ਪੰਜਾਬ `ਚ ਵੀ ਹੁਣ ਤਲਾਕ ਲੈਣ ਵਾਲੀਆਂ ਜੋੜੀਆਂ ਦੀ ਗਿਣਤੀ `ਚ ਵਾਧਾ ਹੁੰਦਾ ਜਾ ਰਿਹਾ ਹੈ। ਲੁਧਿਆਣਾ ਦੀ ਜਿ਼ਲ੍ਹਾ ਅਦਾਲਤ `ਚ ਕੁਝ ਅਜਿਹਾ ਰੁਝਾਨ ਵੇਖਣ ਨੂੰ ਮਿਲ ਰਿਹਾ ਹੈ। ਪਰ ਸਨਿੱਚਰਵਾਰ ਨੂੰ ਇੱਥੇ ਜਦੋਂ ਰਾਸ਼ਟਰੀ ਲੋਕ ਅਦਾਲਤ ਲੱਗੀ, ਤਾਂ ਇੱਥੇ 85 ਸਾਲਾ ਪਤੀ ਤੇ 83 ਸਾਲਾ ਪਤਨੀ ਵੱਲੋਂ ਦਾਖ਼ਲ ਕੀਤੀ ਤਲਾਕ ਦੀ ਅਰਜ਼ੀ ਵੀ ਸਾਹਮਣੇ ਆਈ। ਉਨ੍ਹਾਂ ਦੇ ਵਿਆਹ ਨੂੰ ਪੰਜ ਦਹਾਕੇ ਬੀਤ ਚੁੱਕੇ ਹਨ ਪਰ ਹੁਣ ਉਹ ਤਲਾਕ ਚਾਹੁੰਦੇ ਹਨ।
ਨਿਆਂਇਕ ਅਧਿਕਾਰੀ ਤੇ ਹੋਰ ਕਈ ਸਿਆਣੇ ਵਿਅਕਤੀ ਉਨ੍ਹਾਂ ਨੂੰ ਅਜਿਹਾ ਨਾ ਕਰਨ ਦੀ ਸਲਾਹ ਬਹੁਤ ਵਾਰ ਦੇ ਚੁੱਕੇ ਹਨ ਪਰ ਉਹ ਦੋਵੇਂ ਹੀ ਤਲਾਕ ਲੈਣ ਦੀ ਅੜੀ `ਤੇ ਕਾਇਮ ਹਨ। ਉਨ੍ਹਾਂ ਦੋਵਾਂ ਦੀਆਂ ਆਦਤਾਂ ਤੇ ਸੁਭਾਅ ਸ਼ਾਇਦ ਇੱਕ-ਦੂਜੇ ਦੇ ਅਨੁਕੂਲ ਨਹੀਂ ਹਨ, ਜਿਸ ਕਾਰਨ ਉਹ ਅਜਿਹਾ ਚਾਹ ਰਹੇ ਹਨ।
ਇਸ ਬਜ਼ੁਰਗ ਜੋੜੀ ਦੀਆਂ ਤਿੰਨ ਧੀਆਂ ਹਨ ਤੇ ਉਹ ਸਾਰੀਆਂ ਹੀ ਆਪੋ-ਆਪਣੇ ਘਰਾਂ `ਚ ਬਹੁਤ ਵਧੀਆ ਤਰੀਕੇ ਨਾਲ ਵਸੀਆਂ ਹੋਈਆਂ ਹਨ। ਅਦਾਲਤ `ਚ ਉਨ੍ਹਾਂ ਦੋਵਾਂ ਨੂੰ ਵੇਖ ਕੇ ਬਹੁਤ ਸਾਰੇ ਲੋਕ ਹੈਰਾਨ ਵੀ ਹੁੰਦੇ ਹਨ।
ਦਰਅਸਲ, ਇੱਕ ਤਾਂ ਅੱਜ-ਕੱਲ੍ਹ ਔਰਤਾਂ ਪਹਿਲਾਂ ਦੇ ਮੁਕਾਬਲੇ ਆਪਣੀ ਆਜ਼ਾਦੀ ਤੇ ਅਧਿਕਾਰਾਂ ਬਾਰੇ ਵਧੇਰੇ ਜਾਗਰੂਕ ਹੋ ਗਈਆਂ ਹਨ ਤੇ ਜਿਸ ਕਾਰਨ ਤਲਾਕ ਦੇ ਮਾਮਲਿਆਂ ਵਿੱਚ ਵਾਧਾ ਵਿਖਾਈ ਦੇ ਰਿਹਾ ਹੈ