ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕਾ ਤੋਂ ਪਰਤੇ NRI ਬਲਵੰਤ ਸਿੰਘ ਦਾ ਬਾਬਾ ਬਕਾਲਾ ਲਾਗਲੇ ਪਿੰਡ ’ਚ ਕਤਲ

ਅਮਰੀਕਾ ਤੋਂ ਪਰਤੇ NRI ਬਲਵੰਤ ਸਿੰਘ ਦਾ ਬਾਬਾ ਬਕਾਲਾ ਲਾਗਲੇ ਪਿੰਡ ’ਚ ਕਤਲ

ਅਮਰੀਕਾ ਰਹਿੰਦੇ ਰਹੇ 30 ਸਾਲਾ ਪ੍ਰਵਾਸੀ ਪੰਜਾਬੀ (NRI) ਨੌਜਵਾਨ ਬਲਵੰਤ ਸਿੰਘ ਦਾ ਸ਼ੁੱਕਰਵਾਰ ਰਾਤ ਨੂੰ ਬਾਬਾ ਬਕਾਲਾ ਸਬ–ਡਿਵੀਜ਼ਨ ਦੇ ਪਿੰਡ ਜੋਧਾ ਵਿਖੇ ਕਤਲ ਕਰ ਦਿੱਤਾ ਗਿਆ ਸੀ। ਕਾਤਲਾਂ ਨੇ ਉਨ੍ਹਾਂ ਨੂੰ 16 ਗੋਲ਼ੀਆਂ ਮਾਰੀਆਂ। ਹਮਲਾਵਰ ਬਹੁਤ ਹੀ ਤਾਕਤਵਰ ਹਥਿਆਰਾਂ ਨਾਲ ਲੈਸ ਸਨ।

 

 

ਮ੍ਰਿਤਕ ਨੌਜਵਾਨ ਬਲਵੰਤ ਸਿੰਘ ਦੇ ਪਿਤਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਛੋਟਾ ਪੁੱਤਰ ਬਲਵਿੰਦਰ ਸਿੰਘ ਅਮਰੀਕਾ ’ਚ ਟਰਾਂਸਪੋਰਟਰ ਵਜੋਂ ਕੰਮ ਕਰਦਾ ਸੀ।

 

 

ਇਹ ਵਾਰਦਾਤ ਸ਼ੁੱਕਰਵਾਰ ਰਾਤੀਂ 10 ਵਜੇ ਦੀ ਹੈ। ਬਲਵੰਤ ਸਿੰਘ ਤਦ ਆਪਣੇ ਹੋਰ ਪਰਿਵਾਰਕ ਮੈਂਬਰਾਂ ਨਾਲ ਬਟਾਲਾ ਤੋਂ ਪਰਤਿਆ ਸੀ; ਜਿੱਥੇ ਉਸ ਦੇ ਹੋਰ ਰਿਸ਼ਤੇਦਾਰ ਰਹਿੰਦੇ ਹਨ।

 

 

ਸ੍ਰੀ ਬਲਵਿੰਦਰ ਸਿੰਘ ਨੇ ਦੱਸਿਆ – ‘ਮੇਰੇ ਦੋ ਪੁੱਤਰ ਹਨ। ਮੇਰਾ ਛੋਟਾ ਪੁੱਤਰ ਬਲਵੰਤ ਸਿੰਘ ਸਾਲ 2015 ਦੌਰਾਨ ਅਮਰੀਕਾ ਗਿਆ ਸੀ ਤੇ ਉਸ ਕੋਲ ਅਮਰੀਕਾ ਦੀ PR ਵੀ ਸੀ। ਉੱਥੇ ਉਸ ਦੇ ਕਈ ਟਰੱਕ ਚੱਲਦੇ ਹਨ ਤੇ ਉੱਥੇ ਟਰਾਂਸਪੋਰਟ ਦਾ ਕਾਰੋਬਾਰ ਵਧੀਆ ਚੱਲ ਰਿਹਾ ਸੀ। ਉਸ ਨੇ ਹੁਣ ਤਾਂ ਉੱਥੇ ਆਪਣਾ ਘਰ ਵੀ ਬਣਾ ਲਿਆ ਸੀ। ਮੇਰਾ ਵੱਡਾ ਪੁੱਤਰ ਖੇਤੀਬਾੜੀ ਦੇ ਕੰਮਕਾਜ ਵਿੱਚ ਮੇਰਾ ਹੱਥ ਵਟਾਉਂਦਾ ਹੈ। ਮੇਰਾ ਛੋਟਾ ਪੁੱਤਰ ਬਲਵੰਤ ਹਾਲੇ 9 ਦਸੰਬਰ ਨੂੰ ਅਮਰੀਕਾ ਤੋਂ ਪਰਤਿਆ ਸੀ।’

 

 

ਸ੍ਰੀ ਬਲਵਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਉਹ ਸ਼ੁੱਕਰਵਾਰ ਨੂੰ ਕਿਰਾਏ ਦੀ ਟੈਕਸੀ (ਟੋਯੋਟਾ ਫ਼ਾਰਚੂਨਰ) ਰਾਹੀਂ ਬਟਾਲਾ ਲਾਗਲੇ ਪਿੰਡ ਕਾਦੀਆਂ ਗਏ ਸਨ; ਜਿੱਥੇ ਉਨ੍ਹਾਂ ਦੇ ਰਿਸ਼ਤੇਦਾਰ ਰਹਿੰਦੇ ਹਨ। ‘ਅਸੀਂ ਸ਼ਾਮੀਂ 8 ਵਜੇ ਘਰ ਪਰਤ ਰਹੇ ਸਾਂ ਕਿ ਮੈਨੂੰ ਮੇਰੇ ਭਤੀਜੇ ਹਰਮਨਪ੍ਰੀਤ ਸਿੰਘ ਦਾ ਫ਼ੋਨ ਆਇਆ ਕਿ  ਬਜਾਜ ਪਲਸਰ ਮੋਟਰਸਾਇਕਲ ਉੱਤੇ ਤਿੰਨ ਜਣੇ ਘਰ ਆਏ ਹਨ ਤੇ ਉਹ ਬਲਵੰਤ ਸਿੰਘ ਨੂੰ ਮਿਲਣਾ ਚਾਹੁੰਦੇ ਹਨ। ਮੈਂ ਭਤੀਜੇ ਨੂੰ ਆਖਿਆ ਕਿ ਜਦੋਂ ਤੱਕ ਅਸੀਂ ਆਉਂਦੇ ਹਾਂ, ਤੂੰ ਉਨ੍ਹਾਂ ਨੂੰ ਚਾਹ–ਪਾਣੀ ਪਿਆ।’

 

 

‘ਮੇਰੇ ਭਤੀਜੇ ਨੇ ਜਦੋਂ ਉਨ੍ਹਾਂ ਤਿੰਨੇ ਵਿਅਕਤੀਆਂ ਨੂੰ ਇਸ ਬਾਰੇ ਦੱਸਿਆ, ਤਾਂ ਉਨ੍ਹਾਂ ਕਿਹਾ ਕਿ ਉਹ ਥੋੜ੍ਹੇ ਚਿਰ ਬਾਅਦ ਆਉਣਗੇ, ਜਦੋਂ ਅਸੀਂ ਕਾਦੀਆਂ ਤੋਂ ਪਰਤ ਆਵਾਂਗੇ। ਅਸੀਂ ਘਰ ਪਰਤੇ, ਤਾਂ ਉਹ ਤਿੰਨੇ ਵਿਅਕਤੀ ਦੋਬਾਰਾ ਸਾਡੇ ਘਰ ਦੇ ਬਾਹਰ ਆਏ। ਬਲਵੰਤ ਸਿੰਘ ਉਨ੍ਹਾਂ ਨੂੰ ਮਿਲਣ ਲਈ ਘਰੋਂ ਬਾਹਰ ਗਿਆ, ਤਾਂ ਉਨ੍ਹਾਂ ਨੇ ਬਲਵੰਤ ਸਿੰਘ ਉੱਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ; ਜਿਸ ਕਾਰਨ ਉਸ ਦੀ ਮੌਕੇ ਉੱਤੇ ਹੀ ਮੌਤ ਹੋ ਗਈ।’

 

 

ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਸੀਨੀਅਰ ਅਧਿਕਾਰੀ ਤੁਰੰਤ ਘਟਨਾ ਸਥਾਨ ’ਤੇ ਪੁੱਜੇ ਤੇ ਤਫ਼ਤੀਸ਼ ਸ਼ੁਰੂ ਕੀਤੀ। ਤਿੰਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਬਿਆਸ ਪੁਲਿਸ ਥਾਣੇ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ। ਬਲਵੰਤ ਸਿੰਘ ਦੀ ਮ੍ਰਿਤਕ ਦੇਹ ਦਾ ਪੋਸਟ–ਮਾਰਟਮ ਬਾਬਾ ਬਕਾਲਾ ਦੇ ਸਿਵਲ ਹਸਪਤਾਲ ’ਚ ਕੀਤਾ ਜਾ ਰਿਹਾ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:NRI Balwant Singh murdered in Baba Bakala Village had returned from US