ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਖ਼ਰ ਕੀ ਹਨ ਹੁਣ ਨਵਜੋਤ ਸਿੰਘ ਸਿੱਧੂ ਦੇ ਇਰਾਦੇ….?

ਆਖ਼ਰ ਕੀ ਹਨ ਹੁਣ ਨਵਜੋਤ ਸਿੰਘ ਸਿੱਧੂ ਦੇ ਇਰਾਦੇ….?

ਪੰਜਾਬ ਦੇ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਅੱਜ–ਕੱਲ੍ਹ ਆਪਣੇ ਟਵਿਟਰ ਅਕਾਊਂਟ ਉੱਤੇ ਰੋਜ਼ਾਨਾ ਇੱਕ ਅਜਿਹਾ ਸ਼ਿਅਰ ਪੋਸਟ ਕਰ ਰਹੇ ਹਨ। ਉਸ ਸ਼ਿਅਰ ਦਾ ਮਤਲਬ ਕੁਝ ਅਜਿਹਾ ਨਿੱਕਲ ਰਿਹਾ ਹੁੰਦਾ ਹੈ ਕਿ ਉਨ੍ਹਾਂ ਨਾਲ ਧੱਕਾ ਹੋ ਰਿਹਾ ਹੈ ਤੇ ਬੇਵਫ਼ਾਈ ਦੇ ਸ਼ਿਕਾਰ ਹੋਏ ਹਨ। ਪਿਛਲੇ ਕੁਝ ਦਿਨਾਂ ਦੌਰਾਨ ਉਨ੍ਹਾਂ ਵਾਰ–ਵਾਰ ਇਹੋ ਦਲੀਲ ਦਿੱਤੀ ਹੈ ਕਿ ਚੋਣਾਂ ’ਚ ਹੋਈ ਹਾਰ ਲਈ ਸਿਰਫ਼ ਉਨ੍ਹਾਂ ਦੇ ਹੀ ਮਹਿਕਮੇ ਨੂੰ ਕਿਉਂ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ।

 

 

ਅੱਜ ਉਨ੍ਹਾਂ ਜਿਹੜਾ ਸ਼ਿਅਰ ਆਪਣੇ ਟਵਿਟਰ ਹੈਂਡਲ ’ਤੇ ਪੋਸਟ ਕੀਤਾ ਹੈ, ਉਹ ਕੁਝ ਇਸ ਪ੍ਰਕਾਰ ਹੈ:

 

ਉਨਹੇਂ ਯੇਹ ਫ਼ਿਕਰ ਹੈ ਹਰਦਮ ਨਈ ਤਰਜ਼ੇ ਜਫ਼ਾ (ਬੇਵਫ਼ਾਈ) ਕਿਆ ਹੈ,

ਹਮੇਂ ਭੀ ਸ਼ੌਕ ਹੈ ਕਿ ਦੇਖੇਂ ਸਿਤਮ ਦੀ ਇੰਤੇਹਾ ਕਿਆ ਹੈ,

ਗੁਨਾਹਗਾਰੋਂ ਮੇਂ ਸ਼ਾਮਿਲ ਹੈਂ ਗੁਨਾਹੋਂ ਸੇ ਨਹੀਂ ਹੈਂ ਵਾਕਿਫ਼,

ਸਿਤਮ ਕਰਤੇ ਹੈਂ ਵੋ, ਖ਼ੁਦਾ ਜਾਨੇ ਖ਼ਤਾ ਕਿਆ ਹੈ।

 

 

ਪਿਛਲੇ ਕੁਝ ਸਮੇਂ ਤੋਂ ਸ੍ਰੀ ਨਵਜੋਤ ਸਿੱਧੂ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਦੂਰੀਆਂ ਹੁਣ ਨਿੱਤ ਵਧਦੀਆਂ ਜਾ ਰਹੀਆਂ ਹਨ। ਸ੍ਰੀ ਸਿੱਧੂ ਦੇ ਇਰਾਦੇ ਆਖ਼ਰ ਕੀ ਹਨ, ਇਹ ਵੀ ਕਿਸੇ ਦੇ ਪਿੜ–ਪੱਲੇ ਨਹੀਂ ਪੈ ਰਿਹਾ। ਇਹ ਤਾਂ ਸਪੱਸ਼ਟ ਹੈ ਕਿ ਸ੍ਰੀ ਸਿੱਧੂ ਨੇ ਇਸ ਵੇਲੇ ਕੁਝ ਬਗ਼ਾਵਤੀ ਰੁਖ਼ ਅਪਣਾਇਆ ਹੋਇਆ ਹੈ।

 

 

ਪਰਸੋਂ ਸ਼ੁੱਕਰਵਾਰ ਨੂੰ ਸ੍ਰੀ ਨਵਜੋਤ ਸਿੱਧੂ ਦੇ ਘਰ ਤੋਂ ਥੋੜ੍ਹੀ ਦੂਰ ਹੀ ਪੰਜਾਬ ਭਵਨ ਵਿੱਚ ਪੰਜਾਬ ਕੈਬਿਨੇਟ ਦੀ ਮੀਟਿੰਗ ਸੀ ਪਰ ਉਹ ਉਸ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਏ। ਉਨ੍ਹਾਂ ਦੀ ਗ਼ੈਰ–ਹਾਜ਼ਰੀ ਦੀ ਚਰਚਾ ਉਸ ਮੀਟਿੰਗ ਵਿੱਚ ਵੀ ਹੋਈ ਤੇ ਬਹੁਤੇ ਮੰਤਰੀਆਂ ਨੇ ਇਹੋ ਆਖਿਆ ਕਿ ਪੰਜਾਬ ਕਾਂਗਰਸ ਪੰਜ ਸੀਟਾਂ ਸਿਰਫ਼ ਇਸੇ ਕਾਰਨ ਹਾਰੀ ਕਿਉ਼ਕਿ ਪੰਜਾਬ ਦੇ ਸ਼ਹਿਰਾਂ ਵਿੱਚ ਲੋੜੀਂਦੇ ਕੰਮ ਵੀ ਨਹੀਂ ਹੋਏ।

 

 

ਚੇਤੇ ਰਹੇ ਕਿ ਐਤਕੀਂ ਕਾਂਗਰਸ ਨੂੰ ਪੰਜਾਬ ਦੇ ਸ਼ਹਿਰਾਂ ਵਿੱਚ ਕੁਝ ਘੱਟ ਵੋਟਾਂ ਮਿਲੀਆਂ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਖ ਚੁੱਕੇ ਹਨ ਕਿ ਨਵਜੋਤ ਸਿੰਘ ਸਿੱਧੂ ਨੇ ਮੰਤਰੀ ਵਜੋਂ ਕੋਈ ਕੰਮ ਨਹੀਂ ਕੀਤਾ।

 

 

ਸ੍ਰੀ ਸਿੱਧੂ ਨੇ ਪਰਸੋਂ ਸ਼ੁੱਕਰਵਾਰ ਨੂੰ ਹੀ ਪ੍ਰੈੱਸ ਕਾਨਫ਼ਰੰਸ ਵੀ ਕੀਤੀ; ਜਿਸ ਵਿੱਚ ਉਨ੍ਹਾਂ ਆਪਣੇ ਉੱਤੇ ਲੱਗੇ ਦੋਸ਼ਾਂ ਬਾਰੇ ਸਫ਼ਾਈ ਵੀ ਦਿੱਤੀ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਨਿਸ਼ਾਨੇ ’ਤੇ ਲਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਜੇ ਚਾਹੁਣ, ਤਾਂ ਉਹ ਉਨ੍ਹਾਂ ਨੂੰ ਮੰਤਰੀ ਦੇ ਅਹੁਦੇ ਤੋਂ ਲਾਂਭੇ ਵੀ ਕਰ ਸਕਦੇ ਹਨ।

 

 

ਸੂਤਰਾਂ ਨੇ ਦੱਸਿਆ ਕਿ ਜਦੋਂ ਸ੍ਰੀ ਸਿੱਧੂ ਭਾਜਪਾ ਨੂੰ ਅਲਵਿਦਾ ਆਖਣ ਵਾਲੇ ਸਨ, ਤਦ ਵੀ ਉਹ ਇਹੋ ਜਿਹੀਆਂ ਗਤੀਵਿਧੀਆਂ ਕਰਨ ਲੱਗ ਪਏ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Now What does Navjot Singh Sidhu want a big question