ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਹਾਲੀ ਪੁਲਿਸ ਹੁਣ ਨਹੀਂ ਸੁਣੇਗੀ ਕੋਈ ‘ਛੱਡੋ ਜੀ ਕਾੱਲ’

ਮੋਹਾਲੀ ਪੁਲਿਸ ਹੁਣ ਨਹੀਂ ਸੁਣੇਗੀ ਕੋਈ ‘ਛੱਡੋ ਜੀ ਕਾੱਲ’

ਪੁਲਿਸ ਹੁਣ ਮੋਹਾਲੀ ਨਿਵਾਸੀਆਂ ਦੇ ਸਿਆਸੀ ਸੰਪਰਕਾਂ ਤੋਂ ਦੁਖੀ ਹੋ ਗਈ ਹੈ; ਇਸੇ ਲਈ ਹੁਣ ਪੁਲਿਸ ਨੇ ਅਜਿਹਾ ਫ਼ੈਸਲਾ ਲਿਆ ਹੈ, ਜਿਸ ਤੋਂ ਕੁਝ ਲੋਕਾਂ ਨੂੰ ‘ਪਰੇਸ਼ਾਨੀ ਵੀ ਹੋ ਸਕਦੀ’ ਹੈ। ਦਰਅਸਲ, ਮੋਹਾਲੀ ਪੁਲਿਸ ਦੇ ਆਵਾਜਾਈ ਕੰਟਰੋਲ ਲਈ ਤਾਇਨਾਤ ਕੁਝ ਜਵਾਨ ਜਦੋਂ ਸੜਕ ਉੱਤੇ ਉਲੰਘਣਾ ਕਰਨ ਵਾਲੇ ਕਿਸੇ ਵਿਅਕਤੀ ਨੂੰ ਰੋਕਦੇ ਹਨ, ਤਾਂ ਉਹ ਤੁਰੰਤ ਕਿਸੇ ਵੀਆਈਪੀ ਨੂੰ ਫ਼ੋਨ ਕਰ ਦਿੰਦੇ ਹਨ ਤੇ ਅੱਗਿਓਂ ਤੁਰੰਤ ਉਸ ਜਾਂ ਕਿਸੇ ਹੋਰ ਉੱਚ ਪੁਲਿਸ ਅਧਿਕਾਰੀ ਨੂੰ ਫ਼ੋਨ ਆ ਜਾਂਦਾ ਹੈ ਕਿ ‘ਉਸ ਨੂੰ ਛੱਡ ਦੇਵੋ ਜੀ’।

 

 

ਇੱਕ ਪੁਲਿਸ ਅਧਿਕਾਰੀ ਨੇ ਆਪਣਾ ਨਾਂਅ ਗੁਪਤ ਰੱਖੇ ਜਾਣ ਦੀ ਸ਼ਰਤ ’ਤੇ ਦੱਸਿਆ ਕਿ – ‘ਮੋਹਾਲੀ ’ਚ ਲਗਭਗ ਹਰੇਕ ਵਿਅਕਤੀ ਦਾ ਕੋਈ ਨਾ ਕੋਈ ਵੀਆਈਪੀ ਕੁਨੈਕਸ਼ਨ ਜ਼ਰੂਰ ਹੈ। ਜਦੋਂ ਡਿਊਟੀ ਉੱਤੇ ਤਾਇਨਾਤ ਕੋਈ ਪੁਲਿਸ ਮੁਲਾਜ਼ਮ ਕਿਸੇ ਨੂੰ ਆਵਾਜਾਈ ਦੀ ਉਲੰਘਣਾ ਲਈ ਫੜ ਲੈਂਦਾ ਹੈ, ਤਾਂ ਉਸ ਨੂੰ ਤੁਰੰਤ ਕੁਝ ਮਿੰਟਾਂ ਪਿੱਛੋਂ ਹੀ ਕੁਝ ਅਸਰ–ਰਸੂਖ਼ਦਾਰ ਵਿਅਕਤੀਆਂ ਦੀਆਂ ਕਾਲਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ।’

 

 

ਇਸੇ ਲਈ ਮੋਹਾਲੀ ਦੇ ਉੱਚ ਪੁਲਿਸ ਅਧਿਕਾਰੀਆਂ ਨੇ ਫ਼ੈਸਲਾ ਲਿਆ ਹੈ ਕਿ ਅਜਿਹੀ ‘ਛੱਡੋ ਜੀ’ ਵਾਲੀ ਕੋਈ ਕਾਲ ਜਾਂ ਬੇਨਤੀ ਹੁਣ ਨਹੀਂ ਸੁਣੀ ਜਾਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Now Mohali Police will not hear Chaddo Ji Call