ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਿੰਦੀ ਤੇ ਅੰਗਰੇਜ਼ੀ ਤੋਂ ਇਲਾਵਾ ਹੁਣ ਪੰਜਾਬੀ ਵੀ ਰੇਲਵੇ ਟਿਕਟਾਂ ਜਾਰੀ

ਰੇਲਵੇ ਟਿਕਟ ਪੰਜਾਬੀ 'ਚ

ਹਿੰਦੀ ਤੇ ਅੰਗਰੇਜ਼ੀ ਤੋਂ ਇਲਾਵਾ ਹੁਣ ਪੰਜਾਬੀ ਵੀ ਰੇਲਵੇ ਟਿਕਟਾਂ ਤੇ ਦੇਖਣ ਨੂੰ ਮਿਲੇਗੀ.  ਸ਼ੁਰੂਆਤ ਅੰਮ੍ਰਿਤਸਰ ਸਟੇਸ਼ਨ ਤੋਂ ਪਿਛਲੇ ਹਫ਼ਤੇ ਕੀਤੀ ਗਈ ਹੈ. ਇਸ ਦੀ ਸ਼ੁਰੂਆਤ ਬਾਕੀ ਰਾਜਾਂ ਦੇ ਲੋਕਲ ਭਾਸ਼ਾਵਾਂ 'ਚ ਟਿਕਟਾਂ ਜਾਰੀ ਕਰਨ ਦੀ ਰੀਸ ਕਰਦੇ ਹੋਏ ਕੀਤੀ ਗਈ ਹੈ. ਸਭ ਤੋਂ ਪਹਿਲਾਂ ਕਰਨਾਟਕ 'ਚ ਰੇਲਵੇ ਟਿਕਟਾਂ ਲੋਕਲ ਭਾਸ਼ਾ 'ਚ ਛਪਣੀਆਂ ਸ਼ੁਰੂ ਹੋਇਆ ਸਨ. ਜਿੱਥੇ ਰੇਲਵੇ ਵਿਭਾਗ ਨੇ ਕੰਨੜ ਭਾਸ਼ਾ 'ਚ ਟਿਕਟਾਂ ਦੀ ਛਪਾਈ ਝੁਰੂ ਕੀਤੀ ਸੀ. 

ਚੀਫ ਬੂੰਕਿਗ ਸੁਪਰਵਾਈਜ਼ਰ ਸਰਬਜੀਤ ਸਿੰਘ ਨੇ ਕਿਹਾ ਕਿ ਹੌਲੀ-ਹੌਲੀ ਇਹ ਯੋਜਨਾ ਸਾਰੇ ਸਟੇਸ਼ਨਾਂ ਤੇ ਲਾਗੂ ਕੀਤੀ ਜਾਵੇਗੀ. ਟਿਕਟ ਮਸ਼ੀਨਾਂ 'ਚ ਵੀ ਨਵਾਂ ਸਾਫਟਵੇਅਰ ਪਾਇਆ ਜਾਵੇਗਾ. ਜਿਸ ਨਾਲ ਮਸ਼ੀਨ ਵਾਲਿਆਂ ਟਿਕਟਾਂ ਤੇ ਵੀ ਪੰਜਾਬੀ 'ਚ ਜਾਣਕਾਰੀ ਮਿਲੇਗੀ. 

ਇਸ ਯੋਜਨਾ ਤੇ ਰੇਲਵੇ ਦਾ ਕਹਿਣਾ ਹੈ ਕਿ ਲੋਕਲ ਭਾਸ਼ਾਵਾਂ ਦੇ ਪ੍ਰਯੋਗ ਨਾਲ ਯਾਤਰਿਆਂ ਨੂੰ ਕਾਫੀ ਮਦਦ ਮਿਲੇਗੀ. ਇਸਤੋਂ ਇਲਾਵਾ ਨੋਟਿਸ ਬੋਰਡਾਂ ਤੇ ਜਾਣਕਾਰੀ ਬੋਰਡਾਂ ਤੇ ਵੀ ਪੰਜਾਬੀ ਭਾਸ਼ਾ ਵਰਤੀ ਜਾਵੇਗੀ. 

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਚ ਪ੍ਰੋਫੈਸਰ ਮਨਜਿੰਦਰ ਸਿੰਘ ਦਾ ਕਹਿਣਾ ਹੈ ਕਿ ਜਨਤਕ ਸੇਵਾਵਾਂ ਲਈ ਮਾਂ ਬੋਲੀ ਪੰਜਾਬੀ ਦੀ ਵਰਤੋਂ ਕਰਨਾ ਚੰਗੀ ਗੱਲ ਹੈ. 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:now punjabi too be written on railway tickets