ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਤਨੀ ਨੂੰ ਛੱਡਕੇ ਜਰਮਨੀ ਭੱਜਣ ਦੀ ਤਿਆਰੀ `ਚ ਐਨਆਰਆਈ ਦਿੱਲੀ ਏਅਰਪੋਰਟ ਤੋਂ ਕਾਬੂ

ਪਤਨੀ ਨੂੰ ਛੱਡਕੇ ਜਰਮਨੀ ਭੱਜਣ ਦੀ ਤਿਆਰੀ `ਚ ਐਨਆਰਆਈ ਦਿੱਲੀ ਏਅਰਪੋਰਟ ਤੋਂ ਕਾਬੂ

ਪਤਨੀ ਨੂੰ ਭਾਰਤ `ਚ ਛੱਡਕੇ ਸੋਮਵਾਰ ਨੂੰ ਜਰਮਨੀ ਭੱਜਣ ਦੇ ਚੱਕਰ `ਚ ਇਕ ਐਨਆਰਆਈ ਗੁਰਮੀਤ ਸਿੰਘ ਨੂੰ ਦਿੱਲੀ ਏਅਰਪੋਰਟ ਤੋਂ ਹਿਰਾਸਤ `ਚ ਲੈ ਕੇ ਪੰਜਾਬ ਪੁਲਿਸ ਨੂੰ ਸੌਪ ਦਿੱਤਾ ਗਿਆ।


ਦਿੱਲੀ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਇਸ ਲਈ ਪੁਲਿਸ ਨੂੰ ਪਹਿਲਾਂ ਹੀ ਚੌਕਸ ਕਰ ਦਿੱਤਾ ਸੀ ਅਤੇ ਦੱਸ ਦਿੱਤਾ ਸੀ ਕਿ ਗੁਰਮੀਤ ਸਿੰਘ ਭਾਰਤ ਛੱਡਣ ਦੀ ਕੋਸਿ਼ਸ਼ ਕਰ ਰਹਿਾ ਹੈ ਅਤੇ ਉਸਦਾ ਪਾਸਪੋਰਟ ਸਸਪੈਂਡ ਕਰ ਦਿੱਤਾ ਗਿਆ ਹੈ, ਜਿਸਦੇ ਬਾਅਦ ਉਸ ਨੂੰ ਪਟਿਆਲਾ ਪੁਲਿਸ ਨੂੰ ਸੋਪ ਦਿੱਛਾ ਗਿਆ। ਗੁਰਮੀਤ ਦਾ ਪਾਸਪੋਰਟ ਸੋਮਵਾਰ ਨੂੰ ਹੀ ਸਸਪੈਡ ਕੀਤਾ ਗਿਆ ਸੀ ਅਤੇ ਭਾਰਤ ਛੱਡਣ ਦੀ ਉਸਦੇ ਆਖਰੀ ਮਿੰਟ ਦੀ ਕੋਸਿ਼ਸ਼ ਨੂੰ ਸਮਾਂ ਰਹਿੰਦੇ ਨਾਕਾਮ ਕਰ ਦਿੱਤਾ ਗਿਆ।


ਜੇਕਰ ਗੁਰਮੀਤ ਸਿੰਘ ਦਾ ਪਾਸਪੋਰਟ ਸਸਪੈਂਡ ਕਰ ਦਿੱਲੀ ਏਅਰਪੋਰਟ `ਤੇ ਅਧਿਕਾਰੀਆਂ ਨੂੰ ਅਲਰਟ ਨਾ ਕੀਤਾ ਜਾਂਦਾ ਤਾਂ ਸਮਾਣਾ ਦੀ ਰਹਿਣ ਵਾਲੀ ਪ੍ਰਿਤਪਾਲ ਕੌਰ ਵੀ ਉਨ੍ਹਾਂ ਹਜ਼ਾਰਾਂ `ਚ ਇਕ ਹੁੰਦੀ ਜੋ ਆਪਣੇ ਐਨਆਰਆਈ ਪਤੀਆਂ ਵੱਲੋਂ ਛੱਡੇ ਜਾਣ ਬਾਅਦ ਅੱਜ ਵੀ ਇਨਸਾਫ ਦੀ ਉਡੀਕ ਕਰ ਰਹੀਆਂ ਹਨ।


ਹਿੰਦੁਸਤਾਨ ਟਾਈਮਜ਼ ਨਾਲ ਗੱਲਬਾਤ ਕਰਦੇ ਹੋਏ ਪ੍ਰਿਤਪਾਲ ਕੌਰ ਨੇ ਕਿਹਾ ਕਿ ਜਨਵਰੀ 2011 `ਚ ਉਨ੍ਹਾਂ ਦਾ ਵਿਆਹ ਜਰਮਨੀ `ਚ ਇਕ ਸ਼ੈਫ ਗੁਰਮੀਤ ਸਿੰਘ ਨਾਲ ਹੋਇਆ ਸੀ। 


ਪ੍ਰਿਤਪਾਲ ਨੇ ਕਿਹਾ ਕਿ ਲਗਭਗ ਇਕ ਮਹੀਨੇ ਬਾਅਦ ਉਹ ਜਰਮਨੀ ਚੱਲਿਆ ਗਿਆ ਅਤੇ ਫਿਰ ਭਾਰਤ ਆਉਣਾ ਬੰਦ ਕਰ ਦਿੱਤਾ। ਇਸ ਵਿਚ ਮੈਂ ਗਰਭਵਤੀ ਹੋ ਗਈ ਅਤੇ 2012 `ਚ ਮੈਂ ਇਕ ਬੇਟੇ ਨੂੰ ਜਨਮ ਦਿੱਤਾ। ਫਿਰ ਮੈਨੂੰ ਪਤਾ ਲੱਗਿਆ ਕਿ ਉਹ ਜਰਮਨੀ `ਚ ਪਹਿਲਾਂ ਹੀ ਇਕ ਸ਼ਵੇਤ ਮਹਿਲਾ ਨਾਲ ਵਿਆਹ ਕਰਵਾ ਚੁੱਕਿਆ ਸੀ ਅਤੇ ਉਸ ਵਿਆਹ ਦੇ ਬੱਚੇ ਵੀ ਹਨ।


ਉਨ੍ਹਾਂ ਕਿਹਾ ਕਿ ਮੇਰੇ ਸਹੁਰਾ ਪਰਿਵਾਰ ਨੇ ਮੈਨੂੰ ਘਰ ਤੋਂ ਕੱਢ ਦਿੱਤਾ ਸੀ ਅਤੇ ਸਮਝੌਤੇ ਦੇ ਨਾਮ `ਤੇ ਸ਼ਰੀਰਕ ਦੁਰਵਿਵਹਾਰ ਅਤੇ ਭਾਵਨਾਤਮਕ ਅੱਤਿਆਚਾਰ ਕੀਤਾ ਗਿਆ। ਹਾਲ ਹੀ `ਚ ਪ੍ਰਿਤਪਾਲ ਨੂੰ ਇਹ ਪਤਾ ਲੱਗਿਆ ਕਿ ਗੁਰਮੀਤ ਨੇਪਾਲ ਦੇ ਰਾਸਤੇ ਭਾਰਤ `ਚ ਦਾਖਲ ਹੋਇਆ ਹੈ ਅਤੇ ਉਸਦੇ ਖਿਲਾਫ ਇਕ ਲੁਕ-ਆਉਟ ਸਰਕੂਲਰ ਜਾਰੀ ਕੀਤਾ ਗਿਆ ਸੀ।


ਉਪ ਪਾਸਪੋਰਟ ਅਧਿਕਾਰੀ ਅਮਿਤ ਕੁਮਾਰ ਰਾਵਤ ਨੇ ਕਿਹਾ ਕਿ ਸੋਮਵਾਰ ਨੂੰ ਹੀ ਉਨ੍ਹਾਂ ਗੁਰਮੀਤ ਦਾ ਪਾਸਪੋਰਟ ਸਸਪੈਂਡ ਕਰ ਦਿੱਤਾ ਸੀ। ਇਸ ਤੋਂ ਬਾਅਦ ਪਾਸਪੋਰਟ ਬਾਰੇ ਜਾਣਕਾਰੀ ਹਰ ਥਾਂ ਦਿੱਤੀ ਜਾਂਦੀ ਹੈ, ਇਸ ਲਈ ਗੁਰਮੀਤ ਦੇ ਭੱਜਣ ਦਾ ਯਤਨ ਦਿੱਲੀ ਏਅਰਪੋਰਟ `ਤੇ ਨਾਕਾਮਯਾਬ ਸਾਬਤ ਹੋਇਆ। ਰਾਵਤ ਨੇ ਕਿਹਾ ਕਿ ਗੁਰਮੀਤ ਨੂੰ ਪਟਿਆਲਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਕਿਉਂਕਿ ਉਸਦੇ ਖਿਲਾਫ ਆਪਰਾਧਿਕ ਮਾਮਲਾ ਚਲਦਾ ਹੈ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:NRI detained at Delhi airport handed over to Punjab Police Wanted for deserting wife