ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੰਮ੍ਰਿਤਸਰ ਦੇ ਪਹਿਲੇ ਮੇਅਰ ਤੋਂ ਲੈ ਕੇ ਪੰਜਾਬ ਦੇ ਮੰਤਰੀ ਤੱਕ ਓਮ ਪ੍ਰਕਾਸ਼ ਸੋਨੀ

ਅੰਮ੍ਰਿਤਸਰ ਦੇ ਪਹਿਲੇ ਮੇਅਰ ਤੋਂ ਲੈ ਕੇ ਪੰਜਾਬ ਦੇ ਮੰਤਰੀ ਤੱਕ ਓਮ ਪ੍ਰਕਾਸ਼ ਸੋਨੀ

‘ਗੁਰੂ ਕੀ ਨਗਰੀ’ ਅੰਮ੍ਰਿਤਸਰ ਦੇ ਪਹਿਲੇ ਮੇਅਰ ਸ੍ਰੀ ਓਮ ਪ੍ਰਕਾਸ਼ ਸੋਨੀ ਹਨ, ਜੋ ਲਗਾਤਾਰ ਪੰਜ ਵਾਰ ਵਿਧਾਇਕ ਚੁਣੇ ਜਾ ਚੁੱਕੇ ਹਨ। ਪਹਿਲੀਆਂ ਦੋ ਚੋਣਾਂ ਉਹ ਆਜ਼ਾਦ ਉਮੀਦਵਾਰ ਵਜੋਂ ਜਿੱਤੇ ਸਨ। ਉਨ੍ਹਾਂ ਨੂੰ ਅਪ੍ਰੈਲ 2018 ’ਚ ਕੈਬਿਨੇਟ ਵਿੱਚ ਸ਼ਾਮਲ ਕੀਤਾ ਗਿਆ ਸੀ। ਉਨ੍ਹਾਂ ਜਦੋਂ ਮੰਤਰੀ ਦਾ ਅਹੁਦਾ ਸੰਭਾਲਿਆ ਸੀ, ਤਦ ਸਕੂਲਾਂ ਦੇ ਨਤੀਜੇ ਬਹੁਤ ਮਾੜੇ ਆ ਰਹੇ ਸਨ, ਸਿੱਖਿਆ ਦਾ ਮਿਆਰ ਬਹੁਤ ਮਾੜਾ ਸੀ, ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਤੇ ਵਿਦਿਆਰਥਣਾਂ ਦੀ ਗਿਣਤੀ ਬਹੁਤ ਜ਼ਿਆਦਾ ਘਟ ਰਹੀ ਸੀ। ਅਧਿਆਪਕ ਬਹੁਤ ਜ਼ਿਆਦਾ ਰੋਸ ਮੁਜ਼ਾਹਰੇ ਕਰ ਰਹੇ ਸਨ ਤੇ ਸ੍ਰੀ ਸੋਨੀ ਸਾਹਮਣੇ ਇਹ ਸਭ ਚੁਣੌਤੀਆਂ ਸਨ।

 

 

ਜਦੋਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਦਰਿਆ ਵਿੱਚ ਪ੍ਰਦੂਸ਼ਣ ਕਾਰਨ ਨਵੰਬਰ 2018 ’ਚ ਪੰਜਾਬ ਸਰਕਾਰ ਨੂੰ 50 ਕਰੋੜ ਰੁਪਏ ਜੁਰਮਾਨਾ ਲਾਇਆ ਸੀ, ਤਦ ਉਨ੍ਹਾਂ ਤੋਂ ਵਾਤਾਵਰਣ ਮੰਤਰਾਲਾ ਵਾਪਸ ਲੈ ਲਿਆ ਗਿਆ ਸੀ; ਜਦ ਕਿ ਉਹ ਉਦੋਂ ਤੱਕ ਉਹ ਮੰਤਰਾਲਾ ਵੀ ਵੇਖਦੇ ਰਹੇ ਸਨ।

 

 

61 ਸਾਲਾ ਅੰਡਰ–ਗ੍ਰੈਜੂਏਟ ਓਮ ਪ੍ਰਕਾਸ਼ ਸੋਨੀ ਨੇ ਚੋਣਾਂ ਵੇਲੇ ਤੇ ਉਸ ਤੋਂ ਬਾਅਦ ਕਈ ਤਰ੍ਹਾਂ ਦੇ ਵਾਅਦੇ ਕੀਤੇ ਸਨ। ਉਨ੍ਹਾਂ ਅਧਿਆਪਕਾਂ ਦੀ ਨਿਯੁਕਤੀ ਨੂੰ ਤਰਕਪੂਰਨ ਬਣਾਉਣ, ਵਿਦਿਆ ਦੇ ਮਿਆਰ ਵਿੱਚ ਸੁਧਾਰ ਲਿਆਉਣ, ਠੇਕਾ–ਆਧਾਰਤ ਅਧਿਆਪਕਾਂ ਤੇ ਹੋਰਨਾਂ ਨੂੰ ਨਿਯਮਤ ਭਾਵ ਪੱਕੇ ਕਰਨ, ਅੰਗਰੇਜ਼ੀ ਨੂੰ ਪੜ੍ਹਾਈ ਦਾ ਮਾਧਿਅਮ ਬਣਾਉਣ, ਸਮਾਰਟ ਆਈਟੀ–ਯੋਗ ਕਲਾਸਰੂਮਜ਼ ਸਥਾਪਤ ਕਰਨ ਤੇ ਸਿੱਖਿਆ ਦੇ ਬੁਨਿਆਦੀ ਢਾਂਚੇ ਲਈ ਵੱਧ ਧਨ ਰੱਖਣ, ਪਾਠ–ਪੁਸਤਕਾਂ ਮੁਫ਼ਤ ਮੁਹੱਈਆ ਕਰਵਾਉਣ ਤੇ ਸਕੂਲਾਂ/ਕਾਲਜਾਂ ਤੇ ਹੋਰ ਵਿਦਿਅਕ ਅਦਾਰਿਆਂ ਤੱਕ ਟਰਾਂਸਪੋਰਟ ਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਤੇ ਮੁਫ਼ਤ ਇੰਟਰਨੈੱਟ ਸਹੂਲਤਾਂ ਦੇਣ ਦੇ ਵਾਅਦੇ ਚੋਣ–ਮੈਨੀਫ਼ੈਸਟੋ ਵਿੰਚ ਕੀਤੇ ਗਏ ਸਨ।

 

 

ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਮਿਲ ਕੇ ਪੰਜਾਬ ਵਿੱਚ ਵਿਦਿਆ ਦੇ ਮਿਆਰ ਨੂੰ ਉਚੇਰਾ ਚੁੱਕਣ, ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਵਧਾਉਣ, ਠੇਕਾ–ਆਧਾਰਤ ਅਧਿਆਪਕਾਂ ਨੂੰ ਨਿਯਮਤ ਕਰਨ, ਪ੍ਰੀਖਿਆਵਾਂ ਦੌਰਾਨ ਨਕਲਾਂ ਨੂੰ ਠੱਲ੍ਹ ਪਵਾਉਣ ਤੇ ਸਕੂਲਾਂ ਨੂੰ ਸੁੰਦਰ ਬਣਾਉਣ ਜਿਹੇ ਕਦਮ ਚੁੱਕੇ। ਪਰ ਇਹ ਸਭ ਮੁਹੱਈਆ ਕਰਵਾਉਣ ਵਿੱਚ ਦੇਰੀ ਹੋ ਗਈ। ਮੁਫ਼ਤ ਪਾਠ–ਪੁਸਤਕਾਂ ਸਮੇਂ ਸਿਰ ਨਾ ਮਿਲ ਸਕੀਆਂ, ਵਰਦੀਆਂ ਤਾਂ ਮੁਫ਼ਤ ਕਦੇ ਕਿਸੇ ਨੂੰ ਮਿਲ ਹੀ ਨਹੀਂ ਸਕੀਆਂ।

 

 

ਮੁਫ਼ਤ ਟਰਾਂਸਪੋਰਟ ਤੇ ਇੰਟਰਨੈਟ ਕੁਨੈਕਟੀਵਿਟੀ ਦੇ ਵਾਅਦੇ ਵੀ ਕਦੇ ਵਫ਼ਾ ਨਾ ਹੋ ਸਕੇ। ਆਨਲਾਈਨ ਤਬਾਦਲਾ–ਨੀਤੀ ਵੀ ਲਾਗੂ ਨਹੀਂ ਹੋਈ। ਅਧਿਆਪਕ ‘ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ’ ਪ੍ਰੋਗਰਾਮ ਦਾ ਵਿਰੋਧ ਕਰ ਰਹੇ ਹਨ; ਜਦ ਕਿ ਇਹ ਪ੍ਰੋਗਰਾਮ ਰਾਜ ਵਿੱਚ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਅਰੰਭਿਆ ਗਿਆ ਸੀ। ਠੇਕਾ–ਆਧਾਰਤ ਅਧਿਆਪਕ ਵੀ ਰੋਸ–ਮੁਜ਼ਾਹਰਿਆਂ ਦੇ ਰਾਹ ਤੁਰੇ ਹੋਏ ਹਨ ਕਿਉਂਕਿ ਉਹ ਨਿਯਮਤ ਭਾਵ ਪੱਕੇ ਹੋਣਾ ਚਾਹੁੰਦੇ ਹਨ ਤੇ ਆਪਣੀਆਂ ਤਨਖ਼ਾਹਾਂ ਵੀ ਪਹਿਲਾਂ ਵਾਂਗ ਸੁਰੱਖਿਅਤ ਰੱਖਣਾ ਚਾਹੁੰਦੇ ਹਨ।

 

 

ਜਿਵੇਂ–ਜਿਵੇਂ ਰੋਹ ਵਿੱਚ ਆਏ ਅਧਿਆਪਕਾਂ ਦਾ ਰੋਹ ਵਧਦਾ ਗਿਆ, ਤਿਵੇਂ–ਤਿਵੇਂ ਸ੍ਰੀ ਓਮ ਪ੍ਰਕਾਸ਼ ਸੋਨੀ ਨੇ ਆਪਣਾ ਸਬਰ ਵਿਖਾਇਆ ਤੇ ਅਧਿਆਪਕਾਂ ਦੇ ਰੋਸ–ਪ੍ਰਦਰਸ਼ਨ ਰੁਕਵਾਉਣ ਲਈ ਅਧਿਆਪਕਾਂ ਨਾਲ ਕਈ ਗੇੜਾਂ ਦੀਆਂ ਮੀਟਿੰਗਾਂ ਕੀਤੀਆਂ। ਜਿਸ ਤਰੀਕੇ ਅਧਿਆਪਕਾਂ ਦੇ ਰੋਸ ਮੁਜ਼ਾਹਰੇ ਨਾਲ ਸਿੱਝਿਆ ਗਿਆ ਹੈ, ਉਸ ਲਈ ਸ੍ਰੀ ਸੋਨੀ ਤੇ ਸ੍ਰੀ ਕ੍ਰਿਸ਼ਨ ਕੁਮਾਰ ਦੀ ਹਾਲੇ ਪਿਛਲੇ ਹਫ਼ਤੇ ਹੀ ਸੂਬਾ ਕੈਬਿਨੇਟ ਨੇ ਸ਼ਲਾਘਾ ਕੀਤੀ ਹੈ।

 

 

ਸ੍ਰੀ ਸੋਨੀ ਦੇ ਕਾਰਜਕਾਲ ਦੌਰਾਨ ਪੰਜਾਬ ਸਕੂਲ ਸਿੱਖਿਆ ਬੋਰਡ ਦੀ 12ਵੀਂ ਜਮਾਤ ਦੀ ਇਤਿਹਾਸ ਦੀ ਕਿਤਾਬ ਦਾ ਵਿਵਾਦ ਵੀ ਉੱਠਿਆ ਸੀ ਤੇ ਬੋਰਡ ਨੂੰ ਉਹ ਵਿਵਾਦਗ੍ਰਸਤ ਪਾਠ–ਪੁਸਤਕ ਵਾਪਸ ਲੈਣੀ ਪਈ ਸੀ। ਜਨਵਰੀ ਮਹੀਨੇ, ਸ੍ਰੀ ਸੋਨੀ ਸਰਕਾਰੀ ਸਕੂਲਾਂ ਨੂੰ ਢਾਬੇ ਤੇ ਪ੍ਰਾਈਵੇਟ ਸਕੂਲਾਂ ਨੂੰ ਪੰਜ–ਤਾਰਾ ਹੋਟਲ ਆਖਿਆ ਸੀ; ਜਿਸ ਕਾਰਨ ਉਨ੍ਹਾਂ ਦੀ ਕਾਫ਼ੀ ਆਲੋਚਨਾ ਹੋਈ ਸੀ।

 

 

ਸ੍ਰੀ ਸੋਨੀ ਦਾ ਕਹਿਣਾ ਹੈ ਕਿ ਪਿਛਲਾ ਵਰ੍ਹਾ ਭਾਵੇਂ ਕੁਝ ਔਖਾ ਲੰਘਿਆ ਪਰ ਸਰਕਾਰ ਨੇ ਸਿੱਖਿਆ ਦਾ ਮਿਆਰ ਸੁਧਾਰਨ ਲਈ ਕਦਮ ਚੁੱਕੇ, ਸਰਹੱਦੀ ਜ਼ਿਲ੍ਹਿਆਂ ਵਿੱਚ 3,500 ਅਧਿਆਪਕਾਂ ਦੀ ਨਿਯੁਕਤੀ ਕੀਤੀ ਤੇ ਅਧਿਆਪਕ ਪੱਕੇ ਕੀਤੇ। ਉਨ੍ਹਾਂ ਕਿਹਾ ਕਿ ਉਹ ਹੁਣ ਇਸ ਵਰ੍ਹੇ ਸਿੱਖਿਆ ਦੇ ਮਿਆਰ, ਸਕੂਲਾਂ ਵਿੱਚ ਅਨੁਸ਼ਾਸਨ ਤੇ ਸਮੇਂ–ਸਿਰ ਹਰੇਕ ਸੇਵਾ ਮੁਹੱਈਆ ਕਰਵਾਉਣ ਉੱਤੇ ਆਪਣਾ ਧਿਆਨ ਕੇਂਦ੍ਰਿਤ ਕਰਨਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:OM Parkash Soni from Amritsar s first Mayor to Punjab s Minister