ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ’ਚ ਹੁਣ ਭੋਜਨ ਦੀ ਆਨਲਾਈਨ ਡਿਲੀਵਰੀ ਤੋਂ ਪਹਿਲਾਂ ਇਹ ਰੇਟਿੰਗ ਹੋਵੇਗੀ ਜ਼ਰੂਰੀ

ਪੰਜਾਬ ’ਚ ਹੁਣ ਭੋਜਨ ਦੀ ਆਨਲਾਈਨ ਡਿਲੀਵਰੀ ਤੋਂ ਪਹਿਲਾਂ ਇਹ ਰੇਟਿੰਗ ਹੋਵੇਗੀ ਜ਼ਰੂਰੀ। ਤਸਵੀਰ: ਫ਼ੂਡ ਸਰਵਿਸ ਡਾਟਾ ਬੇਸ ਲੀਜ਼

ਤੰਦਰੁਸਤ ਪੰਜਾਬ ਮਿਸ਼ਨ ਦੇ ਏਜੰਡੇ ਤਹਿਤ ਭੋਜਨ ਦੀ ਗੁਣਵਤਾ ਨੂੰ ਯਕੀਨੀ ਬਣਾਉਣ ਲਈ ਸਿਹਤ ਮੰਤਰੀ ਪੰਜਾਬ ਸ੍ਰੀ ਬ੍ਰਹਮ ਮਹਿੰਦਰਾ ਨੇ ਸਾਰੀਆਂ ਆਨਲਾਈਨ ਫੂਡ ਆਰਡਰ ਅਤੇ ਸਪਲਾਈ ਕੰਪਨੀਆਂ ਨੂੰ ਉਹਨਾਂ ਨਾਲ ਰਜਿਸਟਰਡ /ਐਫੀਲਿਏਟਡ ਸਾਰੇ ਫੂਡ ਬਿਜਨਸ ਆਪਰੇਟਰਾਂ ਦੀ ਸਫਾਈ ਸਬੰਧੀ ਰੇਟਿੰਗ ਦਰਸਾਉਣ ਦੇ ਹੁਕਮ ਦਿੱਤੇ  

 

 

ਤਿੰਨ ਮਹੀਨਿਆਂ ਦਾ ਸਮਾਂ ਦਿੰਦਿਆਂ ਸਿਹਤ ਮੰਤਰੀ ਨੇ ਕਿਹਾ ਕਿ 90 ਦਿਨਾਂ ਤੋਂ ਬਾਅਦ ਸੂਬੇ ਵਿੱਚ ਸਫਾਈ ਸਬੰਧੀ ਰੇਟਿੰਗ ਤੋਂ ਬਿਨਾਂ ਕੋਈ ਵੀ ਆਨਲਾਈਨ ਫੂਡ ਆਡਰ ਦੀ ਡਿਲੀਵਰੀ ਨਹੀਂ ਕੀਤੀ ਜਾਵੇਗੀ

ਵਧੇਰੇ ਜਾਣਕਾਰੀ ਦਿੰਦਿਆਂ ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਸਟ੍ਰੇਸ਼ਨ ਪੰਜਾਬ-ਕਮ- ਡਾਇਰੈਕਟਰ ਤੰਦਰੁਸਤ ਪੰਜਾਬ ਮਿਸ਼ਨ ਸ੍ਰੀ ਕੇ.ਐਸ. ਪਨੂੰ ਨੇ ਕਿਹਾ ਕਿ ਆਨਲਾਈਨ ਫੂਡ ਆਰਡਰ ਅਤੇ ਸਪਲਾਈ ਕੰਪਨੀਆਂ ਉਪਭੋਗਤਾਵਾਂ ਦੇ ਆਨਲਾਈਨ ਆਰਡਰ ਲੈਂਦੀਆਂ ਹਨ ਅਤੇ ਉਹ ਆਪਣੇ ਨਾਲ ਜੁੜੇ ਹੋਏ ਫੂਡ ਬਿਜ਼ਨੇਸ ਆਪਰੇਟਰਾਂ ਤੋਂ ਇਹ ਆਰਡਰ ਖਰੀਦ ਕੇ ਉਪਭੋਗਤਾਵਾਂ ਨੂੰ ਡਿਲਵਰੀ ਕਰਦੀਆਂ ਹਨ

 

 

ਉਹਨਾਂ ਕਿਹਾ ਕਿ ਆਮ ਤੌਰ 'ਤੇ ਉਪਭੋਗਤਾ ਸਿੱਧਾ ਫੂਡ ਬਿਜਨਸ ਆਪਰੇਟਰਾਂ ਕੋਲ ਜਾਂਦੇ ਹਨ ਅਤੇ ਉਹ ਭੋਜਨ ਦੀ ਗੁਣਵਤਾ ਅਤੇ ਉਸ ਨੂੰ ਪਕਾਉਣ/ ਪਰੋਸਣ ਸਬੰਧੀ ਵਰਤੀ ਸਫਾਈ ਬਾਰੇ ਜਾਗਰੂਕ ਹੁੰਦੇ ਹਨ ਪਰ ਆਨਲਾਈਨ ਆਰਡਰ ਅਤੇ ਡਿਲੀਵਰੀ ਪ੍ਰਕਿਰਿਆ ਨਾਲ ਉਪਭੋਗਤਾ ਅਤੇ ਭੋਜਨ ਪਕਾਉਣ ਵਾਲਿਆਂ ਵਿਚਕਾਰਲਾ ਸਿੱਧਾ ਨਾਤਾ ਟੁੱਟ ਗਿਆ ਹੈ ਇਸ ਲਈ ਭੋਜਨ ਦੀ ਗੁਣਵਤਾ ਅਤੇ ਸਫਾਈ ਸਬੰਧੀ ਜਿੰਮੇਵਾਰੀ ਹੁਣ ਆਨਲਾਈਨ ਫੂਡ ਡਿਲਵਰੀ ਕੰਪਨੀਆਂ ਦੀ ਹੋਵੇਗੀ
 


ਉਹਨਾਂ ਕਿਹਾ ਕਿ ਸਿਹਤ ਮੰਤਰੀ, ਪੰਜਾਬ ਦੀਆਂ ਹਦਾਇਤਾਂ ਅਨੁਸਾਰ ਆਨਲਾਈਨ ਫੂਡ ਆਰਡਰ/ ਡਿਲਵਰੀ ਕੰਪਨੀਆਂ ਇਹ ਯਕੀਨੀ ਬਣਾਉਣਗੀਆਂ ਕਿ ਉਹਨਾਂ ਨਾਲ ਰਜਿਸਟਰਡ /ਐਫੀਲਿਏਟਡ ਸਾਰੇ ਫੂਡ ਬਿਜਨਸ ਆਪਰੇਟਰਾਂ ਦੀ ਸਫਾਈ ਸਬੰਧੀ ਰੇਟਿੰਗ ਐਫ.ਐਸ.ਐਸ..ਆਈ. ਦੀਆਂ ਸੂਚੀਬੱਧ ਕੰਪਨੀਆਂ ਵਲੋਂ ਕੀਤੀ ਜਾਵੇ
 


ਰੇਟਿੰਗ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਦਸਿਆ ਕਿ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ (ਐਫ.ਐਸ.ਐਸ..ਆਈ.) ਦੀਆਂ ਹਦਾਇਤਾਂ ਮੁਤਾਬਕ, ਸਫਾਈ ਸਬੰਧੀ ਰੇਟਿੰਗ ਨੂੰ ਦਰਸਾਉਣ ਲਈ 5 ਸਮਾਇਲਸ ਦੇ ਪੈਮਾਨੇ ਨੂੰ ਅਪਣਾਇਆ ਗਿਆ ਹੈ ਕੌਮੀ ਖੁਰਾਕ ਅਥਾਰਟੀ ਵਲੋਂ ਐਫ.ਬੀ.ਓਜ. ਦੀ ਸਫਾਈ ਸਬੰਧੀ ਰੇਟਿੰਗ ਦੇ ਆਡਿਟ ਕਰਵਾਉਣ ਲਈ 23 ਕੰਪਨੀਆਂ ਨੂੰ ਸੂਚੀਬੱਧ ਕੀਤਾ ਗਿਆ ਹੈ ਉਨ੍ਹਾਂ ਅੱਗੇ ਕਿਹਾ ਕਿ ਸੂਬੇ ਵਿੱਚ ਚਲ ਰਹੀਆਂ ਜਮੈਟੋ, ਸਵਿਗੀ, ਓਬਰ ਈਟਸ ਅਤੇ ਫੂਡ ਪਾਂਡਾ ਵਰਗੀਆਂ ਪ੍ਰਮੁੱਖ ਆਨਲਾਈਨ ਫੂਡ ਆਰਡਰ ਅਤੇ ਸਪਲਾਈ ਕੰਪਨੀਆਂ ਦੇ ਨੁਮਾਇੰਦੀਆਂ ਨਾਲ ਮੀਟਿੰਗ ਕੀਤੀ ਗਈ ਅਤੇ ਉਹਨਾਂ ਨੂੰ ਇਸ ਮੁੱਦੇ ਸਬੰਧੀ ਜਾਗਰੂਕ ਕੀਤਾ ਗਿਆ
 


ਕਮਿਸ਼ਨਰੇਟ ਵਲੋਂ ਪੱਤਰ ਨੂੰ ਜਾਰੀ ਕਰਕੇ ਆਨਲਾਈਨ ਫੂਡ ਆਰਡਰ ਅਤੇ ਸਪਲਾਈ ਕੰਪਨੀਆਂ ਨੂੰ ਉਹਨਾਂ ਨਾਲ ਰਜਿਸਟਰਡ ਐਫ.ਬੀ.ਓਜ ਦੀ ਸਫਾਈ ਸਬੰਧੀ ਰੇਟਿੰਗ ਕਰਵਾਉਣ ਦੇ ਆਦੇਸ਼ ਦਿੱਤੇ ਗਏ ਹਨ ਅਤੇ ਸਿਰਫ ਉਹਨਾਂ ਫੂਡ ਬਿਜ਼ਨਸ ਆਪਰੇਟਰਾਂ ਦੇ ਆਨਲਾਇਨ ਫੂਡ ਆਰਡਰਸ/ਡਿਲੀਵਰੀ ਨੂੰ ਮਨਜੂਰੀ ਦਿੱਤੀ ਜਾਵੇਗੀ ਜਿਹਨਾਂ ਦਾ ਸਫਾਈ ਸਬੰਧੀ ਰੇਟਿੰਗ ਪੈਮਾਨੇ 'ਤੇ 3 ਸਮਾਇਲਸ ਜਾਂ ਉਸ ਤੋਂ ਵੱਧ ਹੋਵੇ

 

 

ਉਹਨਾਂ ਨੂੰ ਕਿਹਾ ਗਿਆ ਕਿ ਉਹਨਾਂ ਦੀਆਂ ਕੰਪਨੀਆਂ ਦੀ ਵੈਬਸਾਇਟ 'ਤੇ ਭੋਜਨ ਦੀ ਸਫਾਈ ਸਬੰਧੀ ਰੇਟਿੰਗ ਦਰਸਾਈ ਜਾਵੇ ਤਾਂ ਜੋ ਉਪਭੋਗਤਾਵਾਂ ਕੋਲ ਆਨਲਾਈਨ ਫੂਡ ਡਿਲੀਵਰੀ ਦਾ ਆਰਡਰ ਕਰਨ ਤੋਂ ਪਹਿਲਾਂ ਫੈਸਲਾ ਲੈਣ ਦਾ ਅਧਿਕਾਰ ਹੋਵੇ ਭੋਜਨ ਸਪਲਾਈ ਕਰਨ ਵਾਲੀ ਕੰਪਨੀ ਦੀ ਵੈਬਸਾਇਟ/ਪੋਰਟਲ/ਐਪ ਦੇ ਪੇਜ 'ਤੇ ਭੋਜਨ ਤਿਆਰ ਕਰਨ ਵਾਲੇ ਐਫ.ਬੀ.ਓਜ ਦੀ ਸਫਾਈ ਸਬੰਧੀ ਰੇਟਿੰਗ ਦੀ ਤਾਰੀਖ/ਜਾਂਚ ਬਾਰੇ ਵੀ ਦਰਸਾਇਆ ਗਿਆ ਹੋਵੇ ਰਜਿਸਟਰਡ/ਐਫੀਲਿਏਟਡ ਐਫ.ਬੀ.ਓਜ ਦੀ ਭੋਜਨ ਪਕਾਉਣ/ਪਰੋਸਣ ਅਤੇ ਸਫਾਈ ਸਬੰਧੀ ਮਾਪਦੰਡ ਅਪਣਾਉਣ ਦੀ ਨਿਯਮਿਤ ਜਾਂਚ ਨੂੰ ਯਕੀਨੀ ਬਣਾਇਆ ਜਾਵੇ

 


ਸ੍ਰੀ ਪੰਨੂੰ ਨੇ ਕਿਹਾ ਕਿ ਇਹ ਲਾਜ਼ਮੀ ਹੋਵੇਗਾ ਕਿ ਆਨਲਾਈਨ ਫੂਡ ਆਰਡਰਸ ਅਤੇ ਸਪਲਾਈ ਕੰਪਨੀਆਂ ਵਲੋਂ ਉਪਭੋਗਤਾ ਨੂੰ ਡਿਲੀਵਰੀ ਕੀਤੇ ਜਾਣ ਵਾਲੇ ਭੋਜਨ ਦੀ ਪੈਕਿੰਗ 'ਤੇ ਸਫਾਈ ਸਬੰਧੀ ਰੇਟਿੰਗ ਬਾਰੇ ਪ੍ਰਮੁੱਖਤਾ ਨਾਲ ਦਰਸਾਇਆ ਹੋਣਾ ਚਾਹੀਦਾ ਹੈ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Now this rating will be essential while delivering food online in Punjab