ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਪੂਰਥਲਾ ਜੇਲ੍ਹ ’ਚ ਨਸ਼ਾ ਸਮਗਲਰ ਕੈਦੀਆਂ ਦੀ ਗਿਣਤੀ ਵਧੀ

ਕਪੂਰਥਲਾ ਜੇਲ੍ਹ ’ਚ ਨਸ਼ਾ ਸਮਗਲਰ ਕੈਦੀਆਂ ਦੀ ਗਿਣਤੀ ਵਧੀ

ਕਪੂਰਥਲਾ ਦੀ ਜੇਲ੍ਹ ਵਿਚ ਲਗਾਤਾਰ ਨਸ਼ਾ ਤਸਕਰਾਂ ਦੀ ਗਿਣਤੀ ਵਧਦੀ ਜਾ ਰਹੀ ਹੈ।  ਇਸ ਜੇਲ੍ਹ ਵਿਚ ਜ਼ਿਆਦਾਤਰ ਦਿਨੋਂ ਦਿਨ ਨਸ਼ਾ ਵੇਚਣ ਵਾਲੇ ਕੈਦੀਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਜੇਲ੍ਹ ਵਿਚ ਔਸਤਨ ਰੋਜ਼ਾਨਾ 20 ਕੈਦੀ ਆ ਰਹੇ ਹਨ, ਜਿਨ੍ਹਾਂ ਵਿਚੋਂ ਵਧੇਰੇ ਕੈਦੀ ਨਸ਼ਾ ਵੇਚਣ ਵਾਲੇ ਹੀ ਆ ਰਹੇ ਹਨ।

 

ਸੂਤਰਾਂ ਮੁਤਾਬਕ ਪਿਛਲੇ ਮਹੀਨੇ ਕਰੀਬ 640 ਤੋਂ ਵੱਧ ਨਸ਼ਾ ਵੇਚਣ ਦੇ ਦੋਸ਼ੀਆਂ ਨੂੰ ਜੇਲ੍ਹ ਵਿਚ ਆਏ ਹਨ।  ਕਪੂਰਥਲਾ ਦੀ ਮਾਡਰਨ ਜੇਲ੍ਹ ਵਿਚ ਰੋਜ਼ਾਨਾ ਕਰੀਬ 20 ਕੈਦੀ ਨਵੇਂ ਆ ਰਹੇ ਹਨ। ਰੋਜ਼ਾਨਾ ਨਵੇਂ ਆਉਣ ਵਾਲੇ ਕੈਦੀ ਜ਼ਿਆਦਾਤਰ ਨਸ਼ੇ ਵੇਚਣ ਦੇ ਦੋਸ਼ੀ ਹੀ ਆ ਰਹੇ ਹਨ।

 

ਜੇਲ੍ਹ ਸੁਪਰਡੈਂਟ ਸੁਰਿੰਦਰਪਾਲ ਖੰਨਾ ਨੇ ਕਿਹਾ ਕਿ ਕੈਦੀਆਂ ਦੀ ਸਕਰੀਨਿੰਗ ਕੀਤੀ ਜਾਂਦੀ ਹੈ।  ਨਸ਼ਾ ਤਸ਼ਕਰਾਂ ਅਤੇ ਬਦਮਾਸ਼ਾਂ ਉਤੇ ਲਗਾਤਾਰ ਨਿਗਰਾਨੀ ਰੱਖੀ ਜਾਂਦੀ ਹੈ।  ਉਨ੍ਹਾਂ ਕਿਹਾ ਕਿ ਇਸ ਸਮੇਂ ਜੇਲ੍ਹ ਵਿਚ ਏ ਸ਼੍ਰੇਣੀ ਦੇ 10 ਕੈਦੀ,  ਬੀ ਸ਼੍ਰੇਣੀ ਦੇ 12, 7 ਜੰਮੂ ਤੇ ਕਸ਼ਮੀਰ ਵਾਸੀ ਅਤੇ 20 ਨਾਈਜੀਰੀਆ ਦੇ ਕੈਦੀ ਹਨ।

ਜੇਲ੍ਹ ਵਿਚ ਸੁਰੱਖਿਆ ਨੂੰ ਲੈ ਕੇ 13 ਜੈਮਰ ਲਗਾਏ ਗਏ ਹਨ ਜੋ 2ਜੀ ਅਤੇ 3 ਜੀ ਦੇ ਸਿਗਨਲ ਨੂੰ ਵਰਤੋਂ ਵਿਚ ਲਿਆਉਣ ਤੋਂ ਰੋਕਦੇ ਹਨ।  ਜੇਲ੍ਹ ਵਿਚ ਲਗਾਏ ਗਏ ਜ਼ਿਆਦਾ ਤਰ ਜੈਮਰ ਕੰਮ ਹੀ ਨਹੀਂ ਕਰ ਰਹੇ।

 

ਜੇਲ੍ਹ ਵਿਚ ਸਿਹਤ ਮੁਲਾਜ਼ਮਾਂ ਦੀ ਘਾਟ ਵੱਡੀ ਹੈ। ਜੇਲ੍ਹ ਵਿਚ ਘਟ ਸਟਾਫ ਦੇ ਨਾਲ ਹੀ ਕੈਦੀਆਂ ਦੇਖ–ਰੇਖ ਕੀਤੀ ਜਾਂਦੀ ਹੈ। ਇਕ ਮੁਲਾਜ਼ਮ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ਉਤੇ ਦੱਸਿਆ ਕਿ ਜੇਲ੍ਹ ਵਿਚ ਸਟਾਫ ਦੀ ਭਾਵੇਂ ਵੱਡੀ ਘਾਟ ਹੈ, ਪ੍ਰੰਤੂ ਅਸੀਂ ਆਪਣੀ ਯੋਗਤਾ ਮੁਤਾਬਕ ਸੇਵਾਵਾਂ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਉਨ੍ਹਾਂ ਕਿਹਾ ਕਿ ਇਸ ਸਮੇਂ ਜੇਲ੍ਹ ਦੇ ਨਸ਼ਾ ਛੁਡਾਊ ਕੇਂਦਰ ’ਚ 350 ਨਸ਼ਾ ਕਰਨ ਵਾਲਿਆਂ ਅਤੇ 100 ਕੈਦੀਆਂ ਦਾ ਇਲਾਜ ਚਲ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Number of drug smugglers in Kapurthala jail increases