ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਰਟੀ ’ਚੋਂ ਕੱਢੇ ਜਾਣ ਪਿੱਛੋਂ ਹੁਣ ਕਰਾਂਗੇ ਅਕਾਲੀ ਦਲ ਦੀ ਸ਼ਾਨ ਬਹਾਲ: ਢੀਂਡਸਾ

ਪਾਰਟੀ ’ਚੋਂ ਕੱਢੇ ਜਾਣ ਪਿੱਛੋਂ ਹੁਣ ਕਰਾਂਗੇ ਅਕਾਲੀ ਦਲ ਦੀ ਸ਼ਾਨ ਬਹਾਲ

ਕੱਲ੍ਹ ਸੋਮਵਾਰ ਨੂੰ ਢੀਂਡਸਾ ਪਿਓ–ਪੁੱਤਰ ਨੂੰ ਰਸਮੀ ਤੌਰ ’ਤੇ ਸ਼੍ਰੋਮਣੀ ਅਕਾਲੀ ਦਲ ’ਚੋਂ ਕੱਢ ਦਿੱਤਾ ਗਿਆ। ਇਸ ਤੋਂ ਬਾਅਦ ‘ਹਿੰਦੁਸਤਾਨ ਟਾਈਮਜ਼’ ਨਾਲ ਖ਼ਾਸ ਗੱਲਬਾਤ ਦੌਰਾਨ ਰਾਜ ਸਭਾ ਮੈਂਬਰ ਸ੍ਰੀ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਉਨ੍ਹਾਂ ਨੂੰ ਤਾਂ ਪਹਿਲਾਂ ਹੀ ਪਤਾ ਸੀ ਕਿ ਇਹ ਤਾਂ ਦੇਰ–ਸਵੇਰ ਹੋਣਾ ਹੀ ਸੀ। ਪਰ ‘ਹੁਣ ਅਕਾਲੀ ਦਲ ਦੀ ਪੁਰਾਣੀ ਮਾਣ–ਮਰਿਆਦਾ ਬਹਾਲ ਕਰਵਾਉਣ ਦਾ ਮੇਰਾ ਸੰਕਲਪ ਹੋਰ ਵੀ ਜ਼ਿਆਦਾ ਮਜ਼ਬੂਤ ਹੋ ਗਿਆ ਹੈ।’

 

 

ਵੱਡੇ ਢੀਂਡਸਾ ਨਾਲ ਕੱਲ੍ਹ ਹੀ ਛੋਟੇ ਢੀਂਡਸਾ ਭਾਵ ਲਹਿਰਾਗਾਗਾ ਤੋਂ ਵਿਧਾਇਕ ਸ੍ਰੀ ਪਰਮਿੰਦਰ ਸਿੰਘ ਢੀਂਡਸਾ ਨੂੰ ਵੀ ਪਾਰਟੀ–ਵਿਰੋਧੀ ਗਤੀਵਿਧੀਆਂ ਕਾਰਨ ਸ਼੍ਰੋਮਣੀ ਅਕਾਲੀ ਦਲ ’ਚੋਂ ਕੱਢ ਦਿੱਤਾ ਗਿਆ ਸੀ।

 

 

ਢੀਂਡਸਾ ਪਿਓ–ਪੁੱਤਰ ਨੂੰ ਪਾਰਟੀ ’ਚੋਂ ਕੱਢਣ ਬਾਰੇ ਜਾਣਕਾਰੀ ਦਿੰਦਿਆਂ ਕੱਲ੍ਹ ਸੀਨੀਅਰ ਅਕਾਲੀ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਸੀ ਕਿ ਇਸ ਬਾਰੇ ਫ਼ੈਸਲਾ ਪਾਰਟੀ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਹੋਈ ਅਕਾਲੀ ਦਲ ਦੀ ਕੋਰ ਕਮੇਟੀ ਮੀਟਿੰਗ ਦੌਰਾਨ ਲਿਆ ਗਿਆ ਸੀ।

 

 

ਉਸ ਤੋਂ ਪਹਿਲਾਂ ਪਰਸੋਂ ਭਾਵ ਐਤਵਾਰ ਨੂੰ ਸੰਗਰੂਰ ਵਿਖੇ ਅਕਾਲੀ ਦਲ ਦੀ ਇੱਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਸੀ ਕਿ ਢੀਂਡਸਾ ਪਿਓ–ਪੁੱਤਰ ਨੇ ਪਾਰਟੀ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ। ਉਨ੍ਹਾਂ ਇਹ ਵੀ ਕਿਹਾ ਸੀ ਕਿ ਕੋਰ ਕਮੇਟੀ ਨੇ ਤਾਂ ਸਿਰਫ਼ ਪਾਰਟੀ ਕਾਰਕੁੰਨਾਂ ਦੀ ਮੰਗ ਮੁਤਾਬਕ ਹੀ ਕਾਰਵਾਈ ਕੀਤੀ ਸੀ।

 

 

ਵੱਡੇ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਕਦੇ ਵੀ ਨਹੀਂ ਚਾਹਿਆ ਕਿ ਢੀਂਡਸਾ ਪਿਓ–ਪੁੱਤਰ ਪਾਰਟੀ ’ਚੋਂ ਬਾਹਰ ਜਾਣ। ਪਰ ਇਹ ਦੋਵੇਂ ਲਗਾਤਾਰ ਪਾਰਟੀ–ਵਿਰੋਧੀ ਗਤੀਵਿਧੀਆਂ ’ਚ ਲੱਗੇ ਹੋਏ ਸਨ; ਜਿਸਕਾਰਨ ਅਜਿਹਾ ਹਕਦਮ ਚੁੱਕਣਾ ਪਿਆ ਸੀ।

 

 

ਇੱਥੇ ਵਰਨਣਯੋਗ ਹੈ ਕਿ ਸ੍ਰੀ ਸੁਖਦੇਵ ਸਿੰਘ ਢੀਂਡਸਾ ਨੇ ਸਤੰਬਰ 2018 ’ਚ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਕੋਰ ਕਮੇਟੀ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਸੀ ਅਤੇ ਪਾਰਟੀ ਲੀਡਰਸ਼ਿਪ ਵਿਰੁੱਧ ਮੁਹਾਜ਼ ਖੋਲ੍ਹ ਦਿੱਤਾ ਸੀ। ਉਹ ਖ਼ਾਸ ਤੌਰ ਉੱਤੇ ਸੁਖਬੀਰ ਬਾਦਲ ਦੀ ਪ੍ਰਧਾਨਗੀ ਹੇਠ ਕੰਮ ਕਰਨ ਤੋਂ ਇਨਕਾਰੀ ਸਨ। ਬੀਤੀ 11 ਜਨਵਰੀ ਨੂੰ ਢੀ਼ਡਸਾ ਪਿਓ–ਪੁੱਤਰ ਨੂੰ ਪਾਰਟੀ ’ਚੋਂ ਮੁਅੱਤਲ ਕਰ ਦਿੱਤਾ ਸੀ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Now We shall reinstate Shiromani Akali Dal s old glory after our eviction