ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੈਰ-ਸਪਾਟਾ ਖੇਤਰ 'ਚ ਨੌਜਵਾਨਾਂ ਲਈ ਸਵੈ ਰੁਜ਼ਗਾਰ ਦੇ 10000 ਮੌਕੇ ਪੈਦਾ ਕਰਨ ਦਾ ਐਲਾਨ

ਸੈਰ ਸਪਾਟਾ ਵਿਭਾਗ ਦੀਆਂ ਸੰਪਤੀਆਂ ਨੂੰ ਸੈਲਾਨੀਆਂ ਲਈ ਬਣਾਇਆ ਜਾਵੇਗਾ ਖਿੱਚ ਦਾ ਕੇਂਦਰ  : ਚੰਨੀ


'ਵਿਸ਼ਵ ਸੈਰ ਸਪਾਟਾ ਦਿਵਸ' ਮੌਕੇ ਪੰਜਾਬ ਸਰਕਾਰ ਵੱਲੋਂ ਸੈਰ-ਸਪਾਟਾ ਉਦਯੋਗ ਵਿੱਚ ਨੌਜਵਾਨਾਂ ਲਈ ਸਵੈ ਰੁਜ਼ਗਾਰ ਦੇ 10000 ਮੌਕੇ ਪੈਦਾ ਕਰਨ ਦਾ ਐਲਾਨ ਕੀਤਾ ਗਿਆ ਹੈ। 

 

ਇੱਥੋਂ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਇਸ ਨਾਲ ਨਾ ਸਿਰਫ਼ ਸੂਬੇ ਵਿੱਚ ਸੈਲਾਨੀਆਂ ਨੂੰ ਆਕਰਸ਼ਤ ਕਰਨ ਵਿੱਚ ਮਦਦ ਮਿਲੇਗੀ ਸਗੋਂ ਇਹ ਕਦਮ ਸੂਬੇ ਦੇ ਨੌਜਵਾਨਾਂ ਦੇ ਸਸ਼ਕਤੀਕਰਨ ਵਿੱਚ ਲਾਹੇਵੰਦ ਸਿੱਧ ਹੋਵੇਗਾ।

 

ਮੰਤਰੀ ਨੇ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੈਰ ਸਪਾਟਾ ਵਿਭਾਗ ਦੀਆਂ 15 ਸੰਪਤੀਆਂ ਨੂੰ ਵਿਸ਼ਵ ਪੱਧਰ ਦੇ ਸੈਲਾਨੀਆਂ ਲਈ ਖਿੱਚ ਦੇ ਕੇਂਦਰ ਵਜੋਂ ਵਿਕਸਿਤ ਕੀਤਾ ਜਾਵੇਗਾ। ਇਨ੍ਹਾਂ ਸੰਪਤੀਆਂ ਵਿੱਚ ਅਮਲਤਾਸ ਹੋਟਲ, ਲੁਧਿਆਣਾ, ਸਿਲਵਰ ਓਕ ਟੂਰਿਸ਼ਟ ਕੰਪਲੈਕਸ, ਮਲੋਟ, ਪਿੰਕਾਸੀਆ ਟੂਰਿਸਟ ਕੰਪਲੈਕਸ, ਰੋਪੜ, ਕਡੰਮਬਾ ਟੂਰਿਸਟ ਕੰਪਲੈਕਸ, ਨੰਗਲ, ਸੂਰਜਮੁਖੀ ਟੂਰਿਸਟ ਕੰਪਲੈਕਸ, ਖਨੌਰੀ, ਟੂਰਿਸਟ ਓਆਸਿਸ, ਲੁਧਿਆਣਾ, ਹੋਟਲ ਬਲਿਊ ਬੈੱਲ, ਫਗਵਾੜਾ, ਲਾਜਵੰਤੀ ਫਿਲਿੰਗ ਸਟੇਸ਼ਨ, ਹੁਸ਼ਿਆਰਪੁਰ, ਬੋਗੈਨਵਿਲੀਆ ਫਲੋਟਿੰਗ ਰੈਸਟੋਰੈਂਟ, ਸਰਹਿੰਦ, ਮੈਗਨੋਲੀਆ ਟੂਰਿਸਟ ਕੰਪਲੈਕਸ, ਕਰਤਾਰਪੁਰ, ਟੂਰਿਸਟ ਕੰਪਲੈਕਸ ਚੋਹਲ ਡੈਮ, ਹੁਸ਼ਿਆਰਪੁਰ, ਐਥਨਿਕ ਸੈਂਟਰ, ਚਮਕੌਰ ਸਾਹਿਬ, ਟੂਰਿਸਟ ਰਿਸੈਪਸ਼ਨ ਸੈਂਟਰ ਅਨੰਦਪੁਰ ਸਾਹਿਬ, ਪਿੰਡ ਤਰੇਤੀ ਵਿਖੇ ਜ਼ਮੀਨ, ਸ਼ਾਹਪੁਰ ਕੰਢੀ, ਜ਼ਿਲ੍ਹਾ ਪਠਾਨਕੋਟ, ਆਈ.ਐਚ.ਐਮ. ਬੂਥਗੜ੍ਹ ਜ਼ਿਲ੍ਹਾ ਮੋਹਾਲੀ ਸ਼ਾਮਲ ਹਨ।

 

ਸ੍ਰੀ ਚੰਨੀ ਨੇ ਦੱਸਿਆ ਕਿ ਇਹਨਾਂ ਵਿਚੋਂ ਜ਼ਿਆਦਾਤਰ ਜਾਇਦਾਦਾਂ ਬਹੁਤ ਸੁੰਦਰ ਕੁਦਰਤੀ ਥਾਵਾਂ 'ਤੇ ਸਥਿਤ ਹਨ ਅਤੇ ਜੇ ਇਹਨਾਂ ਨੂੰ ਵਿਕਸਿਤ ਕੀਤਾ ਜਾਵੇਗਾ ਤਾਂ ਇਹ ਵਿਸ਼ਵ ਭਰ ਦੇ ਸੈਲਾਨੀਆਂ ਲਈ ਯਕੀਨਨ ਖਿੱਚ ਦਾ ਕੇਂਦਰ ਬਣਨਗੀਆਂ। ਉਨ੍ਹਾਂ ਇਹ ਵੀ ਦੱਸਿਆ ਕਿ ਇਨ੍ਹਾਂ ਜਾਇਦਾਦਾਂ ਨੂੰ ਵਿਕਸਿਤ ਕਰਨ ਲਈ ਉਹਨਾਂ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਬਲਿਊ ਪ੍ਰਿੰਟ ਤਿਆਰ ਕਰਨ ਦੇ ਨਿਰਦੇਸ਼ ਪਹਿਲਾਂ ਹੀ ਦੇ ਦਿੱਤੇ ਹਨ।

 

ਸ੍ਰੀ ਚੰਨੀ ਨੇ ਇਹ ਵੀ ਕਿਹਾ ਕਿ ਸੈਰ ਸਪਾਟਾ ਵਿਭਾਗ ਸੂਬੇ ਵਿੱਚ ਫਾਰਮ ਟੂਰੀਜ਼ਮ ਨੂੰ ਉਤਸ਼ਾਹਤ ਕਰਨ ਲਈ ਠੋਸ ਕਦਮ ਚੁੱਕੇਗਾ। ਉਹਨਾਂ ਕਿਹਾ ਕਿ ਵਿਭਾਗ ਵਲੋਂ ਸੈਲਾਨੀਆਂ ਨੂੰ ਅੰਤਰਰਾਸ਼ਟਰੀ ਮਾਪਦੰਡਾਂ ਅਨੁਸਾਰ ਠਹਿਰਨ ਲਈ ਆਰਾਮਦਾਇਕ ਘਰਾਂ ਦੀ ਸੁਵਿਧਾ ਪ੍ਰਦਾਨ ਕਰਨ ਅਤੇ ਸੈਰ-ਸਪਾਟੇ ਵਾਲੇ ਸਥਾਨਾਂ ਦੇ ਆਸ-ਪਾਸ ਰਹਿਣ ਵਾਲੀ ਜਗ੍ਹਾ ਉਪਲਬਧ ਕਰਵਾਉਣ ਦੇ ਉਦੇਸ਼ ਨਾਲ ਉੱਚ ਪੱਧਰੀ ਬੈੱਡ ਐਂਡ ਬ੍ਰੇਫਾਸਟ ਸਕੀਮ ਦੀ ਸ਼ੁਰੂਆਤ ਕੀਤੀ ਗਈ ਹੈ। 

 

ਵਿਦੇਸ਼ੀ ਸੈਲਾਨੀਆਂ ਦੀ ਸਹੂਲਤ ਲਈ ਵਿਭਾਗ ਵਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਜ਼ਰੀਏ ਵਿਦੇਸ਼ੀ ਭਾਸ਼ਾ (ਫ੍ਰੈਂਚ) ਦੀ ਸਿਖਲਾਈ ਦੇਣ ਲਈ 27 ਟੂਰ ਗਾਈਡਾਂ ਅਤੇ ਟੂਰਿਸਟ ਓਪਰੇਟਰਾਂ ਦਾ ਇੱਕ ਬੈਚ ਸ਼ੁਰੂ ਕੀਤਾ ਗਿਆ ਹੈ ਅਤੇ ਵਿਸ਼ਵ ਸੈਰ-ਸਪਾਟਾ ਦਿਵਸ 2019 ਮੌਕੇ ਵਿਰਾਸਤ-ਏ-ਖਾਲਸਾ ਵਿਖੇ ਸਕੂਲਾਂ/ਕਾਲਜਾਂ ਵਿਚਕਾਰ ਭਾਸ਼ਣ ਮੁਕਾਬਲੇ ਵੀ ਕਰਵਾਏ ਗਏ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:On World Tourism Day Punjab Government announces to create 10000 Self Employment opportunities for Youth in Tourism Sector