜ ਸ਼ੁਰੂ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ।

ਹੁਣ ਨਹੀਂ ਆਵੇਗੀ ਭਾਰਤ–ਪਾਕਿ ‘ਦੋਸਤੀ’ ਬੱਸ

 

ਇਸ ਤੋਂ ਪਹਿਲਾਂ ਪਾਕਿਸਤਾਨ ਦੀ ਸਰਕਾਰ ਨੇ ਇਸਲਾਮਾਬਾਦ ਸਥਿਤ ਭਾਰਤੀ ਹਾਈ ਕਮਿਸ਼ਨਰ ਨੂੰ ਭਾਰਤ ਵਾਪਸ ਭੇਜ ਦਿੱਤਾ ਸੀ ਤੇ ਨਵੀਂ ਦਿੱਲੀ ਤੋਂ ਆਪਣਾ ਹਾਈ ਕਮਿਸ਼ਨਰ ਵੀ ਵਾਪਸ ਸੱਦ ਲਿਆ ਸੀ।

 

 

ਇੰਝ ਦੋਵੇਂ ਦੇਸ਼ਾਂ ਵਿਚਲੇ ਆਪਸੀ ਸਬੰਧ ਹੁਣ ਅਗਲੀ ਗੱਲਬਾਤ ਹੋਣ ਤੱਕ ਲਗਭਗ ਖ਼ਤਮ ਹੋ ਗਏ ਹਨ।

 

 

‘ਦੋਸਤੀ’ ਬੱਸ ਅੱਜ ਆਖ਼ਰੀ ਵਾਰ ਸਨਿੱਚਰਵਾਰ ਨੂੰ ਦਿੱਲੀ ਤੋਂ ਅੰਮ੍ਰਿਤਸਰ ਪੁੱਜੀ ਤੇ ਇਹ ਹੁਣ ਨਹੀਂ ਆਵੇਗੀ। ਇਹ ਬੱਸ ਕੱਲ੍ਹ ਸ਼ੁੱਕਰਵਾਰ ਨੂੰ ਆਮ ਦਿਨਾਂ ਵਾਂਗ ਭਾਰਤ ਪੁੱਜੀ ਸੀ।

 

 

‘ਹਿੰਦੁਸਤਾਨ ਟਾਈਮਜ਼’ ਦੇ ਫ਼ੋਟੋ–ਜਰਨਲਿਸਟ ਸਮੀਰ ਸਹਿਗਲ ਨੇ ਭਾਰਤ–ਪਾਕਿ ‘ਦੋਸਤੀ’ ਬੱਸ ਦੀ ਇਸ ਆਖ਼ਰੀ ਫੇਰੀ ਦੀਆਂ ਤਸਵੀਰਾਂ ਖਿੱਚੀਆਂ; ਜੋ ‘ਹਿੰਦੁਸਤਾਨ ਟਾਈਮਜ਼ ਪੰਜਾਬੀ’ ਦੇ ਪਾਠਕਾਂ ਲਈ ਪੇਸ਼ ਕੀਤੀਆਂ ਜਾ ਰਹੀਆਂ ਹਨ।

ਹੁਣ ਨਹੀਂ ਆਵੇਗੀ ਭਾਰਤ–ਪਾਕਿ ‘ਦੋਸਤੀ’ ਬੱਸ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Now Indo-Pak DOSTI Bus will not come