ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤਰਨ ਤਾਰਨ ਦੇ ਪਿੰਡ `ਚ ਮ੍ਰਿਤਕਾਂ ਦੀ ਪੈਨਸ਼ਨ ਮਨਜ਼ੂਰ, ਹਾਈ ਕੋਰਟ ਵੱਲੋਂ ਜਵਾਬ ਤਲਬ

ਤਰਨ ਤਾਰਨ ਦੇ ਪਿੰਡ `ਚ ਮ੍ਰਿਤਕਾਂ ਦੀ ਪੈਨਸ਼ਨ ਮਨਜ਼ੂਰ, ਹਾਈ ਕੋਰਟ ਵੱਲੋਂ ਜਵਾਬ ਤਲਬ

ਤਰਨ ਤਾਰਨ ਦੇ ਪਿੰਡ ਮਲਮੋਹਰੀ `ਚ ਮਰੇ ਹੋਏ ਲੋਕਾਂ ਦੇ ਨਾਂਅ `ਤੇ ਵੀ ਬੁਢਾਪਾ ਪੈਨਸ਼ਨ ਜਾਰੀ ਕਰ ਦਿੱਤੀ ਗਈ ਹੈ। ਇਸ ਵਿੱਚ ਕਥਿਤ ਤੌਰ `ਤੇ ਮਲਮੋਹਰੀ ਪੰਚਾਇਤ ਦੇ ਸਕੱਤਰ, ਸਰਪੰਚ ਤੇ ਪੰਚਾਂ ਦੀ ਮਿਲੀਭੁਗਤ ਦੱਸੀ ਜਾ ਰਹੀ ਹੈ। ਇਸੇ ਲਈ ਹੁਣ ਹਾਈ ਕੋਰਟ ਨੇ ਪੰਜਾਬ ਸਰਕਾਰ, ਪੰਚਾਇਤ ਵਿਭਾਗ ਦੇ ਸਕੱਤਰ ਅਤੇ ਤਰਨ ਤਾਰਨ ਦੇ ਡੀਸੀ ਅਤੇ ਹੋਰ ਸਬੰਧਤ ਧਿਰਾਂ ਨੂੰ 6 ਦਸੰਬਰ ਲਈ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ ਹੈ।


ਜਸਟਿਸ ਜਤਿੰਦਰ ਚੌਹਾਨ ਨੇ ਇਹ ਨੋਟਿਸ ਮਲਮੋਹਰੀ ਪਿੰਡ ਦੇ ਦਿਲਬਾਗ਼ ਸਿੰਘ ਤੇ ਕੁਲਵਿੰਦਰ ਸਿੰਘ ਵੱਲੋਂ ਐਡਵੋਕੇਟ ਪਰਮਵੀਰ ਸਿੰਘ ਰਾਹੀਂ ਦਾਇਰ ਪਟੀਸ਼ਨ `ਤੇ ਸੁਣਵਾਈ ਕਰਦਿਆਂ ਜਾਰੀ ਕੀਤੇ ਹਨ। ਪਟੀਸ਼ਨ `ਚ ਦੱਸਿਆ ਗਿਆ ਹੈ ਕਿ ਪਿੰਡ `ਚ ਬੁਢਾਪਾ ਪੈਨਸ਼ਨ ਲੈਣ ਵਾਲੇ ਕੁਝ ਲੋਕਾਂ ਦੀ ਮੌਤ ਤੋਂ ਬਾਅਦ ਵੀ ਉਨ੍ਹਾਂ ਦੇ ਨਾਂਅ `ਤੇ ਪੈਨਸ਼ਨ ਜਾਰੀ ਕੀਤੀ ਜਾ ਰਹੀ ਹੈ। ਇਨ੍ਹਾਂ ਮਰ ਚੁੱਕੇ ਲੋਕਾਂ ਦੇ ਨਾਂਵਾਂ ਅੱਗੇ ਅੰਗੂਠੇ ਦੇ ਨਿਸ਼ਾਨ ਲਾ ਕੇ ਇਹ ਪੈਨਸ਼ਨ ਜਾਰੀ ਹੋ ਰਹੀ ਹੈ।


ਇੱਥੇ ਹੀ ਬੱਸ ਨਹੀਂ, ਇਨ੍ਹਾਂ ਵਿੱਚੋਂ ਕਈਆਂ ਨੂੰ ਤਾਂ ਦੋ-ਦੋ ਬੁਢਾਪਾ ਪੈਨਸ਼ਨਾਂ ਜਾਰੀ ਹੋ ਰਹੀਆਂ ਹਨ। ਕਈ ਅਯੋਗ ਵਿਅਕਤੀਆਂ ਨੂੰ ਵੀ ਬੁਢਾਪਾ ਪੈਨਸ਼ਨ ਜਾਰੀ ਕੀਤੇ ਜਾਣ ਦੇ ਦੋਸ਼ ਲੱਗੇ ਹਨ।


ਸਭ ਤੋਂ ਪਹਿਲਾਂ ਸਿ਼ਕਾਇਤ ਮਿਲਣ `ਤੇ ਡਿਪਟੀ ਕਮਿਸ਼ਨਰ ਨੇ ਡੀਡੀਪੀਓ ਨੂੰ ਜਾਂਚ ਦੇ ਹੁਕਮ ਜਾਰੀ ਕੇਤ ਸਨ। ਡੀਡੀਪੀਓ ਨੇ ਬੀਡੀਪੀਓ ਨੂੰ 10 ਦਿਨਾਂ ਅੰਦਰ ਮਾਮਲੇ ਦੀ ਜਾਂਚ ਦੇ ਹੁਕਮ ਜਾਰੀ ਕੀਤੇ ਸਨ ਪਰ ਕੋਈ ਜਾਂਚ ਨਾ ਹੋਈ। ਤਦ ਦੋਬਾਰਾ ਸਿ਼ਕਾਇਤ ਕੀਤੀ ਗਈ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Old Age Pension to Dead in Tarn Taran village