ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਮੁੱਲਾਂਪੁਰ ਦਾਖਾ ’ਚ ਨਰਸ ਨੂੰ ਮਾਰੀਆਂ ਸਰੇ–ਬਾਜ਼ਾਰ ਗੋਲੀਆਂ

ਮੁੱਲਾਂਪੁਰ ਦਾਖਾ ਪੁਲਿਸ ਦੀ ਹਿਰਾਸਤ ਵਿੱਚ ਹਮਲਾਵਰ

ਲੁਧਿਆਣਾ ਲਾਗਲੇ ਕਸਬੇ ਮੁੱਲਾਂਪੁਰ ਦਾਖਾ ’ਚ ਅੱਜ ਇੱਕ ਨੌਜਵਾਨ ਨੇ ਇੱਕ ਨਰਸ ਦੇ ਸਰੇ–ਬਾਜ਼ਾਰ ਗੋਲੀਆਂ ਮਾਰ ਦਿੱਤੀਆਂ। ਨਰਸ ਬਹੁਤ ਬੁਰੀ ਤਰ੍ਹਾਂ ਜ਼ਖ਼ਮੀ ਹਾਲਤ ਵਿੱਚ ਜ਼ੇਰੇ ਇਲਾਜ ਹੈ।

 

 

ਚਸ਼ਮਦੀਦ ਗਵਾਹਾਂ ਮੁਤਾਬਕ ਹਮਲਾਵਰ ਪਰਮਵੀਰ ਸਿੰਘ ਨੇ ਮੁੱਲਾਂਪੁਰ ਦਾਖਾ ਦੇ ਮੁੱਖ ਚੌਕ ਵਿੱਚ ਨਰਸ ਦੇ ਦੂਜੀ ਗੋਲੀ ਮਾਰਨ ਲਈ ਉਸ ਦਾ ਪਿੱਛਾ ਕੀਤਾ। ਨਰਸ ਭੱਜ ਕੇ ਇੱਕ ਦੁਕਾਨ ਵਿੱਚ ਦਾਖ਼ਲ ਹੋ ਗਈ ਪਰ ਹਮਲਾਵਰ ਨੇ ਉਸ ਦੇ ਉੱਥੇ ਵੀ ਇੱਕ ਹੋਰ ਗੋਲੀ ਮਾਰ ਦਿੱਤੀ।

 

 

ਪੁਲਿਸ ਨੇ ਇਸ ਵਾਰਦਾਤ ਦੇ ਕੁਝ ਹੀ ਚਿਰ ਪਿੱਛੋਂ ਹਮਲਾਵਰ ਨੂੰ ਗ੍ਰਿਫ਼ਤਾਰ ਕਰ ਲਿਆ। ਨਰਸ ਦੇ ਗੋਲੀਆਂ ਮਾਰਨ ਲਈ ਵਰਤਿਆ .32 ਬੋਰ ਦਾ ਰਿਵਾਲਵਰ ਵੀ ਬਰਾਮਦ ਕਰ ਲਿਆ।

ਮੁੱਲਾਂਪੁਰ ਦਾਖਾ ਪੁਲਿਸ ਦੀ ਹਿਰਾਸਤ ਵਿੱਚ ਹਮਲਾਵਰ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Nurse shot at Mullanpur Dakha