ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਅਟਾਰੀ ਬਾਰਡਰ ’ਤੇ ਪਾਕਿ ਜਾਂ ਅਫ਼ਗ਼ਾਨ ਮਾਲ ਦੀ ਜਾਂਚ ਹੁਣ 3 ਖੋਜੀ ਕੁੱਤੇ ਕਰਨਗੇ

​​​​​​​ਅਟਾਰੀ ਬਾਰਡਰ ’ਤੇ ਪਾਕਿ ਜਾਂ ਅਫ਼ਗ਼ਾਨ ਮਾਲ ਦੀ ਜਾਂਚ ਹੁਣ 3 ਖੋਜੀ ਕੁੱਤੇ ਕਰਨਗੇ

ਅਟਾਰੀ ਸਥਿਤ ‘ਇੰਟੈਗ੍ਰੇਟਡ ਚੈੱਕ ਪੋਸਟ’ (ICP) ਉੱਤੇ ਪਾਕਿਸਤਾਨ ਜਾਂ ਅਫ਼ਗ਼ਾਨਿਸਤਾਨ ਤੋਂ ਦਰਾਮਦ ਹੋ ਕੇ ਆਉਣ ਵਾਲੇ ਸੁੱਕੇ ਮੇਵਿਆਂ ਤੇ ਹੋਰ ਸਾਮਾਨ ਦੀ ਜਾਂਚ ਹੁਣ ਤਿੰਨ ਖੋਜੀ ਕੁੱਤੇ ਕਰਨਗੇ। ਅਫ਼ਗ਼ਾਨਿਸਤਾਨ ਤੋਂ ਆਉਣ ਵਾਲੇ ਸੁੱਕੇ ਮੇਵੇ ਦੀ ਜਾਂਚ ਲਈ ਅਰਜੁਨ ਤੇ ਐਂਡ੍ਰਿਯੂ ਨਾਂਅ ਦੇ ਕੁੱਤੇ ਤਾਂ ਪਹਿਲਾਂ ਹੀ ਇੱਥੇ ਮੌਜੂਦ ਸਨ ਤੇ ਹੁਣ ਉਨ੍ਹਾਂ ਨਾਲ ਤੀਜਾ ਸਾਥੀ ਸਿੰਡੀ ਵੀ ਆ ਗਿਆ ਹੈ। ਉਹ ਕੋਲਕਾਤਾ ਤੋਂ ਇੱਥੇ ਲਿਆਂਦਾ ਗਿਆ ਹੈ।

 

 

ਅਫ਼ਗ਼ਾਨਿਸਤਾਨ ਦੇ ਵਣਜ ਮੰਤਰਾਲੇ ਵੱਲੋਂ ਅਫ਼ਗ਼ਾਨਿਸਤਾਨ ਦੇ ਸੁੱਕੇ ਮੇਵਿਆਂ ਦੀ ਹੋਣ ਵਾਲੀ ਜਾਂਚ ਉੱਤੇ ਇਤਰਾਜ਼ ਤੋਂ ਬਾਅਦ ਕਸਟਮਜ਼ ਵਿਭਾਗ ਨੇ ਸੂਹੀਆ ਕੁੱਤਿਆਂ ਦੀ ਇੱਕ ਟੀਮ ਨੂੰ ਇਸ ਦੀ ਜਾਂਚ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਹੈ। ਅਫ਼ਗ਼ਾਨਿਸਤਾਨ ਸਰਕਾਰ ਨੂੰ ਇਤਰਾਜ਼ ਸੀ ਕਿ ਸੁੱਕੇ ਮੇਵਿਆਂ ਦੀਆਂ ਪੇਟੀਆਂ ਦੀ ਜਾਂਚ ਕਾਰਨ ਵਪਾਰੀਆਂ ਨੂੰ ਨੁਕਸਾਨ ਝੱਲਣਾ ਪੈ ਰਿਹਾ ਹੈ।

 

 

ਕਸਟਮਜ਼ ਵਿਭਾਗ ਜਾਂਚ ਦੌਰਾਨ ਡ੍ਰਾਈ ਫ਼ਰੂਟ ਦੀਆਂ ਪੇਟੀਆਂ ਅਤੇ ਬੋਰੀਆਂ ਖੋਲ੍ਹ ਦਿੰਦਾ ਸੀ। ਪਰ ਹੁਣ ਇਹ ਜਾਂਚ ਖੋਜੀ ਕੁੱਤੇ ਕਰਨਗੇ। ਡੌਗ ਸਕੁਐਡ ਦੀ ਇਸ ਟੀਮ ਦੀ ਟ੍ਰੇਨਿੰਗ ਲਈ ਕਸਟਮਜ਼ ਵਿਭਾਗ ਆਈਸੀਪੀ ਵਿਖੇ ਇੱਕ ਟ੍ਰੇਨਿੰਗ ਸਕੂਲ ਦੀ ਸਥਾਪਨਾ ਕਰ ਰਿਹਾ ਹੈ।

 

 

ਵਿਭਾਗ ਨੇ ਖੋਜੀ ਕੁੱਤਿਆਂ ਨੂੰ ਟ੍ਰੇਨਿੰਗ ਦੇਣ ਲਈ ਦੋ ਟ੍ਰੇਨਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਸਕੁਐਡ ਦੀ ਟ੍ਰੇਨਿੰਗ ਮੁਕੰਮਲ ਹੋਣ ਤੋਂ ਬਾਅਦ ਕਸਟਮਜ਼ ਵਿਭਾਗ ਨੂੰ ਅਟਾਰੀ ਰੇਲਵੇ ਸਟੇਸ਼ਨ, ਇੰਟਰਨੈਸ਼ਨਲ ਰੇਲਵੇ ਕਾਰਗੋ ਤੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ਉੱਤੇ ਤਲਾਸ਼ੀ ਮੁਹਿੰਮਾਂ ਦੌਰਾਨ ਆਸਾਨੀ ਹੋਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Now Pak or Afghan items will be investigated at Attari Border by 3 Sniffer Dogs