ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੰਮ੍ਰਿਤਸਰ ‘ਚ ਲੁੱਟੇ 1.5 ਲੱਖ ਕੈਸ਼ ਤੇ ਹੀਰੇ ਦੀਆਂ 3 ਮੁੰਦਰਾਂ

ਅੰਮ੍ਰਿਤਸਰ 'ਚ ਲੁੱਟੇ 1.5 ਲੱਖ ਰੁਪਏ ਨਕਦ

ਦੋ ਅਣਪਛਾਤੇ ਹਥਿਆਰਬੰਦ ਲੁਟੇਰਿਆਂ ਨੇ ਹੁਕਮ ਚੰਦ ਰੋਡ ‘ਤੇ ਦੋ ਭਰਾਵਾਂ ਤੋਂ ਡੇਢ ਲੱਖ ਰੁਪਏ ਨਕਦ ਤੇ ਹੀਰੇ ਦੀਆਂ ਤਿੰਨ ਮੁੰਦਰਾਂ (ਅੰਗੂਠੀਆਂ) ਲੁੱਟ ਲਈਆਂ। ਇਹ ਘਟਨਾ ਸ਼ੁੱਕਰਵਾਰ ਰਾਤੀਂ 11 ਵਜੇ ਦੀ ਹੈ। ਅੰਮ੍ਰਿਤਸਰ ਦੇ ਰਾਮ ਬਾਗ਼ ਸਾਹਮਣੇ ਇੱਕ ਬੇਕਰੀ ਚਲਾਉਂਦੇ ਦੋ ਭਰਾ ਘਰ ਪਰਤ ਰਹੇ ਸਨ, ਜਦੋਂ ਇਹ ਵਾਰਦਾਤ ਵਾਪਰ ਗਈ।

 

 

ਤਿਲਕ ਨਗਰ ਦੇ ਸੁਸ਼ੀਲ ਕੁਮਾਰ ਨੇ ਦੱਸਿਆ,‘‘ਮੈਂ ਅਤੇ ਮੇਰਾ ਭਰਾ ਰਾਮ ਬਾਗ਼ ਦੇ ਸਾਹਮਣੇ ਇੱਕ ਬੇਕਰੀ ਚਲਾਉਂਦੇ ਹਾਂ। ਸ਼ੁੱਕਰਵਾਰ ਰਾਤੀਂ ਅਸੀਂ ਆਪਣੀ ਦੁਕਾਨ ਬੰਦ ਕਰ ਕੇ ਐਕਟਿਵਾ ਸਕੂਟਰ ‘ਤੇ ਘਰ ਪਰਤ ਰਹੇ ਸਾਂ। ਸਾਡੇ ਕੋਲ ਦੁਕਾਨ ਦੇ ਡੇਢ ਲੱਖ ਰੁਪਏ ਨਕਦ ਸਨ। ਜਦੋਂ ਅਸੀਂ ਹੁਕਮ ਚੰਦ ਰੋਡ ‘ਤੇ ਪੁੱਜੇ ਮੋਟਰ ਸਾਇਕਲ ਸਵਾਰ ਦੋ ਨਕਾਬਪੋਸ਼ਾਂ ਨੇ ਸਾਡਾ ਰਾਹ ਰੋਕ ਲਿਆ।’’

 

 

ਉਨ੍ਹਾਂ ਅੱਗੇ ਦੱਸਿਆ,‘ਦੋਵੇਂ ਸ਼ਰਾਰਤੀ ਅਨਸਰਾਂ ’ਚੋਂ ਇੱਕ ਨੇ ਆਪਣੀ ਪਿਸਤੌਲ ਨਾਲ ਸਾਡੇ ਪੈਰਾਂ ਵਾਲ ਗੋਲੀ ਚਲਾ ਦਿੱਤੀ ਤੇ ਸਾਨੂੰ ਆਪਣੀਆਂ ਸਾਰੀਆਂ ਜੇਬਾਂ ਖ਼ਾਲੀ ਕਰਨ ਲਈ ਆਖਿਆ। ਅਸੀਂ ਡਰਦਿਆਂ ਉਨ੍ਹਾਂ ਨੂੰ ਡੇਢ ਲੱਖ ਰੁਪਏ ਦੇ ਦਿੱਤੇ। ਸ਼ਰਾਰਤੀ ਅਨਸਰ ਜਾਂਦੇ ਸਮੇਂ ਸਾਡੀਆਂ ਹੀਰੇ ਦੀਆਂ ਤਿੰਨ ਮੁੰਦਰੀਆਂ (ਅੰਗੂਠੀਆਂ) ਵੀ ਲੈ ਗਏ, ਜਿਨ੍ਹਾਂ ਦੀ ਕੀਮਤ ਡੇਢ ਲੱਖ ਰੁਪਏ ਸੀ।’

 

 

ਏਡੀਸੀਪੀ–ਸਿਟੀ 1 ਜਗਜੀਤ ਸਿੰਘ ਵਾਲੀਆ ਤੁਰੰਤ ਆਪਣੇ ਅਮਲੇ ਸਮੇਤ ਘਟਨਾ ਸਥਾਨ ‘ਤੇ ਪੁੱਜੇ ਤੇ ਜਾਂਚ ਸ਼ੁਰੂ ਕੀਤੀ। ਹੁਣ ਪੁਲਿਸ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਫ਼ੁਟੇਜ ਖੰਗਾਲ ਰਹੀ ਹੈ, ਤਾਂ ਜੋ ਸ਼ਰਾਰਤੀ ਅਨਸਰਾਂ ਬਾਰੇ ਕੋਈ ਸੂਹ ਮਿਲ ਸਕੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:one and half lakh cash diamond rings looted