ਪੰਜਾਬ ਯੂਨੀਵਰਸਿਟੀ ਨੇ M Phil/PhD ਐਂਟਰੈਂਸ ਟੈਸਟ ਦੀ ਵੈਧਤਾ ਪੰਜ ਸਾਲਾਂ ਲਈ ਵਧਾ ਦਿੱਤੀ ਹੈ. ਪੰਜਾਬ ਯੂਨੀਵਰਸਿਟੀ ਕਮੇਟੀ ਨੇ ਇਹ ਸੁਝਾਅ ਦਿੱਤਾ ਸੀ. M Phil/PhD ਦਾਖਲਾ ਟੈਸਟ 1 ਜੁਲਾਈ ਨੂੰ ਚੰਡੀਗੜ 'ਚ ਹੋਵੇਗਾ. ਆਨਲਾਈਨ ਰਜਿਸਟਰੇਸ਼ਨ ਲਈ ਆਖਰੀ ਮਿਤੀ 20 ਜੂਨ ਹੈ.
ਟੈਸਟ 'ਚ ਦੋ ਪੇਪਰ ਹੋਣਗੇ - ਪੇਪਰ -1 ਆਬਜ਼ੇਕਟਿਵ ਟਾਈਪ ਹੋਵੇਗਾ. ਪੇਪਰ-2 ਸਬਜ਼ੇਕਟਿਵ ਹੋਵੇਗਾ. ਦੋਵਾਂ ਪੇਪਰ ਦੇ 50-50 ਨੰਬਰ ਹੋਣਗੇ. ਪ੍ਰੀਖਿਆ 'ਚ ਨੈਗੇਟਿਵ ਮਾਰਕਿੰਗ ਨਹੀਂ ਕੀਤੀ ਜਾਵੇਗੀ. ਟੈਸਟ ਤੋਂ ਬਾਅਦ ਇੰਟਰਵਿਊ ਹੋਵੇਗਾ.
ਸੇਲੇਕਸ਼ਨ ਸਿਰਫ਼ ਇੰਟਰਵਿਊ 'ਚ ਪ੍ਰਦਰਸ਼ਨ 'ਤੇ ਆਧਾਰ ਤੇ ਹੋਵੇਗਾ. ਨੈਟ (NET), ਸਟੇਟ ਲੈਵਲ ਯੋਗਤਾ ਟੈਸਟ, GATE ਪਾਸ ਕਰਨ ਵਾਲੇ ਉਮੀਦਵਾਰਾਂ ਨੂੰ ਦਾਖਲਾ ਪ੍ਰੀਖਿਆ ਤੋਂ ਛੋਟ ਦਿੱਤੀ ਗਈ ਹੈ.