ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੰਡੀਗੜ੍ਹ ’ਚ ਬਜ਼ੁਰਗ ਪਤੀ–ਪਤਨੀ ਭੇਤ ਭਰੀ ਹਾਲਤ ’ਚ ਮਰੇ ਮਿਲੇ

ਚੰਡੀਗੜ੍ਹ ’ਚ ਬਜ਼ੁਰਗ ਪਤੀ–ਪਤਨੀ ਭੇਤ ਭਰੀ ਹਾਲਤ ’ਚ ਮਰੇ ਮਿਲੇ

ਚੰਡੀਗੜ੍ਹ ਦੇ ਸੈਕਟਰ–40 ’ਚ ਅੱਜ ਐਤਵਾਰ ਨੂੰ ਤੜਕੇ ਇੱਕ ਬਜ਼ੁਰਗ ਪਤੀ ਤੇ ਪਤਨੀ ਭੇਤ ਭਰੀ ਹਾਲਤ ਵਿੱਚ ਮ੍ਰਿਤਕ ਪਾਏ ਗਏ। ਉਨ੍ਹਾਂ ਦੋਵਾਂ ਦੇ ਗਲ਼ੇ ਵੱਢੇ ਹੋਏ ਸਨ।

 

 

ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕਾਂ ਦੀ ਸ਼ਨਾਖ਼ਤ ਲਕਸ਼ਮੀ ਦਾਸ (77) ਅਤੇ ਸ਼ਸ਼ੀ ਬਾਲਾ (71) ਵਜੋਂ ਹੋਈ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸ੍ਰੀ ਲਕਸ਼ਮੀ ਦਾਸ ਅੱਜ ਸਵੇਰੇ ਛੇ ਕੁ ਵਜੇ ਰੋਜ਼ ਵਾਂਗ ਸਵੇਰ ਦੀ ਸੈਰ ਕਰ ਕੇ ਘਰ ਪਰਤੇ ਸਨ।

 

 

ਉਸ ਤੋਂ ਬਾਅਦ ਹੀ ਭਾਣਾ ਵਰਤਿਆ। ਇਸ ਬਜ਼ੁਰਗ ਜੋੜੇ ਦੀਆਂ ਲਾਸ਼ਾਂ ਬਿਸਤਰੇ ਉੱਤੇ ਪਈਆਂ ਮਿਲੀਆਂ। ਦੋਵਾਂ ਦੇ ਗਲ਼ੇ ਵੱਢੇ ਹੋਏ ਸਨ।

 

 

ਹਾਲੇ ਮੁਢਲੀ ਜਾਂਚ ਦੌਰਾਨ ਪੁਲਿਸ ਇਨ੍ਹਾਂ ਦੋਵਾਂ ਦੇ ਕਤਲਾਂ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕਰ ਰਹੀ ਕਿਉਂਕਿ ਜੇ ਇਨ੍ਹਾਂ ਨੇ ਖ਼ੁਦਕੁਸ਼ੀ ਕਰਨੀ ਹੁੰਦੀ, ਤਾਂ ਹੋਰ ਵੀ ਬਹੁਤ ਸਾਰੇ ਤਰੀਕਿਆਂ ਨਾਲ ਖ਼ੁਦਕੁਸ਼ੀ ਕੀਤੀ ਜਾ ਸਕਦੀ ਸੀ।

 

 

ਇਸੇ ਲਈ ਪੁਲਿਸ ਕਿਸੇ ਨਤੀਜੇ ’ਤੇ ਪੁੱਜਣ ਤੋਂ ਪਹਿਲਾਂ ਹਰ ਪੱਖ ਉੱਤੇ ਬਾਰੀਕੀ ਨਾਲ ਤਹਿਕੀਕਾਤ ਕਰ ਰਹੀ ਹੈ।

 

 

ਸ੍ਰੀ ਲਕਸ਼ਮੀ ਦਾਸ ਤੇ ਸ਼ਸ਼ੀ ਬਾਲਾ ਦੋਵੇਂ ਜ਼ਮੀਨੀ ਮੰਜ਼ਿਲ ਉੱਤੇ ਰਹਿੰਦੇ ਸਨ; ਜਦ ਕਿ ਉਨ੍ਹਾਂ ਦਾ ਪੁੱਤਰ ਘਰ ਦੀ ਦੂਜੀ ਮੰਜ਼ਿਲ ਉੱਤੇ ਰਹਿੰਦਾ ਹੈ। ਤੀਜੀ ਮੰਜ਼ਿਲ ਉੱੇਤ ਕਿਰਾਏਦਾਰ ਰਹਿ ਰਹੇ ਹਨ।

 

 

ਪੁਲਿਸ ਇਸ ਨੂੰ ਖ਼ੁਦਕੁਸ਼ੀ ਦਾ ਮਾਮਲਾ ਵੀ ਮੰਨ ਕੇ ਚੱਲ ਰਹੀ ਹੈ ਕਿਉਂਕਿ ਪਰਿਵਾਰਕ ਮੈਂਬਰ ਤੇ ਗੁਆਂਢੀਆਂ ਦਾ ਇਹੋ ਦਾਅਵਾ ਹੈ ਕਿ ਇਹ ਖ਼ੁਦਕੁਸ਼ੀ ਦਾ ਹੀ ਕੇਸ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Old couple found dead in mysterious circumstances in Chandigarh