ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

NSUI ਕਸੌਲੀ ਲੈ ਕੇ ਗਈ 104 ਵਿਦਿਆਰਥੀ, SOI ਨੇ ਕੀਤੀ ਵੱਡੀ ਪਾਰਟੀ

NSUI ਕਸੌਲੀ ਲੈ ਕੇ ਗਈ 104 ਵਿਦਿਆਰਥੀ, SOI ਨੇ ਕੀਤੀ ਵੱਡੀ ਪਾਰਟੀ

ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟਸ` ਕੌਂਸਲ (ਪੀਯੂਸੀਐੱਸਸੀ - PUCSC) ਚੋਣਾਂ ਤੋਂ ਸਿਰਫ਼ ਇੱਕ ਦਿਨ ਪਹਿਲਾਂ ‘ਨੈਸ਼ਨਲ ਸਟੂਡੈਂਟਸ ਯੂਨੀਅਨ ਆਫ਼ ਇੰਡੀਆ` (ਐੱਨਐੱਸਯੂਆਈ - NSUI)  ਅੱਜ ‘ਯੂਨੀਵਰਸਿਟੀ ਇੰਸਟੀਚਿਊਟ ਆਫ਼ ਕੈਮੀਕਲ ਇੰਜੀਨੀਅਰਿੰਗ ਐਂਡ ਟੈਕਨਾਲੋਜੀ` (ਯੂਆਈਸੀਈਟੀ - UICET) ਅਤੇ ‘ਯੂਨੀਵਰਸਿਟੀ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ` (ਯੂਆਈਈਟੀ - UIET) ਦੇ ਵਿਦਿਆਰਥੀਆਂ ਨੂੰ ਕਸੌਲੀ ਦੀ ਸੈਰ ਕਰਵਾ ਕੇ ਲਿਆਈ। ਇਸ ਟੂਰ `ਤੇ ਜਾਣ ਵਾਲੇ ਵਧੇਰੇ ਵਿਦਿਆਰਥੀ ਪਹਿਲੇ ਵਰ੍ਹੇ ਦੇ ਸਨ।


ਉੱਧਰ ਸਟੂਡੈਂਟਸ ਆਫ਼ ਇੰਡੀਆ (ਸੋਈ - SOI) ਨੇ ਵੀ ਕਥਿਤ ਤੌਰ `ਤੇ ਯੂਆਈਈਟੀ ਤੇ ਯੂਆਈਸੀਈਟੀ ਦੇ ਵਿਦਿਆਰਥੀਆਂ ਨੂੰ ਪਾਰਾ ਕਲੱਬ ਤੇ ਸੈਂਟਰਾ ਮਾਲ ਦੇ ਵਿਦਿਆਰਥੀਆਂ ਨੂੰ ਪਾਰਟੀ ਦਿੱਤੀ; ਜਿੱਥੇ ਸੋਈ (SOI) ਗੱਠਜੋੜ ਦੇ ਪੈਨਲ ਕੋਡ ਲਈ ਵੋਟਾਂ ਮੰਗੀਆਂ ਗਈਆਂ ਤੇ ਨਾਅਰੇ ਵੀ ਲਾਏ ਗਏ। ਇਸ ਸਬੰਧੀ ਸੋਸ਼ਲ ਮੀਡੀਆ `ਤੇ ਇੱਕ ਵਿਡੀਓ ਵੀ ਉਪਲਬਧ ਹੈ। ਇਸ ਦੌਰਾਨ ਸੋਈ (SOI) ਦੇ ਸੀਨੀਅਰ ਆਗੂ ਵਿੱਕੀ ਮਿੱਡੂਖੇੜਾ ਨੇ ਕਿਹਾ ਕਿ ਨਾਅਰੇਬਾਜ਼ੀ ਕੋਈ ਵੀ ਕਰ ਸਕਦਾ ਹੈ ਤੇ ਉਨ੍ਹਾਂ ਨੂੰ ਪਾਰਟੀ ਬਾਰੇ ਕੁਝ ਠਵੀ ਪਤਾ ਨਹੀਂ ਹੈ।

 

ਸੂਤਰਾਂ ਤੋਂ ਪ੍ਰਾਪਤ ਇੱਕ ਵਿਡੀਓ ਅਨੁਸਾਰ ਪਾਰਟੀ ਵਿੱਚ ਸੋਈ (SOI) ਦੇ ਸੀਨੀਅਰ ਆਗੂ ਰਸ਼ਪਾਲ ਹਾਕੂਵਾਲਾ, ਸੋਈ (SOI) ਦੇ ਪਿਛਲੇ ਵਰ੍ਹੇ ਦੇ ਪ੍ਹਧਾਨਗੀ ਦੇ ਅਹੁਦੇ ਲਈ ਉਮੀਦਵਾਰ ਹਰਮਨ ਲੁਬਾਣਾ ਅਤੇ ਇਸ ਵਾਰ ਦੇ ਚੇਅਰਮੈਨ ਚੇਤਨ ਚੌਧਰੀ ਸੈਂਟਰਾ ਮਾਲ ਦੀ ਪਾਰਟੀ ਵਿੱਚ ਮੌਜੂਦ ਸਨ।


ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟਸ` ਕੌਂਸਲ (ਪੀਯੂਸੀਐੱਸਸੀ - PUCSC) ਦੀ ਚੋਣ ਲਈ ਵੋਟਾਂ ਵੀਰਵਾਰ, 6 ਸਤੰਬਰ ਨੂੰ ਪੈਣੀਆਂ ਹਨ। ਵੋਟਾਂ ਲਈ ਅਜਿਹੀ ਕਿਸੇ ਵੀ ਗਤੀਵਿਧੀ ਜਾਂ ਰੈਲੀਆਂ ਕਰਨ `ਤੇ ਲਿੰਗਦੋਹ ਸਿਫ਼ਾਰਸ਼ਾਂ (LYNGDOH RECOMMENDATIONS) ਦੇ ਆਧਾਰ `ਤੇ ਮੁਕੰਮਲ ਪਾਬੰਦੀ ਹੈ।


ਅੱਜ ਪੰਜ ਬੱਸਾਂ ਵਿਦਿਆਰਥੀਆਂ ਨੂੰ ਲੈ ਕੇ ਗਈਆਂ; ਜਿਨ੍ਹਾਂ ਵਿੱਚੋਂ ਚਾਰ ਸਵੇਰੇ 8:26 ਵਜੇ ਅਤੇ ਇੱਕ ਥੋੜ੍ਹਾ ਬਾਅਦ `ਚ 9:08 ਵਜੇ ਰਵਾਨਾ ਹੋਈਆਂ। ਵਿਦਿਆਰਥੀਆਂ ਨੂੰ ਚੰਡੀਗੜ੍ਹ ਸੈਕਟਰ 15 ਦੀ ਮਾਰਕਿਟ ਤੇ ਸੈਕਟਰ 24 ਦੀ ਮਾਰਕਿਟ ਤੋਂ ਲਿਆ। ਇਨ੍ਹਾਂ ਸਥਾਨਾਂ `ਤੇ ਵਿਦਿਆਰਥੀਆਂ ਨੂੰ ਇਕੱਠੇ ਕਰਨ ਲਈ ਸਮਾਂ ਆਦਿ ਇੱਕ ਦਿਨ ਪਹਿਲਾਂ ਵ੍ਹਟਸਐਪ (WHATSAPP) `ਤੇ ਨਿਰਧਾਰਤ ਕਰ ਲਿਆ ਗਿਆ ਸੀ।


ਯੂਆਈਈਟੀ (UIET) ਦੇ ਇੱਕ ਵਿਦਿਆਰਥੀ (ਜੋ ਅੱਜ ਕਸੌਲੀ ਗਿਆ ਸੀ) ਨੇ ਆਪਣਾ ਨਾਂਅ ਗੁਪਤ ਰੱਖੇ ਜਾਣ ਦੀ ਸ਼ਰਤ `ਤੇ ਦੱਸਿਆ ਕਿ - ‘ਅੱਜ ਦੀ ਇਹ ਸੈਰ ਦਿਵਯਾਂਸ਼ੂ ਬੁੱਧੀਰਾਜਾ ਅਤੇ ਮਨੋਜ ਲੁਬਾਣਾ ਨੇ ਰੱਖਿਆ ਸੀ।`


ਇਸ ਦੌਰਾਨ ਬੁੱਧੀਰਾਜਾ ਨੇ ਕਿਹਾ ਕਿ ਉਹ ਤਾਂ ਅੱਜ ਸਾਰਾ ਦਿਨ ਕੈਂਪਸ ਵਿੱਚ ਰਿਹਾ ਹੈ ਤੇ ਹਰਿਆਣਾ ਦੇ ਵਿਦਿਆਰਥੀਆਂ ਨੂੰ ਲਾਮਬੰਦ ਕਰਦਾ ਰਿਹਾ ਹੈ। ਉਸ ਨੇ ਕਿਹਾ ਕਿ ਐੱਨਐੱਸਯੂਆਈ  (NSUI) ਨੇ ਅਜਿਹਾ ਕੋਈ ਟ੍ਰਿੱਪ ਨਹੀਂ ਰੱਖਿਆ ਸੀ।


ਉੱਧਰ ਐੱਨਐੱਸਯੂਆਈ (NSUI) ਦੇ ਇੱਕ ਸੀਨੀਅਰ ਆਗੂ ਨੇ ਅੱਜ ਦੇ ਕਸੌਲੀ ਟ੍ਰਿੱਪ ਦੀ ਪੁਸ਼ਟੀ ਕੀਤੀ ਅਤੇ ਇਸ ਟ੍ਰਿੱਪ `ਤੇ 45,000 ਤੋਂ 50,000 ਰੁਪਏ ਤੱਕ ਦਾ ਖ਼ਰਚਾ ਆਇਆ ਹੈ। ਇਹ ਖ਼ਰਚਾ ਕੁਝ ਸੀਨੀਅਰ ਵਿਦਿਆਰਥੀਆਂ ਨੇ ਮਿਲ ਕੇ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 104 ਵਿਦਿਆਰਥੀ ਇਸ ਟ੍ਰਿੱਪ ਲਈ ਗਏ ਸਨ; ਜਿਨ੍ਹਾਂ `ਚੋਂ ਜਿ਼ਆਦਾਤਰ ਫ਼ਰੈਸ਼ਰ ਹਨ। 

 

ਸੂਤਰਾਂ ਮੁਤਾਬਕ ਐੱਨਐੱਸਯੂਆਈ (NSUI) ਦੀ ਯੂਆਈਸੀਈਟੀ (UICET) ਤੋਂ ਡੀਆਰ ਦੀ ਉਮੀਦਵਾਰ ਹਰਸ਼ਾ ਮਲਹੋਤਰਾ ਵੀ ਕਸੌਲੀ ਟ੍ਰਿਪ ਵੇਲੇ ਨਾਲ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:NSUI trip to Kasauli 104 students went