ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਰੋੜਾਂ ਦੀ ਹੈਰੋਈਨ ਸਮੇਤ ਇਕ ਗ੍ਰਿਫ਼ਤਾਰ

ਜਲੰਧਰ ਦੀ ਕਾਊਂਟਰ ਇੰਟੈਲੀਜੈਂਸ ਵਿੰਗ ਅਤੇ ਮੋਗਾ ਪੁਲਿਸ ਨੇ ਨਸ਼ਾ ਤਸਕਰਾਂ ਖਿਲਾਫ਼ ਕਾਰਵਾਈ ਕਰਦਿਆਂ ਹੋਇਆਂ ਹੈਰੋਈਨ ਤਸਕਰਾਂ ਦੇ ਇਕ ਆਲਮੀ ਨਸ਼ਾ ਗਿਰੋਹ ਦਾ ਪਰਦਾਫਾਸ਼ ਕਰਕੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਜਦਕਿ ਡੇਢ ਕਿੱਲੋ ਹੈਰੋਈਨ ਬਰਾਮਦ ਕਰ ਲਈ।

 

ਪੁਲਿਸ ਮੁਤਾਬਕ ਫੜ੍ਹਿਆ ਗਿਆ ਇਸ ਨੌਜਵਾਨ ਦੀ ਪਛਾਣ 27 ਸਾਲਾ ਰਿਤੇਸ਼ ਗੁਰੰਗ, ਪਿੰਡ ਮਿਰਿਕ, ਦਾਰਜਲਿੰਗ, ਪੱਛਮੀ ਬੰਗਾਲ ਵਜੋਂ ਹੋਈ ਹੈ। ਮੌਜੂਦਾ ਸਮੇਂ ਚ ਇਹ ਵਿਅਕਤੀ ਦਿੱਲੀ ਦੇ ਦੱਖਣੀ ਪੱਛਮੀ ਇਲਾਕੇ ਚ ਰਹਿ ਰਿਹਾ ਸੀ। ਪੁਲਿਸ ਦੀ ਪੁੱਛਗਿਛ ਮੁਤਾਬਕ ਇਹ ਵਿਅਕਤੀ 7 ਸਾਲ ਪਹਿਲਾਂ ਕੰਮ ਲੱਭਣ ਲਈ ਦਿੱਲੀ ਆਇਆ ਸੀ।

 

(ਏਜੀਆਈ) ਕਾਊਂਟਰ ਇੰਟੈਲੀਜੈਂਸ ਜਲੰਧਰ ਹਰਕਮਲਪ੍ਰੀਤ ਸਿੰਘ ਖੱਖ ਨੇ ਮੰਗਲਵਾਰ ਨੂੰ ਕਿਹਾ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਪਿੰਡ ਦੋਲੇਵਾਲ ਦਾ ਤਸਕਰ ਬਲਵੰਤ ਸਿੰਘ ਗੁਪਤਾ ਦਿੱਲੀ ਦੇ ਹੈਰੋਈਨ ਤਸਕਰਾਂ ਦੇ ਸੰਪਰਕ ਚ ਹੈ ਤੇ ਉਹ ਅੱਜ ਉਨ੍ਹਾਂ ਤਸਕਰਾਂ ਦੁਆਰਾ ਭੇਜੀ ਗਈ ਹੈਰੋਈਨ ਦੀ ਵੱਡੀ ਖੇਪ ਇਸ ਫੜ੍ਹੇ ਗਏ ਵਿਅਕਤੀ ਕੋਲੋਂ ਥਾਣਾ ਕੋਟ ਇਸੇ ਖ਼ਾਨ ਦੇ ਖੇਤਰ ਚ ਲੈਣ ਵਾਲਾ ਸੀ। ਜਿਸ ਤੋਂ ਬਾਅਦ ਦੋਸ਼ੀਆਂ ਨੂੰ ਮੌਕੇ ਤੇ ਜਾ ਕੇ ਫੜਨ ਦੀ ਯੋਜਨਾ ਬਣਾਈ ਗਈ।

 

ਏਆਈਜੀ ਨੇ ਕਿਹਾ ਕਿ ਪੁਲਿਸ ਦੀ ਟੀਮ ਨੇ ਨਿਹਾਲਗੜ੍ਹ ਦੇ ਪੁੱਲ ਨੇੜੇ ਇਸ ਵਿਅਕਤੀ ਨੂੰ ਫੜ੍ਹਿਆ ਤੇ ਉਸ ਕੋਲੋਂ ਡੇਢ ਕਿਲੋਂਗ੍ਰਾਮ ਹੈਰੋਈਨ ਬਰਾਮਦ ਕੀਤੀ, ਜਿਸ ਨੂੰ ਕਈ ਜੇਬਾਂ ਵਾਲੇ ਲੇਡੀਜ਼ ਪਰਸ ਚ ਲੁਕਾ ਕੇ ਰਖਿਆ ਹੋਇਆ ਸੀ। ਜਦਕਿ ਤਸਕਰ ਬਲਵੰਤ ਸਿੰਘ ਗੁਪਤਾ ਇਕ ਮੋਟਰ ਸਾਈਕਲ ਤੇ ਮੌਤੇ ਤੋਂ ਭੱਜਣ ਚ ਸਫਲ ਹੋ ਗਿਆ।

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:One arrested with crores heroin