ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਾਊਦ ਇਬਰਾਹਿਮ ਗਿਰੋਹ ਦਾ ਪੁਰਾਣਾ ਸਾਥੀ ਲੁਧਿਆਣਾ ਤੋਂ ਕਾਬੂ

ਦਾਊਦ ਇਬਰਾਹਿਮ ਗਿਰੋਹ ਦਾ ਪੁਰਾਣਾ ਸਾਥੀ ਲੁਧਿਆਣਾ ਤੋਂ ਕਾਬੂ

ਬਦਨਾਮ ਅੱਤਵਾਦੀ ਦਾਊਦ ਇਬਰਾਹਿਮ ਦੇ ਗਿਰੋਹ ਦੇ ਇੱਕ ਪੁਰਾਣੇ ਸਾਥੀ ਰਾਜਿੰਦਰ ਸਿੰਘ ਉਰਫ਼ ਸੋਨੂੰ ਨੂੰ ਮੋਗਾ ਦੇ ਸੀਆਈਏ ਸਟਾਫ਼ ਨੇ ਲੁਧਿਆਣਾ ਤੋਂ ਗ੍ਰਿਫ਼ਤਾਰ ਕੀਤਾ ਹੈ। ਉਸ ਵਿਰੁੱਧ ਜਲੰਧਰ ਦੇ ਵੱਖੋ–ਵੱਖਰੇ ਥਾਣਿਆਂ ’ਚ 14 ਮਾਮਲੇ ਦਰਜ ਹਨ। ਚਾਰ ਮਾਮਲਿਆਂ ’ਚ ਉਸ ਨੂੰ ਭਗੌੜਾ ਕਰਾਰ ਦਿੱਤਾ ਜਾ ਚੁੱਕਾ ਹੈ।

 

 

ਪੁਲਿਸ ਦਾ ਦਾਅਵਾ ਹੈ ਕਿ ਜਦੋਂ ਸੋਨੂੰ ਆਪਣੇ ਚਾਰ ਹੋਰ ਸਾਥੀਆਂ ਨਾਲ ਮਿਲ ਕੇ ਡਕੈਤੀ ਦੀ ਯੋਜਨਾ ਉਲੀਕ ਰਿਹਾ ਸੀ, ਤਦ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਹ ਅੱਜ–ਕੱਲ੍ਹ ਆਪਣੀ ਕਿਸੇ ਹੋਰ ਸ਼ਨਾਖ਼ਤ ਨਾਲ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਜੱਸੀਆਂ ’ਚ ਰਹਿ ਰਿਹਾ ਸੀ।

 

 

ਪੁਲਿਸ ਨੇ ਪੰਜ ਮੁਲਜ਼ਮਾਂ ਕੋਲ .32 ਬੋਰ ਪਿਸਤੌਲ, ਦੋ ਅਣਚੱਲੇ ਕਾਰਤੂਸ, 80 ਹਜ਼ਾਰ ਰੁਪਏ ਨਕਦ, ਆਈ–20 ਕਾਰ, ਦੋ ਕ੍ਰਿਪਾਨਾਂ ਤੇ ਹੋਰ ਤੇਜ਼ਧਾਰ ਹਥਿਆਰ ਬਰਾਮਦ ਕੀਤੇ ਹਨ।

 

 

ਪੁਲਿਸ ਮੁਤਾਬਕ ਸੋਨੂੰ ਨੇ ਆਪਣਾ ਖ਼ੁਦ ਦਾ ਇੱਕ ਗਿਰੋਹ ਬਣਾ ਲਿਆ ਸੀ। ਉਹ ਸਾਲ 2013–14 ਦੌਰਾਨ ਦਾਊਦ ਇਬਰਾਹਿਮ ਦੀ ਏਜੰਸੀ ਡੀ ਕੰਪਨੀ ਲਈ ਕੰਮ ਕਰਦਾ ਰਿਹਾ ਹੈ। ਜਦੋਂ ਦਾਊਦ ਦੇ ਗਿਰੋਹ ਉੱਤੇ ਪੁਲਿਸ ਦੀ ਸਖ਼ਤੀ ਵਧਦੀ ਚਲੀ ਗਈ, ਤਾਂ ਉਹ ਉੱਥੋਂ ਸਿੱਧਾ ਲੁਧਿਆਣਾ ਆ ਗਿਆ ਸੀ। ਇੱਥੇ ਉਸ ਨੇ ਆਪਣੇ ਆਧਾਰ ਤੇ ਵੋਟਰ ਕਾਰਡ ਵੀ ਬਣਵਾ ਲਏ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Old companion of Dawood Ibrahim Gang arrested in Ludhiana