ਅਗਲੀ ਕਹਾਣੀ

ਬੀਐਸਐਫ ਵੱਲੋਂ ਹੈਰੋਇਨ ਸਮੇਤ ਇਕ ਕਾਬੂ

ਬੀਐਸਐਫ ਵੱਲੋਂ ਹੈਰੋਇਨ ਸਮੇਤ ਇਕ ਕਾਬੂ

ਭਾਰਤ–ਪਾਕਿਸਤਨ ਦੀ ਸਰਹੱਦ ਉਤੇ ਬੀਐਸਐਫ ਨੇ ਇਕ ਨਸ਼ਾ ਤਸਕਰ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ।  ਮਿਲੀ ਜਾਣਕਾਰੀ ਅਨੁਸਾਰ ਬੀਐਸਐਫ ਦੀ 26ਵੀਂ ਬਟਾਲੀਅਨ ਨੇ ਮਮਦੋਟ ਸੈਕਟਰ ‘’ਚ ਪੈਂਦੀ ਚੌਕੀ ਲੱਖਾ ਸਿੰਘ ਵਾਲੇ ਦੇ ਨਜ਼ਦੀਕ ਤੋਂ ਇਕ ਨਸ਼ਾ ਸਮਾਗਲਰ ਨੂੰ ਕਾਬੂ ਕੀਤਾ ਹੈ।

 

ਫੜ੍ਹੇ ਗਏ ਮੁਲਜ਼ਮ ਕੋਲੋਂ ਹੈਰੋਇਨ ਦੇ ਦੋ ਪੈਕਟ ਫੜ੍ਹੇ ਗਏ, ਜਿਸ ਦਾ ਵਜ਼ਨ 1 ਕਿਲੋ 690 ਗ੍ਰਾਮ ਦੱਸਿਆ ਜਾ ਰਿਹਾ ਹੈ।   ਫੜੀ ਗਈ ਹੈਰੋਇਨ ਦੀ ਕੀਮਤ ਕਰੋੜਾਂ ਰੁਪਏ ਵਿਚ ਦੱਸੀ ਜਾ ਰਹੀ ਹੈ।

 

ਮਿਲੀ ਜਾਣਕਾਰੀ ਮੁਤਾਬਕ  ਗ੍ਰਿਫਤਾਰ ਕੀਤਾ ਗਿਆ ਮੁਲਜ਼ਮ ਪਾਕਿਸਤਾਨ ਤੋਂ ਆਈ ਹੈਰੋਇਨ ਦੀ ਖੇਪ ਲੈ ਕੇ ਆਇਆ ਸੀ। ਇਸ ਦੀ ਪਹਿਚਾਣ ਵਾਸੀ ਬਾਰੇਕੇ ਦੇ ਰਹਿਣ ਵਾਲੇ ਕਸ਼ਮੀਰ ਸਿੰਘ ਵਜੋਂ ਹੋਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:One arrested with heroin