ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੁਣ ਹਾਂਗਕਾਂਗ ਪੁੱਜੇ ਮਾਰਕਫ਼ੈੱਡ ਉਤਪਾਦ

ਹੁਣ ਹਾਂਗਕਾਂਗ ਪੁੱਜੇ ਮਾਰਕਫ਼ੈੱਡ ਉਤਪਾਦ

ਪੰਜਾਬ ਦੇ ਸਹਿਕਾਰੀ ਅਦਾਰੇ ਮਾਰਕਫ਼ੈੱਡ ਦੇ ਉਤਪਾਦ ਹੁਣ ਹਾਂਗਕਾਂਗ `ਚ ਵੀ ਮਿਲਿਆ ਕਰਨਗੇ ਕਿਉਂਕਿ ਹੁਣ ਮਾਰਕਫ਼ੈੱਡ ਦਾ ਇੱਕ ਵਿਕਰੀ ਕੇਂਦਰ ਉੱਥੇ ਵੀ ਖੁੱਲ੍ਹ ਗਿਆ ਹੈ।


ਇੰਡੀਆ ਫ਼ੂਡ ਮਾਰਟ ਦੇ ਉੱਦਮ ਸਦਕਾ ਹਾਂਗਕਾਂਗ ਦੀ ਮਸ਼ਹੂਰ ਇੰਡੀਆ ਮਾਰਕਿਟ ‘ਚੁੰਗ ਕਿੰਗ ਮੋਨਸਨ` `ਚ ਕਮਲ ਸਵੀਟ ਵਿਖੇ ਮਾਰਕਫ਼ੈੱਡ ਦਾ ਕਾਊਂਟਰ ਖੋਲ੍ਹ ਦਿੱਤਾ ਗਿਆ ਹੈ।


ਇਸ ਦਾ ਉਦਘਾਟਨ ਮਾਰਕਫ਼ੈੱਡ ਦੇ ਡਾਇਰੈਕਟਰ ਸੰਦੀਪ ਸਿੰਘ ਰੰਧਾਵਾ ਨੇ ਕੀਤਾ। ਇੰਡੀਆ ਫ਼ੂਡ ਮਾਰਟ ਦੇ ਮਾਲਕ ਕੁਲਦੀਪ ਸਿੰਘ ਉੱਪਲ ਤੇ ਗੁਰਮੀਤ ਸਿੰਘ ਸੱਗੂ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਤੀਆਂ ਦੇ ਮੇਲੇ ਮੌਕੇ ਮੱਕੀ ਦੀ ਰੋਟੀ ਤੇ ਮਾਰਕਫ਼ੈੱਡ ਦੇ ਸਰ੍ਹੋਂ ਦੇ ਸਾਗ ਲਈ ਸਟਾਲ `ਤੇ ਪੰਜਾਬਣਾਂ ਦੀ ਵੱਡੀ ਭੀੜ ਨੇ ਸਿੱਧ ਕੀਤਾ ਕਿ ਮਾਰਕਫ਼ੈੱਡ ਵੱਲੋਂ ਤਿਆਰ ਕੀਤੇ ਸਾਗ, ਦਾਲ ਮਖਣੀ, ਚਟਪਟਾ ਚਨਾ, ਕੜ੍ਹੀ ਪਕੌੜਾ ਇੱਥੇ ਵੱਸਦੇ ਪੰਜਾਬੀਆਂ ਦੀ ਪਹਿਲੀ ਪਸੰਦ ਹੈ। ਇਸ ਤੋਂ ਇਲਾਵਾ ਮਾਰਕਫ਼ੈੱਡ ਦੇ ਉਤਪਾਦ ਸੋਹਣਾ ਆਟਾ ਤੇ ਸੋਹਣਾ ਬਾਸਮਤੀ ਚਾਵਲ, ਆਚਾਰ ਤੇ ਮੁਰੱਬਾ ਇੱਥੋਂ ਦੇ ਪੰਜਾਬੀ ਘਰਾਂ ਦੇ ਨਾਲ-ਨਾਲ ਹੋਟਲਾਂ ਅਤੇ ਰੈਸਟੋਰੈਂਟਾਂ `ਚ ਵੀ ਪਹੁੰਚਾਏ ਜਾਣਗੇ।


ਇਸ ਮੌਕੇ ਪੰਜਾਬੀਆਂ ਦੇ ਨਾਲ ਉੱਥੇ ਮੌਜੂਦ ਆਸਟ੍ਰੇਲੀਆ ਤੋਂ ਆਏ ਗੋਰਿਆਂ ਤੇ ਚੀਨੀ ਲੋਕਾਂ ਨੇ ਵੀ ਮਾਰਕਫ਼ੈੱਡ ਦੇ ਡੱਬਾ-ਬੰਦ ਉਤਪਾਦਾਂ ਬਾਰੇ ਦਿਲਚਸਪੀ ਵਿਖਾਉ਼ਦਿਆਂ ਜਾਣਕਾਰੀ ਹਾਸਲ ਕੀਤੀ।


ਇਸ ਮੌਕੇ ਮਾਰਕਫ਼ੈੱਡ ਦੇ ਵਧੀਕ ਪ੍ਰਬੰਧਕੀ ਨਿਰਦੇਸ਼ਕ ਬਾਲ ਮੁਕੰਦ ਸ਼ਰਮਾ ਨੇ ਹਾਜ਼ਰ ਪਤਵੰਤਿਆਂ ਦੇ ਵਿਚਾਰ ਜਾਣ। ਮਾਰਕਫ਼ੈੱਡ ਦੇ ਉਤਪਾਦਾਂ ਦੀ ਵੱਡੀ ਮੰਗ ਤੋਂ ਬਾਅਦ ਸ੍ਰੀ ਸ਼ਰਮਾ ਨੇ ਕਿਹਾ ਕਿ ਹਾਂਗਕਾਂਗ ਵਸਦੇ ਪੰਜਾਬੀਆਂ ਤੱਕ ਆਪਣੇ ਉਤਪਾਦਾਂ ਦੀ ਪਹੁੰਚ ਯਕੀਨੀ ਬਣਾਉਣ ਲਈ ਵਿਸ਼ੇਸ਼ ਉਪਰਾਲੇ ਅਰੰਭੇ ਹਨ ਤੇ ਅੱਜ ਦੇ ਵਿਕਰੀ ਕੇਂਦਰ ਖੋਲ੍ਹਣ ਨਾਲ ਹਾਂਗਕਾਂਗ ਦੇ ਪੰਜਾਬੀਆਂ ਦੀ ਵੱਡੀ ਮੰਗ ਪੂਰੀ ਹੋ ਗਈ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Now Markfed in Hong Kong