ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਨੇਡਾ ਤੋਂ ਆਏ ਸਰਬਜੀਤ ਕੌਰ ਦਾ ਟਾਂਡਾ ਦੇ ਗੰਨ-ਹਾਊਸ `ਚ ‘ਕਤਲ`

ਕੈਨੇਡਾ ਤੋਂ ਆਏ ਸਰਬਜੀਤ ਕੌਰ ਦਾ ਟਾਂਡਾ ਦੇ ਗੰਨ-ਹਾਊਸ `ਚ ‘ਕਤਲ`

ਟਾਂਡਾ ਦੇ ਗੰਨ-ਹਾਊਸ `ਚ ਗੋਲੀ ਚੱਲਣ ਨਾਲ 40 ਸਾਲਾਂ ਦੀ ਐੱਨਆਰਆਈ ਮਹਿਲਾ ਸਰਬਜੀਤ ਕੌਰ ਦੀ ਮੌਤ ਹੋ ਗਈ ਹੈ, ਜਦ ਕਿ ਪਿੰਡ ਝਾਵਾਂ ਦੇ ਵਸਨੀਕ ਤੇ ਉਨ੍ਹਾਂ ਦੀ ਭਰਜਾਈ 50 ਸਾਲਾ ਦਲਵੀਰ ਕੌਰ ਗੰਭੀਰ ਰੂਪ ਵਿੱਚ ਜ਼ਖ਼ਮੀ ਹਨ। ਇਹ ਘਟਨਾ ਸੋਮਵਾਰ ਨੂੰ ਵਾਪਰੀ। ਮੁਲਜ਼ਮ 18 ਸਾਲਾਂ ਦਾ ਅਮਨਪ੍ਰੀਤ ਸਿੰਘ ਦੱਸਿਆ ਜਾਂਦਾ ਹੈ, ਜੋ ਚਾਹਲ ਗੰਨ-ਹਾਊਸ ਦੇ ਮਾਲਕ ਸਰਬਜੀਤ ਸਿੰਘ ਦਾ ਪੁੱਤਰ ਹੈ। ਮੁਲਜ਼ਮ ਘਟਨਾ ਸਥਾਨ ਤੋਂ ਫ਼ਰਾਰ ਹੋ ਗਿਆ। ਪੁਲਿਸ ਨੇ ਹਾਲੇ ਇਹ ਪੁਸ਼ਟੀ ਨਹੀਂ ਕੀਤੀ ਕਿ ਮੁਲਜ਼ਮ ਨੇ ਗੋਲੀ ਕਿਉਂ ਚਲਾਈ ਪਰ ਸੂਤਰਾਂ ਮੁਤਾਬਕ ਇਹ ਮਾਮਲਾ ਨਾਜਾਇਜ਼ ਸਬੰਧਾਂ ਦਾ ਹੈ।


ਪੁਲਿਸ ਅਨੁਸਾਰ ਮੁਲਜ਼ਮ ਦੁਪਹਿਰ ਇੱਕ ਵਜੇ ਦੇ ਲਗਭਗ ਪਹਿਲਾਂ ਤੋਂ ਹੀ ਗੰਨ-ਹਾਊਸ `ਚ ਮੌਜੂਦ ਸੀ, ਜਦੋਂ ਦੋਵੇਂ ਔਰਤਾਂ ਉੱਥੇ ਪੁੱਜੀਆਂ ਸ੍ਰੀਮਤੀ ਸਰਬਜੀਤ ਕੌਰ ਨੂੰ ਤਿੰਨ ਗੋਲੀਆਂ ਲੱਗੀਆਂ ਤੇ ਉਨ੍ਹਾਂ ਦੀ ਮੌਕੇ `ਤੇ ਹੀ ਮੌਤ ਹੋ ਗਈ। ਦਲਵੀਰ ਕੌਰ ਹੁਰਾਂ ਦੇ ਵੀ ਢਿੱਡ `ਚ ਗੋਲੀ ਲੱਗੀ ਹੈ ਤੇ ਇਸ ਵੇਲੇ ਉਹ ਹਸਪਤਾਲ `ਚ ਜ਼ੇਰੇ ਇਲਾਜ ਹਨ।


ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ `ਚ ਕੈਦ ਹੋ ਗਈ ਹੈ। ਪੁਲਿਸ ਨੇ ਉਹ ਫ਼ੁਟੇਜ ਹਾਲੇ ਮੀਡੀਆ ਨੂੰ ਦੇਣ ਤੋਂ ਇਨਕਾਰ ਕੀਤਾ ਪਰ ਇੰਨਾ ਜ਼ਰੂਰ ਦੱਸਿਆ ਕਿ ਗੋਲੀ ਚਲਾਉਣ ਵਾਲਾ ਅਮਨਪ੍ਰੀਤ ਹੀ ਸੀ।


ਟਾਂਡਾ ਦੇ ਡੀਐੱਸਪੀ ਗੁਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਹਾਲੇ ਇਹ ਸਪੱਸ਼ਟ ਨਹੀਂ ਹੋਇਆ ਕਿ ਕੀ ਗੋਲੀ ਚੱਲਣ ਤੋਂ ਪਹਿਲਾਂ ਦੋਵੇਂ ਔਰਤਾਂ ਦਾ ਕਿਸੇ ਨਾਲ ਕੋਈ ਝਗੜਾ ਵੀ ਹੋਇਆ ਸੀ।


ਗੰਨ-ਹਾਊਸ ਦੇ ਮਾਲਕ ਨੇ ਮੀਡੀਆ ਨਾਲ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ। ਸੂਤਰਾਂ ਅਨੁਸਾਰ ਸਰਬਜੀਤ ਕੌਰ ਵਿਧਵਾ ਸਨ ਤੇ ਹਾਲੇ ਦਸ ਕੁ ਦਿਨ ਪਹਿਲਾਂ ਹੀ 7 ਸਤੰਬਰ ਨੂੰ ਹੀ ਕੈਨੇਡਾ ਤੋਂ ਪਰਤੇ ਸਨ।


ਐੱਸਐੱਸਪੀ ਜੇ. ਐਲਨਚਾਜ਼ੀਆਂ ਨੇ ਦੱਸਿਆ ਕਿ ਮੁਲਜ਼ਮ ਖਿ਼ਲਾਫ਼ ਧਾਰਾ 302 ਅਧੀਨ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਤੇ ਉਸ ਦੀ ਭਾਲ ਜਾਰੀ ਹੈ। ਹਾਲੇ ਕਤਲ ਦਾ ਮੰਤਵ ਪਤਾ ਨਹੀਂ ਚੱਲ ਸਕਿਆ। ਗੰਨ-ਹਾਊਸ ਦੇ ਮਾਲਕ ਨੇ ਦੱਸਿਆ ਕਿ ਉਹ ਦੋਵੇਂ ਔਰਤਾਂ ਨੂੰ ਜਾਣਦੇ ਸਨ ਪਰ ਇਹ ਘਟਨਾ ਵਾਪਰਨ ਵੇਲੇ ਉਹ ਉੱਥੇ ਮੌਜੂਦ ਨਹੀਂ ਸਨ।    

ਕੈਨੇਡਾ ਤੋਂ ਆਏ ਸਰਬਜੀਤ ਕੌਰ ਦਾ ਟਾਂਡਾ ਦੇ ਗੰਨ-ਹਾਊਸ `ਚ ‘ਕਤਲ`
  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:NRI Woman murdered in Tanda