ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੈਰ-ਕਾਨੂੰਨੀ ਢੰਗ ਨਾਲ ਬਸਾਂ ਚਲਾਉਣ ਵਾਲੇ ਪੰਜਾਬ ਸਰਕਾਰ ਦੇ ਨਿਸ਼ਾਨੇ ’ਤੇ

ਪੰਜਾਬ ਟਰਾਂਸਪੋਰਟ ਵਿਭਾਗ ਵਲੋਂ ਬਹੁਤ ਜਲਦ ਸੂਬੇ ਵਿੱਚ ਗ਼ੈਰ-ਕਾਨੂੰਨੀ ਢੰਗ ਨਾਲ ਚਲਾਈਆਂ ਜਾ ਰਹੀਆਂ ਬੱਸਾਂਤੇ ਰੋਕ ਲਗਾਉਣ ਲਈ ਇੱਕ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਨਾਲ ਪਬਲਿਕ ਟਰਾਂਸਪੋਰਟ ਦੇ ਮਾਲੀਏਤੇ ਮਾੜਾ ਅਸਰ ਪੈਂਦਾ ਹੈ।

 

ਇਹ ਜਾਣਕਾਰੀ ਟਰਾਂਸਪੋਰਟ ਮੰਤਰੀ ਸ੍ਰੀਮਤੀ ਰਜ਼ੀਆ ਸੁਲਤਾਨਾ ਨੇ ਚੰਡੀਗੜ ਦੇ ਪੰਜਾਬ ਭਵਨ ਵਿਖੇ ਸਾਰੀਆਂ ਖੇਤਰੀ ਟਰਾਂਸਪੋਰਟ ਅਥਾਰਟੀਆਂ (ਆਰ.ਟੀ.) ਅਤੇ ਪੀ.ਆਰ.ਟੀ.ਸੀ., ਪਨਬੱਸ ਅਤੇ ਪੰਜਾਬ ਰੋਡਵੇਜ਼ ਦੇ ਸਾਰੇ ਡਿੱਪੂਆਂ ਦੇ ਜਨਰਲ ਮੈਨੇਜਰਾਂ ਨਾਲ ਕੰਮਕਾਜ ਦਾ ਜਾਇਜ਼ਾ ਲੈਣ ਸਬੰਧੀ ਕਰਵਾਈ ਗਈ ਉੱਚ ਪੱਧਰੀ ਮੀਟਿੰਗ ਦੀ ਅਗਵਾਈ ਕਰਦਿਆਂ ਦਿੱਤੀ

 

ਜਾਣਕਾਰੀ ਦਿੰਦਿਆਂ ਟਰਾਂਸਪੋਰਟ ਵਿਭਾਗ ਨੇ ਦੱਸਿਆ ਕਿ ਮੰਤਰੀ ਵਲੋਂ ਸਾਰੇ ਆਰ.ਟੀ.ਏਜ਼ ਅਤੇ ਜੀ.ਐੱਮਜ਼ ਨੂੰ ਨਿਰਧਾਰਤ ਸਮਾਂ ਸੀਮਾ ਵਿੱਚ ਮਾਲੀਆ ਜੁਟਾਉੁਣ ਦੇ ਸਾਰੇ ਟੀਚਿਆਂ ਨੂੰ ਪੂਰਾ ਕਰਨ ਲਈ ਨਿਰਦੇਸ਼ ਦਿੱਤੇ ਗਏ ਹਨ।

 

ਉਨਾਂ ਨੇ ਅਧਿਕਾਰੀਆਂ ਨੂੰ ਪ੍ਰਾਈਵੇਟ ਬੱਸ ਆਪਰੇਟਰਾਂ ਦੁਆਰਾ ਸਾਰੇ ਰੂਟਾਂਤੇ ਗੈਰ-ਕਾਨੂੰਨੀ ਢੰਗ ਨਾਲ ਬੱਸਾਂ ਚਲਾਉਣ ਦੀ ਸ਼ਨਾਖਤ ਕਰਨ ਦੇ ਮੱਦੇਨਜ਼ਰ ਫਲਾਇੰਗ ਸਕੁਐਡ ਟੀਮਾਂ ਰਾਹੀਂ ਨਿਗਰਾਨੀ ਵਧਾਉਣ ਲਈ ਕਿਹਾ ਹੈ

 

ਸ੍ਰੀਮਤੀ ਸੁਲਤਾਨਾ ਨੇ ਪ੍ਰਾਈਵੇਟ ਬੱਸ ਆਪਰੇਟਰਾਂ ਦੁਆਰਾ ਕੀਤੀ ਜਾਂਦੀ ਅਜਿਹੀ ਧਾਂਦਲੀ ਅਤੇ ਗੈਰ ਕਾਨੂੰਨੀ ਕੰਮਾਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕਰਨ ਲਈ ਕਿਹਾ। ਉਨਾਂ ਨੇ ਅਫਸਰਾਂ ਨੂੰ ਸਪੱਸ਼ਟ ਕੀਤਾ ਕਿ ਉਹ(ਅਧਿਕਾਰੀ) ਰਾਜ ਭਰ ਵਿੱਚਇੱਕ ਬੱਸ ਇਕ ਪਰਮਿਟਨੀਤੀ ਨੂੰ ਲਾਗੂ ਕਰਨ ਨੂੰ ਯਕੀਨੀ ਬਣਾਉਣ

 

ਟਰਾਂਸਪੋਰਟ ਮੰਤਰੀ ਨੇ ਹਰੇਕ ਡਿੱਪੂ ਦੀਆਂ ਆਮਦਨੀ ਪ੍ਰਾਪਤੀਆਂ, ਕੁੱਲ ਆਮਦਨੀ, ਲਾਭ ਅਤੇ ਮਾਲੀਏ ਦੇ ਨੁਕਸਾਨ ਦਾ ਵੱਖਰੇ ਤੌਰਤੇ ਜਾਇਜ਼ਾ ਲਿਆ। ਉਨਾਂ ਜਨਰਲ ਮੈਨੇਜਰਾਂ ਨੂੰ ਕਿਹਾ ਕਿ ਹਰ ਕਿਸਮ ਦੀ ਚੋਰੀ ਤੇ ਧੋਖਾਧੜੀ ਦੇ ਢੰਗਾਂ ਦੀ ਪਛਾਣ ਕਰਕੇ ਅਤੇ ਉਹਨਾਂ ਨੂੰ ਰੋਕ ਕੇ ਮਾਲੀਆ ਇਕੱਤਰ ਕਰਨ ਦੇ ਯਤਨਾਂ ਨੂੰ ਅਮਲ ਵਿੱਚ ਲਿਆਂਦਾ ਜਾਵੇ।

 

ਉਨਾਂ ਨੇ ਜੀਐਮਜ਼ ਨੂੰ ਪੰਜਾਬ ਰੋਡਵੇਜ਼ ਅਤੇ ਪਨਬੱਸ ਦੀਆਂ ਵੱਖ ਵੱਖ ਸ਼੍ਰੇਣੀਆਂ ਨੂੰ ਮੁਫਤ ਜਾਂ ਰਿਆਇਤੀ ਬੱਸ ਯਾਤਰਾ ਪਾਸ ਮੁਹੱਈਆ ਕਰਵਾਉਣ ਦੀ ਥਾਂਤੇ ਵੱਖਵੱਖ ਵਿਭਾਗਾਂ ਦੇ ਅਦਾਇਗੀ ਦੇ ਸਾਰੇ ਬਕਾਇਆ ਬਿੱਲ ਲਗਾਉਣ ਲਈ ਵੀ ਹਦਾਇਤ ਕੀਤੀ।

 

ਅਧਿਕਾਰੀਆਂ ਨੂੰ ਵੱਖ-ਵੱਖ ਡਿੱਪੂਆਂ ਵਿਚ ਪਈਆਂ ਸਾਰੀਆਂ ਕੰਡਮ ਬੱਸਾਂ ਅਤੇ ਹੋਰ ਵਿਅਰਥ ਪਈਆਂ ਵਸਤਾਂ ਦੀ ਸੂਚੀ ਤਿਆਰ ਕਰਨ ਅਤੇ ਇਨਾਂ ਬੇਕਾਰ ਚੀਜ਼ਾਂ ਦੀ ਨਿਲਾਮੀ ਸ਼ੁਰੂ ਕਰਨ ਲਈ ਵੀ ਕਿਹਾ ਗਿਆ।

 

ਰਜ਼ੀਆ ਸੁਲਤਾਨਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਟ੍ਰਾਂਸਪੋਰਟ ਵਿਭਾਗ ਜਲਦੀ ਹੀ ਪਨਬੱਸ ਦੇ ਮੌਜੂਦਾ ਬੇੜੇ ਨੂੰ ਵਧਾਉਣ ਲਈ ਨਵੀਂ ਬੱਸਾਂ ਖਰੀਦਣ ਲਈ ਵਿੱਤ ਵਿਭਾਗ ਅੱਗੇ ਪ੍ਰਸਤਾਵ ਪੇਸ਼ ਕਰੇਗਾ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:On the target of the Punjab Government who run the buses illegally