ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੁਲਿਸ ਮੁਲਾਜ਼ਮਾਂ 'ਤੇ ਪੈਟਰੋਲ ਬੰਬ ਨਾਲ ਹਮਲਾ ਕਰਨ ਦੇ ਦੋਸ਼ 'ਚ ਇੱਕ ਗ੍ਰਿਫ਼ਤਾਰ

ਜਲੰਧਰ: ਸੋਮਵਾਰ ਨੂੰ ਜ਼ਿਲ੍ਹੇ ਦੇ ਪੰਡੋਰੀ ਜਾਗੀਰ ਪਿੰਡ 'ਚ ਇਕ ਛੋਟੇ ਜਿਹੇ ਝਗੜੇ 'ਤੇ ਪੰਜਾਬ ਪੁਲਿਸ ਦੇ ਦੋ ਮੁਲਾਜ਼ਮਾਂ 'ਤੇ ਇਕ 50 ਸਾਲਾ ਵਿਅਕਤੀ ਨੇ ਹਮਲਾ ਕਰ ਦਿੱਤਾ। ਜ਼ਖ਼ਮੀ ਹੋਏ ਵਿਅਕਤੀਆਂ ਦੀ ਪਛਾਣ ਨੂਰਮਹਿਲ ਥਾਣੇ ਵਿੱਚ ਤਾਇਨਾਤ ਸਹਾਇਕ ਸਬ-ਇੰਸਪੈਕਟਰ (ਏਐਸਆਈ) ਸਰੂਪ ਸਿੰਘ (52) ਅਤੇ ਹੋਮ ਗਾਰਡ ਰਸਪ ਸਿੰਘ (51) ਵਜੋਂ ਹੋਈ ਹੈ।


ਪੁਲਿਸ ਅਨੁਸਾਰ ਪੁਲਿਸ ਮੁਲਾਜ਼ਮ ਮੋਟਰਸਾਈਕਲ 'ਤੇ ਜਾ ਰਹੇ ਸਨ ਕਿ ਕਥਿਤ ਦੋਸ਼ੀ ਨੇ ਪੈਟਰੋਲ ਬੰਬ ਨਾਲ ਹਮਲਾ ਕਰ ਦਿੱਤਾ। ਦੋਸ਼ੀ ਦੀ ਐਤਵਾਰ ਨੂੰ ਨੂਰਮਹਿਲ ਪੁਲਿਸ ਨਾਲ ਬਹਿਸ ਹੋਈ ਸੀ, ਜਦੋਂ ਉਹ ਸੜਕ 'ਤੇ ਘੁੰਮ ਰਿਹਾ ਸੀ। ਦੋਸ਼ੀ ਦੀ ਪਛਾਣ ਦੇਸ ਰਾਜ ਵਜੋਂ ਹੋਈ ਹੈ।


ਪੁਲਿਸ ਸੁਪਰਡੈਂਟ (ਇਨਵੈਸਟੀਗੇਸ਼ਨ) ਸਰਬਜੀਤ ਸਿੰਘ ਨੇ ਕਿਹਾ ਕਿ ਮੁਢਲੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਦੋਸ਼ੀ ਫ਼ਿਲਮ ਦੇ ਇਕ ਸੀਨ ਤੋਂ ਪ੍ਰਭਾਵਿਤ ਸੀ ਅਤੇ ਕਥਿਤ ਤੌਰ 'ਤੇ ਪਿਛਲੇ ਕੁਝ ਦਿਨਾਂ ਤੋਂ ਤਣਾਅ ਵਿੱਚ ਸੀ।

 

ਐਸਪੀ ਨੇ ਕਿਹਾ ਕਿ ਉਹ ਇੱਕ ਦਿਹਾੜੀਦਾਰ ਹੈ ਅਤੇ ਉਸ ਨੇ ਇੱਕ ਬੀਅਰ ਦੀ ਬੋਤਲ ਵਿੱਚ ਪੈਟਰੋਲ ਭਰ ਕੇ ਇਸ ਨੂੰ ਪੁਲਿਸ 'ਤੇ ਸੁੱਟ ਦਿੱਤਾ। ਘਟਨਾ ਦੇ ਅਸਲ ਕਾਰਨਾਂ ਦਾ ਮੁਲਜ਼ਮ ਦੀ ਡਾਕਟਰੀ ਜਾਂਚ ਤੋਂ ਬਾਅਦ ਲੱਗੇਗਾ। 


ਉਨ੍ਹਾਂ ਦੱਸਿਆ ਕਿ ਹਮਲੇ ਵਿੱਚ ਦੋਵੇਂ ਪੁਲਿਸ ਮੁਲਾਜ਼ਮਾਂ ਦਾ ਸਰੀਰ 20% ਝੁਲਸ ਗਿਆ ਹੈ। ਉਨ੍ਹਾਂ ਦਾ ਸਰਕਾਰੀ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਹੈ ਅਤੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਇਸ ਦੌਰਾਨ ਪੁਲਿਸ ਨੇ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
.........


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:One held for petrol bomb attack on two cops in Jalandhar