ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਸਟਰੇਲੀਆ `ਚ ਵੱਸਦੇ ਭਾਰਤੀਆਂ ਨੂੰ ਕਰ ਰਹੀ ਦਾਜ ਦੀ ਲਾਹਨਤ ਪਰੇਸ਼ਾਨ

ਦੋ ਭਰਾ ਮਨਪ੍ਰੀਤ ਸਿੰਘ ਸਭਰਵਾਲ ਅਤੇ ਪਵਨਦੀਪ ਸਿੰਘ ਸਭਰਵਾਲ। ਤਸਵੀਰ: ਐੱਸਬੀਐੱਸ ਪੰਜਾਬੀ

ਕੀ ਤੁਸੀਂ ਜਾਣਦੇ ਹੋ ਕਿ ਆਸਟਰੇਲੀਆ ਜਿਹਾ ਅਗਾਂਹਵਧੂ ਦੇਸ਼ ਵੀ ਇਸ ਵੇਲੇ ਦਾਜ ਦੀ ਸਮੱਸਿਆ ਨਾਲ ਜੂਝ ਰਿਹਾ ਹੈ। ਇਸ ਦੇਸ਼ ਦੇ ਵਿਕਟੋਰੀਆ ਸੂਬੇ ਨੇ ਹੁਣ ਦਾਜ-ਵਿਰੋਧੀ ਕਾਨੂੰਨ ਪਾਸ ਕੀਤਾ ਹੈ, ਜੋ ਅਗਲੇ ਵਰ੍ਹੇ ਲਾਗੂ ਹੋ ਜਾਵੇਗਾ।


ਆਸਟਰੇਲੀਆਈ ਬ੍ਰਾਡਕਾਸਟਰ ‘ਐੱਸਬੀਐੱਸ ਪੰਜਾਬੀ` ਨੇ ਆਸਟਰੇਲੀਆ `ਚ ਦਾਜ ਪੀੜਤਾਂ ਨਾਲ ਗੱਲਬਾਤ ਕੀਤੀ। ਹੈਰਾਨੀ ਦੀ ਗੱਲ ਇਹ ਵੀ ਹੈ ਕਿ ਦਾਜ ਦੇ ਪੀੜਤਾਂ `ਚ ਮਰਦ ਅਤੇ ਔਰਤਾਂ ਦੋਵੇਂ ਹੀ ਹਨ। ਜਿੱਥੇ ਵਿਆਹ ਵੇਲੇ ਲਾੜੀ ਦੇ ਪਰਿਵਾਰ ਤੋਂ ਦਾਜ ਦੀ ਮੰਗ ਕੀਤੀ ਜਾਂਦੀ ਹੈ, ਉੱਥੇ ਤਲਾਕ ਵੇਲੇ ਮਰਦਾਂ ਦੀ ਸਿ਼ਕਾਇਤ ਹੈ ਕਿ ਉਨ੍ਹਾਂ ਤੋਂ ਮੋਟੀਆਂ ਰਕਮਾਂ ਦੀ ਮੰਗ ਕੀਤੀ ਜਾਂਦੀ ਹੈ।


ਆਸਟਰੇਲੀਆਈ ਸਿਹਤ ਤੇ ਕਲਿਆਣ ਸੰਸਥਾਨ ਦੀ ਇੱਕ ਰਿਪੋਰਟ ਮੁਤਾਬਕ ਇੱਕ ਔਰਤ ਹਰ ਹਫ਼ਤੇ ਅਤੇ ਇੱਕ ਮਰਦ ਹਰ ਮਹੀਨੇ ਮੌਜੂਦਾ ਜਾਂ ਸਾਬਕਾ ਪਾਰਟਨਰ ਵੱਲੋਂ ਮਾਰਿਆ ਜਾ ਰਿਹਾ ਹੈ; ਜੋ ਕਿ ਚਿੰਤਾਜਨਕ ਅੰਕੜਾ ਹੈ।


ਸਾਲ 2007 ਤੋਂ ਆਸਟਰੇਲੀਆਈ ਨਾਗਰਿਕ ਸ਼ਾਨ ਨੇ ਦੱਸਿਆ ਕਿ ਉਹ ਕਿਵੇਂ ਦਾਜ ਦੀ ਲਾਹਨਤ ਦਾ ਸਿ਼ਕਾਰ ਹੋਇਆ। ਉਸ ਦਾ ਤਲਾਕ ਹੋਇਆਂ ਨੂੰ ਭਾਵੇਂ ਸੱਤ ਵਰ੍ਹੇ ਬੀਤ ਚੁੱਕੇ ਹਨ ਪਰ ਉਸ ਨੂੰ ਆਸਟਰੇਲੀਆ ਤੇ ਭਾਰਤ `ਚ ਹਾਲੇ ਵੀ ਦਾਜ ਦੇ ਝੂਠੇ ਕਾਨੂੰਨੀ ਮਾਮਲਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਾਨ ਮੁਤਾਬਕ,‘ਮੈਨੂੰ ਮਰਦ ਹੋਣ ਦੀ ਸਜ਼ਾ ਮਿਲੀ।`


ਸ਼ਾਨ ਨੇਦੋਸ਼ ਲਾਇਆ ਕਿ ਤਲਾਕ ਦੇ ਛੇ ਮਹੀਨਿਆਂ ਬਾਅਦ ਉਸ ਦੀ ਸਾਬਕਾ ਪਤਨੀ ਨੇ ਉਸ ਵਿਰੁੱਧ ਭਾਰਤ ਦੀਆਂ ਅਦਾਲਤਾਂ `ਚ ਚਾਰ ਕੇਸ ਠੋਕ ਦਿੱਤੇ। ਦਾ ਮੰਗਣ ਦਾ ਇੱਕ ਕੇਸ ਤਾਂ ਉਸ ਦੇ ਆਪਣੇ ਵਿਰੁੱਧ, ਉਸ ਦੀ ਮਾਂ, ਭਰਾ ਤੇ ਉਸ ਦੀ ਭਰਜਾਈ ਖਿ਼ਲਾਫ਼ ਸੀ। ‘ਦਾਜ ਦੇ ਮਾਮਲੇ `ਚ ਮੈਨੂੰ ਹੁਣ ਤੱਕ 48 ਕਾਨੂੰਨੀ ਸਿਟਿੰਗਜ਼ ਦਾ ਸਾਹਮਣਾ ਕਰਨਾ ਪਿਆ ਹੈ। ਮੇਰੇ ਇਸ `ਤੇ ਪਹਿਲਾਂ ਹੀ 51 ਲੱਖ ਰੁਪਏ ਖ਼ਰਚ ਹੋ ਚੁੱਕੇ ਹਨ। ਆਖ਼ਰ ਮਾਰਚ 2018 `ਚ ਜਾ ਕੇ ਫ਼ੈਸਲਾ ਮੇਰੇ ਹੱਕ ਵਿੱਚ ਹੋਇਆ।`


ਭਾਰਤ `ਚ ਵੱਸਦੇ ਭਾਰਤੀ ਮੂਲ ਦੇ ਬਹੁਤ ਸਾਰੇ ਮਰਦ ਤੇ ਔਰਤਾਂ ਦੀ ਇਹੋ ਕਹਾਣੀ ਹੈ। ਰਿਤੂ ਦਾ ਦਾਅਵਾ ਹੈ ਕਿ ਉਸ ਦਾ ਸਾਢੇ ਤਿੰਨ ਵਰ੍ਹਿਆਂ ਦਾ ਵਿਆਹੁਤਾ ਜੀਵਨ ਹਿੰਸਾ ਤੇ ਦਾਜ ਦੀਆਂ ਮੰਗਾਂ ਕਾਰਨ ਖੇਰੂੰ-ਖੇਰੂੰ ਹੋ ਕੇ ਰਹਿ ਗਿਆ ਹੈ। ‘ਵਿਆਹ ਵੇਲੇ ਫ਼ੈਸਲਾ ਹੋਇਆ ਸੀ ਕਿ ਅਸੀਂ 20 ਲੱਖ ਰੁਪਏ ਅਦਾ ਕਰਾਂਗੇ ਪਰ ਬਾਅਦ `ਚ ਉਹ 30 ਲੱਖ ਰੁਪਏ ਮੰਗਣ ਲੱਗ ਪਏ।`


ਰਿਤੂ ਨੇ ਦੋਸ਼ ਲਾਇਆ ਕਿ ਜਦੋਂ ਉਹ ਦੋਵੇਂ ਆਪਣੇ ਬੱਚੇ ਨਾਲ ਆਸਟਰੇਲੀਆ ਜਾ ਕੇ ਰਹਿਣ ਲੱਗ ਪਏ। ‘ਉਸ ਨੇ ਮੈਨੂੰ ਇੰਨਾ ਬੁਰੀ ਤਰ੍ਹਾਂ ਕੁੱਟਿਆ ਕਿ ਮੇਰਾ ਗਰਭਪਾਤ ਹੋ ਗਿਆ।`


ਭਾਵੇਂ ਰਿਤੂ ਕੋਲ ਆਸਟਰੇਲੀਆ ਦੀ ਪਰਮਾਨੈਂਟ-ਰੈਜ਼ੀਡੈਂਸੀ (ਪੀਆਰ) ਹੈ ਪਰ ਹਾਲੇ ਵੀ ਉਸ ਨੂੰ ਆਸਟਰੇਲੀਆ ਤੇ ਭਾਰਤ ਦੋਵੇਂ ਥਾਵਾਂ `ਤੇ ਆਪਣੇ ਪਤੀ ਨਾਲ ਕਈ ਤਰ੍ਹਾਂ ਦੀਆਂ ਕਾਨੂੰਨੀ ਲੜਾਈਆਂ ਲੜਨੀਆਂ ਪੈ ਰਹੀਆਂ ਹਨ।


ਭਾਰਤ `ਚ ਸਦੀਆਂ ਤੋਂ ਪੇਕੇ ਘਰ ਵੱਲੋਂ ਲੜਕੀ ਨੂੰ ਵਿਆਹ ਸਮੇਂ ਦਾਜ ਦੇਣ ਦਾ ਰਿਵਾਜ ਰਿਹਾ ਹੈ ਪਰ ਸਾਲ 1961 `ਚ ਇੱਕ ਕਾਨੂੰਨ ਪਾਸ ਕਰ ਕੇ ਦਾਜ ਲੈਣ ਅਤੇ ਦੇਣ `ਤੇ ਮੁਕੰਮਲ ਪਾਬੰਦੀ ਲਾ ਦਿੱਤੀ ਗਈ ਸੀ। ਇਸ ਦੇ ਬਾਵਜੂਦ ਹਾਲੇ ਤੱਕ ਇਹ ਰਵਾਇਤ ਬੇਰੋਕ ਜਾਰੀ ਹੈ।


ਬਹੁਤ ਸਾਰੇ ਮਰਦਾਂ ਦਾ ਦੋਸ਼ ਹੈ ਕਿ ਪਤਨੀਆਂ ਇਸ ਕਾਨੂੰਨ ਦੀ ਬਹੁਤ ਜਿ਼ਆਦਾ ਦੁਰਵਰਤੋਂ ਕਰ ਰਹੀਆਂ ਹਨ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਵਧੀਕ ਐਡਵੋਕੇਟ ਜਨਰਲ ਰਾਜਿੰਦਰ ਗੋਇਲ ਨੇ ਕਿਹਾ,‘ਅੱਜ-ਕੱਲ੍ਹ ਕਾਨੂੰਨ ਦੀ ਦੁਰਵਰਤੋਂ ਹੋ ਰਹੀ ਹੈ। ਔਰਤਾਂ ਨੂੰ ਆਪਣੇ ਨਾਲ ਹੋਏ ਦੁਰਵਿਹਾਰ ਦਾ ਕੋਈ ਸਬੂਤ ਦੇਣ ਦੀ ਲੋੜ ਨਹੀਂ ਹੈ। ਉਨ੍ਹਾਂ ਦੇ ਪਤੀਆਂ ਨੂੰ ਪਹਿਲੇ ਹੀ ਦਿਨ ਤੋਂ ਦੋਸ਼ੀ ਮੰਨ ਲਿਆ ਜਾਂਦਾ ਹੈ। ਜੇ ਕੋਈ ਕਿਸੇ ਤਰ੍ਹਾਂ ਅਦਾਲਤ `ਚ ਖ਼ੁਦ ਨੂੰ ਬੇਕਸੂਰ ਸਿੱਧ ਕਰ ਦੇਵੇ, ਤਾਂ ਇਹ ਵੱਖਰੀ ਗੱਲ ਹੈ।` ਦਾਜ ਦੇ ਅਜਿਹੇ ਮਾਮਲਿਆਂ `ਚੋਂ ਹੁਣ 80 ਫ਼ੀ ਸਦੀ ਵਿਅਕਤੀ ਬਰੀ ਵੀ ਹੋ ਰਹੇ ਹਨ।


ਆਸਟਰੇਲੀਆ ਨਾਗਰਿਕ ਮਨਪ੍ਰੀਤ ਸਿੰਘ ਸਭਰਵਾਲ ਤੇ ਉਨ੍ਹਾਂ ਦਾ ਛੋਟਾ ਭਰਾ ਪਵਨਦੀਪ ਦੋਵਾਂ ਨੂੰ ਦੁਬਈ `ਚ 10 ਮਹੀਨੇ ਹਿਰਾਸਤ ਵਿੱਚ ਬਿਤਾਉਣੇ ਪਏ ਸਨ। ਉਨ੍ਹਾਂ ਖਿ਼ਲਾਫ਼ ਮਨਪ੍ਰੀਤ ਦੀ ਸਾਬਕਾ ਪਤਨੀ ਦਿੱਵਯਾ ਦੀ ਸਿ਼ਕਾਇਤ `ਤੇ ਇੰਟਰਪੋਲ ਨੇ ਭਾਰਤ `ਚ ਗ੍ਰਿਫ਼ਤਾਰੀ ਦਾ ਰੈੱਡ-ਕਾਰਨਰ ਨੋਟਿਸ ਜਾਰੀ ਕਰ ਦਿੱਤਾ ਸੀ। ਦਿੱਵਯਾ ਨੇ ਉਨ੍ਹਾਂ `ਤੇ 15 ਲੱਖ ਰੁਪਏ ਦਾਜ ਵਜੋਂ ਮੰਗਣ ਤੇ ਤਸ਼ੱਦਦ ਢਾਹੁਣ ਦੇ ਦੋਸ਼ ਲਾਏ ਸਨ। ਸਭਰਵਾਲ ਭਰਾਵਾਂ ਨੂੰ ਭਾਰਤ `ਚ ਲਗਾਤਾਰ ਅਦਾਲਤਾਂ `ਚ ਦੋਸ਼ਾਂ ਦਾ ਸਾਹਮਣਾ ਕਰਨਾ ਪਿਆ।


ਸਾਲ 2008 ਤੋਂ ਨਿਊ ਜ਼ੀਲੈਂਡ ਦੇ ਸੰਸਦ ਮੈਂਬਰ ਕੰਵਲਜੀਤ ਸਿੰਘ ਬਖ਼ਸ਼ੀ ਨੇ ਦੱਸਿਆ ਕਿ ਭਾਰਤ `ਚ ਤਾਂ ਦਾਜ ਦੇ ਨਾਂਅ `ਤੇ ਪਰੇਸ਼ਾਨ ਕਰਨ ਦਾ ਰੁਝਾਨ ਉਹ ਪਿਛਲੇ ਕੁਝ ਸਮੇਂ ਤੋਂ ਵੇਖਦੇ ਆ ਰਹੇ ਹਨ।


ਮੈਲਬੌਰਨ ਦੇ ਮਨੋਰੋਗ ਚਿਕਿਤਸਕ ਮੰਜੁਲਾ ਓ`ਕੌਨਰ ਨੇ ਆਸਟਰੇਲੀਆ `ਚ ਦਾਜ-ਵਿਰੋਧੀ ਕਾਨੂੰਨਾਂ ਦੇ ਹੱਕ ਵਿੱਚ ਅੰਦੋਲਨ ਵੀ ਛੇੜਿਆ ਸੀ। ਉਨ੍ਹਾਂ ਦੱਸਿਆ,‘ਪਿਛਲੇ ਦੋ ਸਾਲਾਂ ਦੌਰਾਨ ਸਾਡੇ ਤੱਕ ਪੁੱਜਣ ਵਾਲੀਆਂ 40 ਫ਼ੀ ਸਦੀ ਔਰਤਾਂ ਔਰਤਾਂ ਦਾਜ ਦੀ ਲਾਹਨਤ ਤੋਂ ਪੀੜਤ ਸਨ। ਸਮੱਸਿਆ ਕਿਤੇ ਜਿ਼ਆਦਾ ਵੱਡੀ ਹੈ।`


ਕੁਸ਼ਲਪ੍ਰੀਤ ਕੌਰ ਨੇ ਐੱਸਬੀਐੱਸ ਪੰਜਾਬੀ ਨੂੰ ਦੱਸਿਆ ਕਿ ਆਸਟਰੇਲੀਆ ਦੇ ਲਾੜਿਆਂ ਦੀ ਮੰਗ ਬਹੁਤ ਜਿ਼ਆਦਾਾ ਹੈ ਤੇ ਭਾਰਤੀ ਵਿਆਹ-ਬਾਜ਼ਾਰ `ਚ ਉਨ੍ਹਾਂ ਦੀ ਬੋਲੀ ਵੀ ਬਹੁਤ ਉੱਚੀ ਲੱਗਦੀ ਹੈ।


ਆਸਟਰੇਲੀਆ `ਚ ਦਾਜ ਦੀ ਲਾਹਨਤ ਦੇ ਕੁੱਲ ਕਿੰਨੇ ਮਾਮਲੇ ਹਨ, ਇਸ ਦੇ ਕੋਈ ਅੰਕੜੇ ਤਾਂ ਮੌਜੂਦ ਨਹੀਂ ਹਨ ਪਰ ਗ੍ਰਹਿ ਮੰਤਰਾਲੇ ਨੇ ਪੁਸ਼ਟੀ ਕੀਤੀ ਹੈ ਕਿ ਪਰਿਵਾਰ ਹੁਣ ਹਿੰਸਾ ਤੋਂ ਸੁਰੱਖਿਆ ਦੇ ਵੀਜ਼ੇ ਮੰਗਦੇ ਹਨ। ਸਾਲ 2012 ਤੋਂ ਲੈ ਕੇ 2018 ਤੱਕ 280 ਭਾਰਤੀ ਨਾਗਰਿਕਾਂ ਨੂੰ ਅਜਿਹੇ ਵੀਜ਼ੇ ਜਾਰੀ ਕੀਤੇ ਜਾ ਚੁੱਕੇ ਹਨ ਤੇ ਉਨ੍ਹਾਂ `ਚੋਂ 180 ਨੂੰ ਪਿਛਲੇ ਤਿੰਨ ਵਰ੍ਹਿਆਂ ਦੌਰਾਨ ਪਰਮਾਨੈਂਟ ਰੈਜ਼ੀਡੈਂਸੀ ਮਿਲੀ ਸੀ।


ਇਸ ਮਾਮਲੇ `ਤੇ ਹੋਰ ਜਾਣਕਾਰੀ ਲਈ ਤੁਸੀਂ ਇਸ ਲਿੰਕ `ਤੇ ਕਲਿੱਕ ਕਰ ਸਕਦੇ ਹੋ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:NRIs in Australia are affected with Dowry